|
 |
 |
 |
|
|
Home > Communities > Punjabi Poetry > Forum > messages |
|
|
|
|
|
ਜੇ |
ਤਾਕਤ ਨਾ ਏਕੇ ਜੈਸੀ ਖੁੱਲ੍ਹ ਨਾ ਜੀ ਪੇਕੇ ਜੈਸੀ ਆਦਤ ਨਾ ਠੇਕੇ ਜੈਸੀ , ਕਿਸੇ ਨੂੰ ਜੇ ਪੈ ਜਵੇ ਗਾਇਕੀ ਨਾ ਜੀ ਮਾਨਾਂ ਜੈਸੀ ਟੱਕਰ ਨਾ ਸਾਨ੍ਹਾਂ ਜੈਸੀ ਪਰਲੋ ਤੂਫਾਨਾਂ ਜੈਸੀ , ਜਿੱਥੇ ਕਿਤੇ ਵਹਿ ਜਵੇ
ਮੌਜ ਪੱਕੀ ਰੋੜ ਜੈਸਾ ਰੁੱਖ ਨਾ ਜੀ ਬੋਹੜ ਜੈਸਾ ਰੋਗ ਨਾ ਕੋਈ ਕੋਹੜ ਜੈਸਾ, ਸਿਵੇ ਤੱਕ ਲੈ ਜਵੇ
ਵੈਰ ਨਾ ਸ਼ਰੀਕੇ ਜੈਸਾ ਕੰਮ ਨਾ ਤਰੀਕੇ ਜੈਸਾ ਬੋਲਣਾ ਸਲੀਕੇ ਜੈਸਾ, ਖਰੀ ਗੱਲ ਕਹਿ ਜਵੇ
ਫਲ ਨਾ ਅਨਾਰ ਜੈਸਾ ਆਸਰਾ ਨਾ ਯਾਰ ਜੈਸਾ ਨਿੱਘ ਨਾ ਪਿਆਰ ਜੈਸਾ, ਜੇ ਕਿਸੇ ਨਾ ਪੈ ਜਵੇ
ਪਹਿਲਵਾਨ ਦਾਰੇ ਜੈਸਾ ਠਾਠ ਨਾ ਚੁਬਾਰੇ ਜੈਸਾ ਦੁੱਖ ਨਾ ਪਿਆਰੇ ਜੈਸਾ, ਜੇ ਦੂਰ ਹੋਕੇ ਬਹਿ ਜਵੇ
ਨਾ ਰੁਤਬਾ ਮਹੰਤ ਜੈਸਾ ਮੌਸਮ ਬਸੰਤ ਜੈਸਾ ਘੁੱਦੇ ਗੁਰੂ ਨਾ ਗ੍ਰੰਥ ਜੈਸਾ, ਜੇ ਗੱਲ ਪੱਲੇ ਪੈ ਜਵੇ
ਅੰਮ੍ਰਿਤ ਪਾਲ ਸਿੰਘ 'ਘੁੱਦਾ'
|
|
09 Mar 2013
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|