ਸੱਜਣ , ਬੇਲੀ , ਯਾਰ ਵਥੇਰੇ , ਜਦ ਖੀਸਾ ਹੋਵੇ ਭਰਿਆ,
ਜਿਉਂ ਪਾਣੀ ਲਾਗੇ ਬੂਟਾ ਰਹਿੰਦਾ , ਸਦਾ ਹਰਿਆ-ਭਰਿਆ,
ਅੱਜ ਤੱਕ ਨਾ ਦੁਧ ਜੰਮਿਆਂ , ਜੋ ਬਿੱਲੀ ਲਾਗੇ ਧਰਿਆ,
ਨਰਕ-ਸਵਰਗ ਸਭ ਹੀ ਇਥੇ, ਜੋ ਕਰਿਆ ਸੋ ਭਰਿਆ,
ਭੇਦ ਜੋ ਦੇਵੇ ਨਾਰੀ ਤਾਈਂ, ਅੱਜ ਮਰਿਆ ਕੱਲ ਮਰਿਆ,
ਜੇਬ ਜਦੋਂ ਤੇਰੀ ਖਾਲੀ ਹੋਗੀ, ਯਾਰ ਨਾ ਨੇੜੇ ਖੜਿਆ,
'ਜੱਸ' ਸੱਚ ਆਖ ਸੁਣਾਈ, ਹਰਫੀ ਲਿਖਿਆ-ਪੜਿਆ |
ਸੱਜਣ , ਬੇਲੀ , ਯਾਰ ਵਥੇਰੇ , ਜਦ ਖੀਸਾ ਹੋਵੇ ਭਰਿਆ,
ਜਿਉਂ ਪਾਣੀ ਲਾਗੇ ਬੂਟਾ ਰਹਿੰਦਾ , ਸਦਾ ਹਰਿਆ-ਭਰਿਆ,
ਅੱਜ ਤੱਕ ਨਾ ਦੁਧ ਜੰਮਿਆਂ , ਜੋ ਬਿੱਲੀ ਲਾਗੇ ਧਰਿਆ,
ਨਰਕ-ਸਵਰਗ ਸਭ ਹੀ ਇਥੇ, ਜੋ ਕਰਿਆ ਸੋ ਭਰਿਆ,
ਵੇਸ਼ਵਾ ਕਾਰਨ ਮੌਤ ਕਰੀਬੀ, ਪੈਰ ਕੋਠੇ ਜਿਸ ਧਰਿਆ,
ਕਿਣਕਾ-ਕਿਣਕਾ ਔਧ ਦਾ , ਛਿਨ-ਛਿਨ ਜਾਵੇ ਖਰਿਆ,
ਜੇਬ ਜਦੋਂ ਤੇਰੀ ਖਾਲੀ ਹੋਗੀ, ਯਾਰ ਨਾ ਨੇੜੇ ਖੜਿਆ,
'ਜੱਸ' ਸੱਚ ਆਖ ਸੁਣਾਈ, ਹਰਫੀ ਲਿਖਿਆ-ਪੜਿਆ |