|
ਜਵਾਨਾ,ਹਿੰਮਤ ਜ਼ਰਾ ਵਿਖਾ |
ਨੀਂਦੋਂ ਜਾਗ ਪਿਆ ਜਗ ਸਾਰਾ,
ਗਿਆ ਜਹਾਲਤ ਦਾ ਅੰਧਿਆਰਾ,
ਤੂੰ ਬਣ ਕੇ ਪਰਭਾਤੀ ਤਾਰਾ,
ਸੂਰਜ ਨਵਾਂ ਚੜ੍ਹਾ,
ਜਵਾਨਾ ! ਹਿੰਮਤ ਜ਼ਰਾ ਵਿਖਾ ।
ਪਲਚ ਗਿਆ ਮਜ਼ਹਬ ਦਾ ਤਾਣਾ,
ਗਲ ਪੈ ਗਿਆ ਇਤਿਹਾਸ ਪੁਰਾਣਾ,
ਭੋਲੇ ਪਾਂਧੀ ਤੇ ਰਾਹ ਬਿਖੜਾ,
ਪੱਥਰ ਪਰੇ ਹਟਾ,
ਜਵਾਨਾ ! ਹਿੰਮਤ ਜ਼ਰਾ ਵਿਖਾ ।
ਮਾਨੁਖਤਾ ਚੱਕਰ ਵਿਚ ਆਈ,
ਸਹਿਮੀ ਫਿਰਦੀ ਹੈ ਸਚਿਆਈ,
ਕਲਮ, ਜ਼ੁਬਾਨ ਦੁਹਾਂ ਤੇ ਜੰਦਰੇ,
ਪਿੰਜਰੇ ਪਿਆ ਖ਼ੁਦਾ,
ਜਵਾਨਾ ! ਹਿੰਮਤ ਜ਼ਰਾ ਵਿਖਾ ।
ਬਾਹਰ ਨਿਕਲ ਆ, ਲਾਹ ਕੇ ਸੰਗਾ,
ਪਾਖੰਡਾਂ ਨੂੰ ਕਰ ਸੁਟ ਨੰਗਾ ।
ਭਗਵਾ, ਨੀਲਾ, ਮਹਿੰਦੀ ਰੰਗਾ,
ਬੁਰਕਾ ਇਹ ਉਲਟਾ,
ਜਵਾਨਾ ! ਹਿੰਮਤ ਜ਼ਰਾ ਵਿਖਾ ।
ਪੈਦਾ ਕਰ ਜਾਗ੍ਰਤ ਵਿਸ਼ਵਾਸ਼ੀ,
ਭਾਰਤ ਦੀ ਹੋ ਜਾਇ ਖ਼ਲਾਸੀ,
ਤੂੰ ਜਾਗੇਂ ਤਾਂ ਸਭ ਜਗ ਜਾਗੇ,
ਚਲ ਪਏ ਨਵੀਂ ਹਵਾ,
ਜਵਾਨਾ ! ਹਿੰਮਤ ਜ਼ਰਾ ਵਿਖਾ ।
ਰੱਬ ਮਜੌਰਾਂ ਪਾਸੋਂ ਖੋਹ ਲੈ,
ਉਸ ਦੇ ਦਿਲ ਦੀ ਮਰਜ਼ੀ ਟੋਹ ਲੈ,
ਫਿਰ ਸਚਿਆਈ ਦਾ ਦਰਵਾਜ਼ਾ,
ਓਸੇ ਤੋਂ ਖੁਲ੍ਹਵਾ,
ਜਵਾਨਾ ! ਹਿੰਮਤ ਜ਼ਰਾ ਵਿਖਾ ।
ਨੀਂਦੋਂ ਜਾਗ ਪਿਆ ਜਗ ਸਾਰਾ,
ਗਿਆ ਜਹਾਲਤ ਦਾ ਅੰਧਿਆਰਾ,
ਤੂੰ ਬਣ ਕੇ ਪਰਭਾਤੀ ਤਾਰਾ,
ਸੂਰਜ ਨਵਾਂ ਚੜ੍ਹਾ,
ਜਵਾਨਾ ! ਹਿੰਮਤ ਜ਼ਰਾ ਵਿਖਾ ।
ਪਲਚ ਗਿਆ ਮਜ਼ਹਬ ਦਾ ਤਾਣਾ,
ਗਲ ਪੈ ਗਿਆ ਇਤਿਹਾਸ ਪੁਰਾਣਾ,
ਭੋਲੇ ਪਾਂਧੀ ਤੇ ਰਾਹ ਬਿਖੜਾ,
ਪੱਥਰ ਪਰੇ ਹਟਾ,
ਜਵਾਨਾ ! ਹਿੰਮਤ ਜ਼ਰਾ ਵਿਖਾ ।
ਮਾਨੁਖਤਾ ਚੱਕਰ ਵਿਚ ਆਈ,
ਸਹਿਮੀ ਫਿਰਦੀ ਹੈ ਸਚਿਆਈ,
ਕਲਮ, ਜ਼ੁਬਾਨ ਦੁਹਾਂ ਤੇ ਜੰਦਰੇ,
ਪਿੰਜਰੇ ਪਿਆ ਖ਼ੁਦਾ,
ਜਵਾਨਾ ! ਹਿੰਮਤ ਜ਼ਰਾ ਵਿਖਾ ।
ਬਾਹਰ ਨਿਕਲ ਆ, ਲਾਹ ਕੇ ਸੰਗਾ,
ਪਾਖੰਡਾਂ ਨੂੰ ਕਰ ਸੁਟ ਨੰਗਾ ।
ਭਗਵਾ, ਨੀਲਾ, ਮਹਿੰਦੀ ਰੰਗਾ,
ਬੁਰਕਾ ਇਹ ਉਲਟਾ,
ਜਵਾਨਾ ! ਹਿੰਮਤ ਜ਼ਰਾ ਵਿਖਾ ।
ਪੈਦਾ ਕਰ ਜਾਗ੍ਰਤ ਵਿਸ਼ਵਾਸ਼ੀ,
ਭਾਰਤ ਦੀ ਹੋ ਜਾਇ ਖ਼ਲਾਸੀ,
ਤੂੰ ਜਾਗੇਂ ਤਾਂ ਸਭ ਜਗ ਜਾਗੇ,
ਚਲ ਪਏ ਨਵੀਂ ਹਵਾ,
ਜਵਾਨਾ ! ਹਿੰਮਤ ਜ਼ਰਾ ਵਿਖਾ ।
ਰੱਬ ਮਜੌਰਾਂ ਪਾਸੋਂ ਖੋਹ ਲੈ,
ਉਸ ਦੇ ਦਿਲ ਦੀ ਮਰਜ਼ੀ ਟੋਹ ਲੈ,
ਫਿਰ ਸਚਿਆਈ ਦਾ ਦਰਵਾਜ਼ਾ,
ਓਸੇ ਤੋਂ ਖੁਲ੍ਹਵਾ,
c
|
|
10 Dec 2012
|