ਜੋ ਰਾਹੀ ਸਨ ਤਪਦੇ ਥਲਾਂ 'ਚ, ਚਲਦੇ ਸ਼ਾਨ ਨਾਲ ਰਹੇ ,
ਧੁੱਪਾਂ ਤੋਂ ਬਚਣ ਲਈ ਅੱਜ, ਠੰਡੀਆਂ ਛਾਵਾਂ ਲਭਦੇ ਨੇ |
ਜਿਹਨਾਂ ਨੇ ਹੱਥ ਫੜਕੇ ਤੋਰਿਆ, ਆਪ ਨਾ ਨਾਲ ਤੁਰੇ,
ਓਹੀ ਚੁਰਾਹਿਆਂ ਵਿਚ ਖੜੇ , ਹੁਣ ਰਾਵਾਂ ਲਭਦੇ ਨੇ |
ਚੋਰੀ ਜੱਗ ਤੋਂ ਵਿਚ ਜਵਾਨੀ, ਅਖੀਂ ਘੱਟਾ ਪਾ ਕੇ ਸਭ੍ਦੇ,
ਜਿਥੇ ਮਿਲਿਆ ਕਰਦੇ ਸੀ, ਓਹ ਹੁਣ ਥਾਵਾਂ ਲਭਦੇ ਨੇ |
ਜਦ ਮਾਂ ਲੱਭਦੀ ਸੀ ਗਲੀ-ਗਲੀ, ਕਦੇ ਨਾ ਭਾਲਿਆ ਲੱਭੇ,
ਠੰਡੇ ਸਿਵੇ ਦੀ ਰਾਖ ਵਿਚੋਂ, ਹੁਣ ਪੁੱਤ ਮਾਵਾਂ ਲਭਦੇ ਨੇ |
ਜਿਹੜੇ ਆਪ ਨਿਰਾਦਰ ਕਰ ਰਹੇ, ਨਿਮਾਣੇ , ਮਜਲੂਮਾਂ ਦਾ,
ਮੈਂ ਕਦੇ ਤਾਂ ਕਿਸੇ ਨੂੰ ਝਿੜਕਾਂ, ਕਦੇ ਦਬਕਾਵਾਂ ਲਭਦੇ ਨੇ |
"ਜੱਸ" ਕਿਸੇ ਦਾ ਕੀ ਗਾਈਏ, ਮੁੱਲ ਕਿਸੇ ਦਾ ਭੋਰਾ ਪੈਂਦਾ ਨਹੀਂ,
ਬੇ-ਗੈਰਤ, ਬੇ-ਅਦਬ ਬੰਦੇ , ਆਪਣਾ ਪਰਛਾਵਾਂ ਲਭਦੇ ਨੇ ||
ਜੱਸ (110711)