ਕਿਸ ਲਈ ਤੇ ਕਿਉਂ ਮੈਂ ਕੀ ਲਿਖਾਂ ?
ਜਿੱਦਾਂ ਓਸ ਲਿਖਿਆ ਓਹ ਹੀ ਲਿਖਾਂ ?
ਮੇਰੀ ਕਲਮ ਸ਼ਾਇਦ ਓਹ ਲਿਖ ਸਕਦੀ,
ਮੈਂ ਕੁਝ ਤਾਂ ਓਹਦੇ ਵਰਗਾ ਹੋਵਾਂ ਦਿਖਾਂ |
ਜਾਇਜ਼ ਕਲਮ 'ਤੇ ਕਲਮ ਚਲਾਉਣੀ ਨਾ,
ਵਾਰ ਇਹਦਾ ਤਲਵਾਰੋਂ ਹੋਵੇ ਤਿੱਖਾ |
ਯਤਨ ਸਫਲ ਹੋ ਜਾਵਣ, ਜੇ ਕਰੀਏ,
ਕਰਨਾ ਉੱਦਮ ਤੇਰੇ ਹਰਫਾਂ ਤੋਂ ਸਿਖਾਂ |
ਸੋਚ ਅੰਬਰੋੰ ਉਚੀ, ਡੂੰਘੀ ਪਤਾਲਾਂ ਤੀਕਰ,
ਕੌਣ ਖੈਰਾਤੀ ਦੀ ਝੋਲੀ ਇਹ ਪਾਵੇ ਭਿਖਾਂ |
ਮੇਰਾ ਵਜੂਦ ਤੁਛ੍ਹ ਨਹੀਂ, ਜਿਧਰ ਵੀ ਤੱਕਾਂ,
ਖਲਕਤ ਰੁਸ਼ਨਾ ਰਿਹਾ, ਹਰ ਸ਼ੈ ਤੂੰ ਡਿਠਾ |
ਜੁਬਾਨ ਰਹੇ ਕਾਬੂ ਮੇਰੇ, ਮਨ ਲੱਗੇ ਕਹਿਣੇ,
ਜੀਭ ਲੋੜੀ 'ਜੱਸ' ਗਾਵੇ, ਬੇਲੋੜੀ ਬੋਲੇ ਫਿੱਕਾ |
ਕਿਸ ਲਈ ਤੇ ਕਿਉਂ ਮੈਂ ਕੀ ਲਿਖਾਂ ?
ਜਿੱਦਾਂ ਓਸ ਲਿਖਿਆ ਓਹ ਹੀ ਲਿਖਾਂ ?
ਮੇਰੀ ਕਲਮ ਸ਼ਾਇਦ ਓਹ ਲਿਖ ਸਕਦੀ,
ਮੈਂ ਕੁਝ ਤਾਂ ਓਹਦੇ ਵਰਗਾ ਹੋਵਾਂ ਦਿਖਾਂ |
ਜਾਇਜ਼ ਕਲਮ 'ਤੇ ਕਲਮ ਚਲਾਉਣੀ ਨਾ,
ਵਾਰ ਇਹਦਾ ਤਲਵਾਰੋਂ ਹੋਵੇ ਤਿੱਖਾ |
ਯਤਨ ਸਫਲ ਹੋ ਜਾਵਣ, ਜੇ ਕਰੀਏ,
ਕਰਨਾ ਉੱਦਮ ਤੇਰੇ ਹਰਫਾਂ ਤੋਂ ਸਿਖਾਂ |
ਸੋਚ ਅੰਬਰੋੰ ਉਚੀ, ਡੂੰਘੀ ਪਤਾਲਾਂ ਤੀਕਰ,
ਕੌਣ ਖੈਰਾਤੀ ਦੀ ਝੋਲੀ ਇਹ ਪਾਵੇ ਭਿਖਾਂ |
ਮੇਰਾ ਵਜੂਦ ਤੁਛ੍ਹ ਨਹੀਂ, ਜਿਧਰ ਵੀ ਤੱਕਾਂ,
ਖਲਕਤ ਰੁਸ਼ਨਾ ਰਿਹਾ, ਹਰ ਸ਼ੈ ਤੂੰ ਡਿਠਾ |
ਜੁਬਾਨ ਰਹੇ ਕਾਬੂ ਮੇਰੇ, ਮਨ ਲੱਗੇ ਕਹਿਣੇ,
ਜੀਭ ਲੋੜੀ 'ਜੱਸ' ਗਾਵੇ, ਬੇਲੋੜੀ ਬੋਲੇ ਫਿੱਕਾ |