|
 |
 |
 |
|
|
Home > Communities > Punjabi Poetry > Forum > messages |
|
|
|
|
|
ਝੰਡਾ ਸਿੰਘ ਅਣਖੀ....JasWant ZaFar |
ਝੰਡਾ ਸਿੰਘ ਅਣਖੀ ----------------- ਬਾਹਰਲੇ ਮੁਲਕ ਦਾ ਗੁਰਦਵਾਰਾ ਝੰਡਾ ਸਿੰਘ ਅਣਖੀ ਦਾ ਭੋਗ ... ਵੈਰਾਗ ਸੋਗ ਰਾਗੀ ਗਾ ਰਹੇ- ਅਬ ਕੀ ਬਾਰ ਬਖਸਿ ਬੰਦੇ ਕਉ ਅੰਤਮ ਅਰਦਾਸ ਹੋਏਗੀ- ਵਿਛੜੀ ਆਤਮਾ ਨੂੰ ਚਰਨਾਂ ਵਿਚ ਨਿਵਾਸ ਬਖ਼ਸ਼ਣਾ ਜੀ ਉਪਰੰਤ ਸ਼ਰਧਾਂਜਲੀਆਂ ਭੇਟ ਹੋਣਗੀਆਂ ਸੰਗਤਾਂ ਲੇਟ ਹੋਣਗੀਆਂ ਝੰਡਾ ਸਿੰਘ ਦੇ ਸੰਗਰਾਮੀਏ ਜੀਵਨ ਤੇ ਚਾਨਣੇ ਪੈਣਗੇ ਪੁਰਾਣੇ ਸਾਥੀ ਅਤੇ ਆਗੂ ਕਹਿਣਗੇ- ਪਹਿਲਾਂ ਹਾਲਤ ਹੋਰ ਸੀ ਨਸਲਵਾਦ ਦਾ ਜ਼ੋਰ ਸੀ ਜਦ ਏਧਰ ਆਏ ਰੰਗ ਨਸਲ ਭੇਦ ਬੜੇ ਸਤਾਏ ਅਣਖੀ 'ਸਾਬ ਦੀ ਅਣਖ ਜਾਗੀ ਅਣਖੀ ਅਖਵਾਏ ਆਪਣੇ ਲੋਕਾਂ ਨੂੰ ਜਥੇਬੰਦ ਕੀਤਾ ਜਲਸੇ ਜਲੂਸਾਂ ਮੁਜ਼ਾਹਰਿਆ ਦਾ ਪ੍ਰਬੰਧ ਕੀਤਾ ਨਸਲਵਾਦੀਆਂ ਵਿਰੁੱਧ ਡਟੇ ਅੜੇ ਲੜੇ ਖੜ੍ਹੇ ਪਿੱਛੇ ਨਹੀਂ ਹਟੇ ਪਤਵੰਤੇ ਬਿਆਨਣਗੇ ਅਣਖੀ 'ਸਾਬ ਦੀ ਸਖ਼ਸ਼ੀਅਤ ਦੀ ਬੁਲੰਦੀ ਨੂੰ ਕੁਝ ਜਾਣੂੰ ਦਿਲਾਂ 'ਚ ਕੋਸਣਗੇ ਮਾੜੀ ਕਿਸਮਤ ਔਲਾਦ ਗੰਦੀ ਨੂੰ ਮੁੰਡੇ ਨੇ ਗੋਰੀ ਵਿਆਹੀ ਦਿਲ ਦਾ ਦੌਰਾ ਪਿਆ ਐਂਬੂਲੈਂਸ ਆਈ ਮਸੀਂ ਬਚਾਇਆ ਝੰਡਾ ਸਿੰਘ ਨੂੰ ਯਾਰਾਂ ਜਚਾਇਆ- ਤੇਰੀ ਜਾਨ ਕਿਉਂ ਜਾਂਦੀ ਐ ਪੱਲਿਓਂ ਕੀ ਗਿਆ ਗੋਰਿਆਂ ਦੀ ਕੁੜੀ ਲਿਆਂਦੀ ਐ ਮਨ ਸਮਝਾਉਣ ਲੱਗਾ ਗੋਰੀ ਨੂੰਹ ਦੀਆਂ 'ਸਟ ਸਰੀ ਅਕਾਲਾਂ' ਨਾਲ ਜ਼ਖਮ ਤੇ ਅੰਗੂਰ ਆਉਂਣ ਲੱਗਾ ਇਹ ਸਦਮਾ ਜਿਵੇਂ ਕਿਵੇਂ ਝੱਲਿਆ ਪਰ ਹਫਤਾ ਪਹਿਲਾਂ ਉਹਦੇ ਦਿਮਾਗ ਦੇ ਐਨ੍ਹ ਵਿਚਾਲੇ ਬੰਬ ਚੱਲਿਆ ਬੰਬ ਦੇ ਪਲੀਤੇ ਨੂੰ ਲਫ਼ਜ਼ਾਂ ਦੀ ਤੀਲੀ ਡੰਗਿਆ ਝੰਡਾ ਸਿੰਘ ਨੇ ਪਾਣੀ ਨਹੀਂ ਮੰਗਿਆ ਲਫ਼ਜ਼ ਬੇਟੀ ਦੇ- ਡੈਡੀ ਜਾ ਰਹੀ ਹਾਂ ਆਜ਼ਾਦੀ ਨਾਲ ਆਪਣੀ ਖੁਸ਼ੀ ਲਈ ਕਾਲ਼ੇ ਨਾਲ ਵਿਆਹ ਕਰਾ ਰਹੀ ਹਾਂ ਅਚਿੰਤੇ ਬਾਜ ਪਏ ਰਾਗੀ ਗਾ ਰਹੇ
|
|
28 Dec 2012
|
|
|
|
ਲਫ਼ਜ਼ ਬੇਟੀ ਦੇ......
ਬਹੁਤਖੂਬ ਜੀ.....nycc sharing.....ਬਲਿਹਾਰ ਜੀ.......
|
|
28 Dec 2012
|
|
|
|
|
ਬਹੁਤ ਖ਼ੂਬਸੂਰਤ ਕਾਵਿ ਪੁਸਤਕ 'ਇਹ ਬੰਦਾ ਕੀ ਹੁੰਦਾ' ਹੈ ਵਿੱਚੋਂ ...
ਮੈਨੂੰ ਬਹੁਤ ਪਸੰਦ ਹੈ ਇਹ ਪੁਸਤਕ ... ਧੰਨਵਾਦ ਜੀ ਸ਼ੇਅਰ ਕਰਨ ਲਈ
ਬਹੁਤ ਖ਼ੂਬਸੂਰਤ ਕਾਵਿ ਪੁਸਤਕ 'ਇਹ ਬੰਦਾ ਕੀ ਹੁੰਦਾ' ਹੈ ਵਿੱਚੋਂ ...
ਮੈਨੂੰ ਬਹੁਤ ਪਸੰਦ ਹੈ ਇਹ ਪੁਸਤਕ ... ਧੰਨਵਾਦ ਜੀ ਸ਼ੇਅਰ ਕਰਨ ਲਈ
|
|
28 Dec 2012
|
|
|
|
ਸ਼ੁਕਰੀਆ ਜੀ ਸਾਰਿਆਂ ਦਾ ਪਸੰਦ ਕਰਨ ਲਈ
|
|
28 Dec 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|