Punjabi Poetry
 View Forum
 Create New Topic
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਝੂਠਾ ਟਿਕੈ ਨ ਕੋਇ

ਨਾਮ ਜਪ ਹਿਰਦੇ ਮਾਲਕ ਨੂੰ ਵਸਾ ਕੇ ਗੁਰਮੁੱਖ ਨਿਰਮਲ ਹੋ ਜਾਂਦਾ ਹੈ। ਮੇਰ ਤੇਰ ਤਨ ਮਨ ਧਨ  ਰਾਜ ਰੂਪ ਅਤੇ  ਦੇਸ਼ ਦੇ ਹੰਕਾਰ ਤੋਂ ਮੁਕਤ ਹੋ ਜਾਂਦਾ ਹੈ।ਪ੍ਰਮਾਤਮਾਂ ਦੀ ਹਰ ਜ਼ਰ੍ਹੇ ਵਿੱਚ ਹੋਂਦ ਪ੍ਰਵਾਨ ਕਰ ਸੰਸਾਰ ਦੀ ਸਾਂਝ ਵਿੱਚ ਆਨੰਦ ਮਾਣਦਾ ਹੈ। ਹਰ ਪਾਸੇ ਪ੍ਰਮਾਤਮਾਂ ਅਨੁਭਵ ਕਰਦਾ ਹੈ। ਗੁਰਮੁੱਖ ਦਾ ਕਾਰਜ ਪ੍ਰਮਾਤਮਾਂ ਵਿੱਚ ਲੀਨ ਹੋਣਾ ਹੈ ਨਾਮ ਜਪਣਾ ਹੈ। ਸਾਧ ਸੰਗਤ ਦੇ ਮਿਲਾਪ ਨਾਲ ਨਾਮ ਜਪਣ ਵਿੱਚ ਹੀ ਸਿੱਧੀ ਮੰਨਦਾ ਹੈ।ਗੁਰਮੁੱਖ ਸਮਝ ਲੈਂਦਾ ਹੈ ਕਿ ਸੰਸਾਰ ਦੀ ਮਾਇਆ ਨੇ ਸਾਥ ਨਹੀਂ ਜਾਣਾ। ਹਰ ਪਲ ਨਾਮ ਸਿਮਰਦਾ ਹੈ ਕਦੇ ਮਨ ਤੋਂ ਪ੍ਰਮਾਤਮਾਂ ਨੂੰ ਵਿਸਾਰਦਾ ਨਹੀਂ ਹੈ। ਸੰਸਾਰ ਦੀਆਂ ਸਾਰੀਆਂ ਵਾਸ਼ਨਾਵਾਂ ਨਾਮ ਨੇ ਸ਼ਾਂਤ ਕਰ ਦਿਤੀ ।ਹਰ ਪਾਸੇ ਪਸਰੀ ਕੁਦਰਤ ਰੂਪੀ ਮਾਇਆ ਦਾ ਨਜ਼ਾਰਾ ਗੁਰਮੁੱਖ ਨੂੰ ਵਿਕਾਰਾਂ ਵਲ ਨਹੀਂ ਪ੍ਰੇਰਦਾ ਬਲਕਿ ਆਤਮਿਕ ਆਨੰਦ ਬਖਸ਼ਦੀ ਹੈ।

ਗੁਰਮੁੱਖ ਨਾਮ ਪਦਾਰਥ ਦੀ ਪ੍ਰਾਪਤੀ ਕਰਕੇ ਸਾਂਤ ਅਤੇ ਤ੍ਰਿਪਤ ਹੋ ਗਿਆ। ਗੁਰਮੁੱਖ ਪ੍ਰਮਾਤਮਾਂ ਦੇ ਗੁਣਾਂ ਦੀ ਚਰਚਾ ਕਰਨ ਲਈ ਸਤਿਸੰਗ ਨੂੰ ਚੁਣਦੇ ਹਨ।ਅਜਿਹੀ ਜਗ੍ਹਾਂ ਤੇ ਚਰਚਾ ਨਹੀਂ ਕਰਦੇ ਜਿਥੇ ਕੋਈ ਪਾਰਖੂ ਜਾਂ ਕੀਮਤ ਸਮਝਣ ਵਾਲਾ ਨਾ ਹੋਵੇ।ਗੁਰਮੁੱਖ ਦੇ ਸੱਜਣ ਮੀਤ ਉਹ ਸੱਭ ਪ੍ਰੀਤਵਾਨ ਹਨ ਜੋ ਪ੍ਰਮਾਤਮਾਂ ਨੂੰ ਇੱਕ ਮੰਨਕੇ ਅਤੇ ਹਰੇਕ ਜ਼ਰ੍ਹੇ ਵਿੱਚ ਉਸਦਾ ਵਾਸ ਸਵੀਕਾਰ ਕਰਦੇ ਹਨ। ਗੁਰਮੁੱਖ ਮਹਿਸੂਸ ਕਰਦੇ ਹਨ ਕਿ ਮਨਮੁੱਖ ਕਦੇ ਕਿਸੇ ਦੇ ਮਿੱਤਰ ਜਾਂ ਸਕੇ ਨਹੀਂ ਹੁੰਦੇ ਜੋ ਗਿਆਨ ਵਾਨ ਰਾਜ ਸੱਤਾਹ ਅਤੇ ਵੱਡੇ ਵੱਡੇ ਜ਼ਿੰਮੀਦਾਰ ਦੀਆਂ ਪ੍ਰਾਪਤੀਆ ਕਰਕੇ  ਮਨ ਨੂੰ ਪ੍ਰਮਾਤਮਾਂ ਦੀ ਹੋਂਦ ਤੋਂ ਮੁਨਕਰ ਕਰ ਦੇਵੇ ਕਿਸ ਕੰਮ ਦੇ ਹਨ । ਵਿਕਾਰਾਂ ਦੀ ਅੱਗ ਵਿੱਚ ਮਾਨਵਤਾਂ ਸੜ ਰਹੀ ਹੈ । ਮਨਮੁੱਖ ਵਾਸ਼ਨਾਵਾਂ ਦੀ ਪੂਰਤੀ ਲਈ ਮਰਦਾ ਜਾ ਰਿਹਾ ਹੈ। ਏਨਾ ਗ਼ਰਕਦਾ ਜਾ ਰਿਹਾ ਹੈ ਕਿ ਮਾਲਕ ਦੀਆਂ ਦਾਤਾ ਦਾ ਮਰਮ ਨਹੀਂ ਜਾਣ ਸੱਕਿਆ.ਅਸਲ ਮਾਲਕ ਦੇ ਹੁਕਮ ਵਿੱਚ ਮਰਨਾ ਭੁਲਾ ਲਿਆ ਹੈ।ਪ੍ਰਮਾਤਮਾਂ ਦੀ ਕਿਰਪਾ ਨਾਲ ਗੁਰਮੁੱਖ ਜੀਵ ਅਗਿਆਨਤਾ ਦੀ ਕਾਲ ਕੋਠੜੀ ਵਿੱਚੋਂ ਨਾਮ ਜਪ ਕੇ ਸਹਿਲ ਨਿਕਲ ਜਾਂਦੇ ਹਨ । ਗੁਰਮੁੱਖ ਜਨ ਇਹ ਪ੍ਰਵਾਨ ਕਰਕੇ ਜੀਵਨ ਬਤੀਤ ਕਰਦੇ ਹਨ ਕਿ ਇਹ ਕਾਇਆਂ ਨਾਸ਼ਵਾਨ ਹੈ। ਆਤਮਾਂ ਅਮਰ ਹੈ ।ਕੋਈ ਵੀ ਯਤਨ ਕਰਕੇ ਕਾਇਆਂ ਨੂੰ ਕਾਲ ਤੋਂ ਬਚਾਇਆ ਨਹੀਂ ਜਾ ਸਕਦਾ ਪਰ ਆਤਮਾਂ ਨੂੰ ਕਾਲ ਵੀ ਮਾਰ ਨਹੀਂ ਸਕਦਾ।ਮਨਮੁੱਖ ਲਈ ਕਾਇਆਂ ਮਾਇਆ ਦਾ ਸਰਗੁਣ ਸਰੂਪ ਹੈ।ਜਦਕਿ ਆਤਮਾਂ ਪ੍ਰਮਾਤਮਾਂ ਦਾ ਨਿਰਗੁਣ ਸਰੂਪ ਹੈ।ਨਾਮ ਵਿਹੁਣੇ ਜੀਵ ਕਰੋੜਾਂਪੱਤੀ ਹੋ ਕੇ ਵੀ ਖਾਲੀ ਹੱਥ ਸੰਸਾਰ ਛੱਡ ਚੱਲੇ ਗਏ।ਭਾਵ ਸੰਸਾਰ ਦੀ ਕੋਈ ਵਸਤ ਸੰਸਾਰ ਛੱਡਣ ਲਗਿਆਂ ਨਾਲ ਨਹੀਂ ਜਾਣੀ।ਜਿੰਨ੍ਹਾਂ ਦੀ ਪ੍ਰਾਪਤੀ ਕਾਰਨ ਪਾਪ ਕੀਤੇ ਕੁਫ਼ਰ ਤੋਲੇ, ਮਰ ਮਰ ਗਏ ਉਹਨਾਂ ਵਸਤਾਂ ਨੇ ਭੋਰਾ ਭਰ ਸਾਥ ਨਹੀਂ ਦਿਤਾ।ਗੁਰਮੁੱਖ ਜੀਵਾਂ ਨੇ ਇਸ ਭੇਦ ਨੂੰ ਪਾ ਲਿਆ ਅਤੇ ਆਨੰਦਿਤ ਹੋ ਗਏ। ਜਨਮ ਮਰਨ ਤੋਂ ਮੁਕਤ ਹੋ ਗਏ। ਜੀਉਣਾ ਸਫ਼ਲ ਅਤੇ ਮਰਨਾ ਥਾਂਏ ਪੈ ਗਿਆ। ਮਾਨਸ ਜਨਮ ਦੁਲੰਭ ਹੈ ਕੀਮਤੀ ਹੈ ਨਾਮ ਲਈ ਕਰਮ ਭੂਮੀ ਹੈ। ਇਹ ਪ੍ਰਮਾਤਮਾਂ ਦੀ ਕਿਰਪਾ, ਇਸ ਜਨਮ ਵਿੱਚ ਕੀਤੇ ਕਰਮ ਅਤੇ ਪ੍ਰਵਾਨ ਹੋਏ ਕਰਮਾਂ ਤੋਂ ਬਗੈਰ ਬਾਰ ਬਾਰ ਪ੍ਰਾਪਤ ਨਹੀਂ ਹੋਣਾ।

 

                     ਗੁਰਮੁੱਖ ਹੰਕਾਰ ਨਹੀਂ ਕਰਦਾ ਝੱਖ ਨਹੀਂ ਮਰਦਾ ।ਗੁਰਮੁੱਖ ਸੁਚੇਤ ਹੈ ਕਿ ਪ੍ਰਮਾਤਮਾਂ ਦੇ ਹੁਕਮ ਤੌਂ ਬਗੈਰ ਕੁਝ ਨਹੀਂ ਹੁੰਦਾ ।ਜੋ ਹੁੰਦਾ ਹੈ ਪ੍ਰਮਾਤਮਾਂ ਹੀ ਕਰਦਾ ਹੈ। ਪ੍ਰਮਾਤਮਾਂ ਦੇ ਕੀਤੇ ਦਾ ਸ਼ੁਕਰ ਕਰਦਾ ਹੈ ਉਸ ਦੀ ਕੀਮਤ ਨਿਰਧਾਰਿਤ ਨਹੀਂ ਕਰਦਾ । ਸੁੱਖ ਦੁੱਖ ਨੂੰ ਪ੍ਰਮਾਤਮਾਂ ਦੀ ਦਾਤ ਬਖ਼ਸ਼ ਅਤੇ ਆਪਣੇ ਕਰਮਾਂ ਦੀ ਗਤੀ ਪ੍ਰਵਾਨ ਕਰਦਾ ਹੈ। ਉਹ ਕਦੇ ਮਨ ਵਿੱਚ ਕੁਦਰਤ ਅਤੇ ਪ੍ਰਮਾਤਮਾਂ ਦੇ ਹੁਕਮ ਨੂੰ ਤਬਦੀਲ ਕਰਨ ਦਾ ਅਹਿਸਾਸ ਵੀ ਪੈਦਾ ਨਹੀਂ ਹੋਣ ਦੇਂਦਾ। ਗੁਰਮੁੱਖ ਦਾ ਵਿਸ਼ਵਾਸ਼ ਅਤੇ ਸਮਰਪਨ ਇਸ ਪ੍ਰਾਪਤੀ ਤੱਕ ਲੈ ਜਾਂਦਾ ਹੈ ਕਿ ਉਸ ਨੂੰ ਆਪਣੀ ਹੋਂਦ, ਹੋਂਦ ਵਿੱਚ ਪ੍ਰਮਾਤਮਾਂ ਅਤੇ ਪਹਿਚਾਨ ਸੱਭ ਪ੍ਰਮਾਤਮਾਂ ਹੀ ਲਗਦੀ ਹੈ।  ਅਜਿਹੀ ਅਵਸਥਾ ਦੀ ਪ੍ਰਾਪਤੀ ਨੂੰ ਗੁਰਮੁੱਖ ਪ੍ਰਮਾਤਮਾਂ ਮਾਤਮਾਂ ਦੀ ਕਿਰਪਾ ਰਾਮ ਨਾਮ ਦੀ ਕਸਉਟੀ ਤੇ ਪੂਰਾ ਉਤਰਕੇ ਹੀ ਪ੍ਰਾਪਤ ਹੁੰਦੀ ਹੈ।ਇਸ ਲਈ ਪ੍ਰਮਾਤਮਾਂ ਦਾ ਹੁਕਮ ਪ੍ਰਵਾਨ ਕਰਨ ਅਤੇ ਆਚਾਰ ਭਰਪੂਰ ਜੀਵਨ ਦੀ ਅਸਲ ਪ੍ਰੀਖਿਆ ਨੂੰ ਪਾਖੰਡ,ਵਿਖਾਵੇ ਅਤੇ ਝੂਠ ਨਾਲ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਪ੍ਰਮਾਤਮਾਂ ਦੀ ਕਸਉਟੀ ਤੇ ਪੂਰਾ ਉਤਰਨ ਵਾਲੀ ਜੀਵ ਆਤਮਾਂ ਵਿਕਾਰਾਂ ਨੂੰ ਮਾਰ ਕੇ ਤਿ੍ਪਤ ਜੀਵਨ ਪ੍ਰਾਪਤ ਕਰਦੇ ਹਨ।ਪ੍ਰਮਾਤਮਾਂ ਦੇ ਨਾਮ ਤੋਂ ਬਗੈਰ ਬ੍ਰਹਿਮੰਡ ਵਿੱਚ ਪਸਰੀਆ ਕੁਦਰਤੀ ਸ਼ਕਤੀਆਂ ਅਤੇ ਸੁੱਖਾਂ ਨੂੰ ਭੋਗਕੇ ਜੀਵ ਆਤਮਾਂ ਤਿ੍ਪਤ ਨਹੀਂ ਹੋ ਸਕਦੀ। ਜੀਉਂਦੇ ਜੀਅ ਵਾਸ਼ਨਾਵਾਂ ਦਾ ਨਰਕ ਭੋਗਦੀ ਹੈ।ਵਿਕਾਰ ਰੂਪੀ ਜਮਾਂ ਦੇ ਵੱਸ ਪੈਂਦੀ ਹੈ।ਜੀਵ ਆਤਮਾਂ ਦੇ ਇਸ ਅਵੇਸਲੇਪਨ ਨੇ ਉਸਨੂੰ ਮਰਨਾ ਵਿਸਾਰ ਦਿਤਾ ਹੈ। ਬੇਅੰਤ ਕਿਸਮ ਦੇ ਵਿਕਾਰਾਂ ਰੂਪੀ ਔਗੁਣਾ ਦੇ ਭਾਰ ਨੇ ਕਾਇਆਂ ਦੀ ਆਤਮਾਂ ਨਾਲ ਸਾਂਝ ਨਹੀਂ ਪੈਣ ਦਿਤੀ। ਜੀਵਨ ਦੇ ਬੇੜੇ ਨੂੰ ਡੋਬ ਲਿਆ ਹੈ। ਨਿਰਮਲ ਆਤਮਾਂਵਾਂ ਨੇ ਨਾਮ ਸਿਮਰ ਵਿਕਾਰਾਂ ਤੋਂ ਛੁੱਟਕਾਰਾ ਪਾ ਲਿਆ ਹੈ। ਸ਼ੰਸਾਰਿਕ ਭਵਸਾਗਰ ਤਰ ਗਏ ਅਤੇ ਪ੍ਰਮਾਤਮਾਂ ਵਿੱਚ ਲੀਨ ਹੋ ਗਏ ਹਨ।

      ਨਾਮ ਵਿਸਾਰ ਜਿਸ ਕਾਇਆਂ ਦਾ ਹੰਕਾਰ ਜੀਵ ਸਾਰੀ ਉਮਰ ਕਰਦਾ ਰਿਹਾ ਉਸ ਦੇ ਕਿਸੇ ਅੰਗ ਨੇ ਅੰਤ ਸਮੇਂ ਸਾਥ ਨਹੀਂ ਦਿਤਾ। ਜਿਨ੍ਹਾਂ ਸਨੇਹੀ ਰਿਸ਼ਤੇਦਾਰਾਂ ਦੀ ਖਾਤਰ ਪਾਪ ਕੀਤੇ ਮਾਲਕ ਨੂੰ ਵਿਸਾਰ ਛੱਡਿਆ, ਉਹਨਾਂ ਨੇ ਇੱਕ ਪਲ ਸੁੰਦਰ ਤਿਆਰ ਕੀਤੇ ਮਹਿਲਾਂ ਵਿੱਚ ਟਿਕਣ ਨਹੀਂ ਦਿਤਾ। ਕਾਇਆਂ ਦੇ ਸਾਕਾਰ ਰੂਪ ਨੂੰ ਨਜ਼ਰ ਅੰਦਾਜ਼ ਕਰਕੇ ਸੱਕੇ ਸੰਬੰਧੀ ਕੁਝ ਪਲ ਹਿੱਤਾਂ ਦਾ ਡਰਾਮਾਂ ਕਰਦੇ ਸਾਾੜ ਦੇਂਦੇ ਹਨ। ਪਿਆਾਰੇ ਵਿਕਾਰੀ ਅੰਗਾ ਦਾ ਇਹ ਹਾਲ ਵੇਖ ਕੇ ਮਨ ਸੁਚੇਤ ਹੋ ਜਾਣਾ ਚਹੀਦਾ ਹੈ।ਇਹ ਚੱਮ ਲਪੇਟਿਆ ਹੱਡ ਮਾਸ ਅਤੇ ਗੰਦਗੀ ਦਾ ਪੁੱਤਲਾ ਅਗਿਆਨ ਵੱਸ ਹੰਕਾਰਿਆ ਫਿਰਦੇ ਹੈ।ਸੰਸਾਰਿਕ ਫ਼ਾਨੀ ਸੁੰਦਰ ਕਾਇਆਂ ਸੁੱਖਾਂ, ਰਾਜ ਅਭਿਮਾਨ,ਉੱਚੇ ਮਹਿਲ ਮਨਾਰੇ ਹਕੂਮਤਾਂ ਨੂੰ ਭੋਗਣ ਵਾਲਿਆਂ ਨੂੰ ਕਾਲ ਨੇ ਧੂੜ ਵਿੱਚ ਮਿਲਾ ਦਿਤਾ ਹੈ। ਵਕਤ ਬੀਤਣ ਨਾਲ ਕੋਈ ਨਾਮ ਨਹੀਂ ਲੈਂਦਾ। ਵਕਤ ਪਤਾ ਨਹੀਂ ਕਦੋਂ ਆਪਣੀ ਕਰਵੱਟ ਬਦਲ ਦੇਵੇ। ਗੁਰਮੁੱਖ ਪ੍ਰਮਾਤਮਾਂ ਦਾ ਪਿਆਰ ਅਤੇ ਭੈਅ ਮਨ ਵਿੱਚ ਰੱਖਦੇ ਹਨ। ਨਾਮ ਜਪ ਕੇ ਨਿਰਮਲ ਹੋ ਜਾਂਦੇ ਹਨ ਅਤੇ ਸਦਾ ਅਮਰ ਹੋ ਜਾਂਦੇ ਹਨ। ਗੁਰਮੁੱਖ ਦੁੱਖ ਸੁੱਖ ਨੂੰ ਸਮ ਕਰ ਜਾਣਦੇ ਹਨ। ਮਨ ਦੀ ਅਮੀਰੀ ਮਨਮੁੱਖ ਰੰਕ ਨੂੰ ਵੇਖ ਹੱਸਦੇ ਨਹੀਂ ਹਨ।ਗੁਰਮੁੱਖ ਮਨਮੁੱਖ ਨੂੰ ਸਤਿਸੰਗ ਅਤੇ ਸੱਚ ਦੀ ਪਹਿਚਾਨ ਅਤੇ ਪ੍ਰਵਾਨਗੀ ਲਈ ਪ੍ਰੇਪਦੇ ਹਨ। ਗਰਬ ਨਾਲੋਂ ਗਰੀਬੀ ਨੂੰ ਪਿਆਰ ਕਰਦੇ ਹਨ। ਹਰ ਪਲ ਇੱਕ ਮਨ ਹੋ ਕੇ ਨਾਮ ਜਪਦੇ ਹਨ। ਅੰਮਿ੍ਤ ਵੇਲਾ ਸੰਭਾਲਦੇ ਹਨ।ਮਾਲਕ ਦੇ ਹੁਕਮ ਵਿੱਚ ਆਨੰਦਿਤ ਰਹਿੰਦੇ ਹਨ। ਕਦੀ ਅਜਿਹੀ ਅਵਸਥਾ ਨਹੀਂ ਆਉਣ ਦੇਂਦੇ ਕਿ ਪਛੁਤਾਉਣਾ ਪਵੇ। ਸੰਸਾਰ ਭਵਜਲ ਵਿੱਚੋਂ ਮੁਕਤ ਹੋਣ ਲਈ ਸਿਰਫ਼ ਗੁਰਮੁੱਖ ਹੀ ਹਨ ਜੋ ਆਪਣੇ ਅੰਦਰ ਵੱਸਦੇ ਪੰਜ ਵਿਕਾਰਾਂ ਨੂੰ ਸਾੜਣ ਲਈ ਨਾਮ ਜਪ ਕੇ ਪ੍ਰਮਾਤਮਾਂ ਦੀ ਕਿਰਪਾ ਸਦਕਾ ਪਹਿਲਾਂ ਅਪਣਤ ਮਾਰਦਾ ਹੈ। ਫਿਰ ਮਨ ਨੂੰ ਪ੍ਰਮਾਤਮਾਂ ਕੋਲ ਵੇਚ ਦਿੰਦੇ ਹਨ। ਭਾਵ ਗੁਰਮੁੱਖ ਪ੍ਰਮਾਤਮਾਂ ਦੀ ਸਰਨ ਵਿੱਚ ਆ ਕੇ ਹੁਕਮ ਪ੍ਰਵਾਨ ਕਰਕੇ ਲਿਵ ਜੋੜ ਕੇ ਨਿਰਮਲ ਹੋ ਜਾਂਦੇ ਹਨ।ਪ੍ਰਮਾਤਮਾਂ ਦਾ ਹੁਕਮ ਵਿਰਲੇ ਹੀ ਮੰਨਦੇ ਹਨ ਜੋ ਮਨ ਸਤਿਗੁਰ ਪਾਸ ਵੇਚਦੇ ਹਨ।ਪਰ ਵਿਕਾਰਾਂ ਦਾ ਸੌਦਾ ਸੱਭ ਕਰਕੋ ਹਨ। ਮਨਮੁੱਖ ਸਦਾ ਹੰਕਾਰ ਵੱਸ ਗੁਰਮੁੱਖਾਂ ਦੀ ਰੀਸ ਕਰਦੇ ਹਨ। ਗੁਰਮੁੱਖ ਪ੍ਰਮਾਤਮਾਂ ਅੱਗੇ ਅਰਜ਼ੋਈ ਕਰਦੇ ਹਨ ਪਰ ਮਨਮੁੱਖ ਸਦਾ ਪ੍ਰਮਾਤੌਦਾ ਕਰਦੇ ਹਨ। ਪ੍ਰਮਾਤਮਾਂ ਦੇ ਨਾਲ ਅਤੇ ਨਾਂ ਤੇ ਸੇਵਾ ਦਾ ਪਾਖੰਡ ਕਰਕੇ ਧੰਦਾ ਕਰਦੇ ਹਨ। ਗੁਰਮੁੱਖ ਪ੍ਰਮਾਤਮਾਂ ਦੇ ਹੁਕਮ ਨੂੰ ਸਦਾ ਭਲੇ ਦੀ ਚੇਤਾਵਨੀ ਮੰਨਦੇ ਹਨ ਮਨ ਵਿੱਚ ਕੋਈ ਸੰਕਾ ਜਾਂ ਸੰਹਸਾ ਨਹੀਂ  ਰੱਖਦੇ।ਮਨਮੁੱਖ ਵਿਕਾਰਾਂ ਨੂੰ ਭੋਗ ਕੇ ਆਨੰਦ ਮਹਿਸੂਸ ਕਰਦੇ ਹਨ ਪਰ ਇਹੀ ਸੁੱਖ ਆਨੰਦ ਹੀ ਜੀਵ ਨੂੰ ਭੋਗਦੇ ਹਨ । ਜਨਮ ਮਰਨ ਦੇ ਚੱਕਰ ਵਿੱਚ ਫਸਾਈ ਰੱਖਦੇ ਹਨ।ਗੁਰਮੁੱਖ ਜਾਣ ਜਾਂਦੇ ਹਨ ਕਿ ਗਿਆਨ ਪ੍ਰਾਪਤੀ ਨਾਲੋਂ ਗਿਆਨ ਹਾਸਲ ਕਰਕੇ ਜੀਵਨ ਵਿੱਚ ਢਾਲਣਾ ਉੱਤਮ ਫਲ ਹੈ।ਇਸ ਲਈ ਨਾਮ ਸਿਮਰਨ ਨੂੰ ਤਿਆਗਦੇ ਨਹੀਂ ਹਨ ਚਾਹੇ ਬ੍ਰਹਮ ਤੋਂ ਅਗਿਆਨੀ ਲੋਕ ਮਸਤਾਨਾ ਜਾਂ ਪਾਗਲ ਕਿਉਂ ਨਾ ਕਹਿਣ।  ਗੁਰਮੁੱਖ ਸਦਾ ਰਾਮ ਨਾਮ ਵਿੱਚ ਰਵ ਰਹਿੰਦੇ ਹਨ।ਸੰਸਾਰ ਦੇ ਬਾਕੀ ਧੰਦੇ ਅਵਰ ਤਿਆਗ ਦੇਂਦੇ ਹਨ ਭਾਵ ਚਿੱਤ ਨਹੀਂ ਲਾਉਂਦੇ। ਪ੍ਰਾਹੁਣੀ ਜੀਵ ਆਤਮਾਂ ਦੀ ਕਾਇਆਂ ਜੋਗੀ ਭੇਖ ਅਤੇ ਉਮਰ ਨੂੰ  ਚੰਹੁ ਦਿਸ਼ਾਂ ਤੋਂ ਵਿਕਾਰਾਂ ਦੀ ਅੱਗ ਲਗੀ ਹੋਈ ਹੈ। ਸਰੀਰ ਨੇ ਸੜਕੇ ਕੋਇਲਾ ਹੋ ਗਈ। ਖੱਪਰ ਟੁੱਟ ਗਿਆ।,ਜੀਵਨ ਦੀ ਖੇਡ ਖਤਮ ਹੋ ਗਈ।ਕਾਇਆਂ ਦੀ ਜਗ੍ਹਾ ਸਿਰਫ਼ ਸੁਆਹ ਰਹਿ ਗਈ। ਪਰ ਮਨਮੁੱਖ ਨੂੰ ਗਿਆਨ ਨਹੀਂ ਹੋਇਆ। ਜੀਵ ਆਤਮਾਂ ਨੂੰ ਪ੍ਰਮਾਤਮਾਂ ਨੇ ਸੇਕ ਨਹੀਂ ਲਗਣ ਦਿਤਾ। ਇਹ ਕਾਇਆਂ ਰੂਪੀ ਥੋੜੀ ਔਧ ਵਿੱਚ ਆਤਮਾਂ ਨੂੰ ਆਪਣੇ ਨਾਲ ਮਿਲਾਉਣ ਲਈ ਪ੍ਰਮਾਤਮਾਂ ਨੇ ਨਾਮ ਦਾ ਜਾਲ ਗੁਰਮੁੱਖ ਲਈ ਵਿਸਾਇਆ ਹੋਇਆ ਹੈ। ਜੀਵ ਆਤਮਾਂ ਨੂੰ ਅਵਰ ਟੇਕ ਤੋਂ ਨਾਮ ਨਾਲ ਮੁਕਤ ਕਰ ਦਿਤਾ।ਆਤਮਾਂ ਨੂੰ ਆਪਣੇ ਵਿੱਚ ਸਮੋਅ ਲਿਆ।ਮਨ ਤੋਂ ਸਾਰੇ ਵਿਕਾਰ ਮਿੱਟ ਗਏ।ਗੁਰਮੁੱਖ ਕਿਸੇ ਹਾਲਤ ਵਿੱਚ ਵੀ,ਅਵਰ ਦੀ ਟੇਕ ਨਹੀਂ ਲੈਂਦਾ ਕਦੇ ਪ੍ਰਮਾਤਮਾਂ ਨੂੰ ਨਹੀਂ ਛੱਡਦਾ। ਚਾਹੇ ਕਿੰਨੀਆਂ ਕੱਸਵਟੀਆਂ ਝੇਲਣੀਆਂ ਪੈਣ।ਮਨਮੁੱਖ ਨਾਮ ਵਿਹੂਣੇ ਹੁੰਦੇ ਹਨ। ਨਿਗੁਰੇ ਹੋਣ ਕਰਕੇ ਕੋਈ ਬਾਂਹ ਫੜਣ ਵਾਲਾ ਨਹੀਂ ਹੁੰਦਾ। ਦੀਨ ਦਿਆਲ ਦੀ ਰਜ਼ਾ ਵਿੱਚ ਰਹਿਣਾ ਜੀਵ ਅਸਲ ਤੱਪਸਿਆ ਹੈ।ਦੀਨ ਦੀ ਗਰੀਬੀ ਸੰਤੋਖ ਅਤੇ ਨਿਮਰਤਾ ਹੈ।ਪ੍ਰਮਾਤਮਾ ਆਪਣੀ ਕਿਰਤ ਤੇ ਖੁਸ਼ ਹੁੰਦੇ ਹਨ ਜਦ ਜੀਵ ਉਸਨੂੰ ਹਿਰਦੇ ਤੋਂ ਪ੍ਰਵਾਨ ਕਰਦੇ ਹਨ। ਨਾਮ ਸਿਮਰਨ ਦਾ ਕੂਕਰ ਭਲਾ ਹੈ।ਨਾਮ ਵਿਹੂਣੇ ਸਾਕਤ ਦਾ ਜਨਮ ਵੀ ਕਿਸੇ ਕੰਮ ਦਾ ਨਹੀਂ ਹੈ। ਗੁਰਮੁੱਖ ਨਿੱਤ ਪ੍ਰਮਾਤਮਾ ਦਾ ਨਾਮ ਜਸ ਸੁਣਦੇ ਹਨ ਪਰ ਮਨਮੁੱਖ ਦੀ ਬਿਰਤੀ ਪਾਪ ਕਮਾਉਣ ਵੱਲ ਜੁੜੀ ਰਹਿੰਦੀ ਹੈ।

                   ਪ੍ਰਮਾਤਮਾ ਦੀ ਕੁਦਰਤ ਦਾ ਕਿ੍ਸ਼ਮਾ ਵੇਖੋ ਜੀਵ ਦੇ ਜਨਮ ਤੋਂ ਪਹਿਲਾਂ ਰਿਜ਼ਕ ਪੈਦਾ ਕਰ ਦਿਤਾ ਹੈ।ਹਰ ਜੀਵ ਭਾਵ ਵੱਡੇ ਛੋਟੇ ਤਾਕਤਵਰ ਅਤੇ ਕਮਜ਼ੋਰ ਨੂੰ ਉਸਦੀ ਲੋੜ ਮੁਤਾਬਿਕ ਰਿਜ਼ਕ ਦਿਤਾ ਹੈ।ਕਿਸੇ ਨੂੰ ਕਰਮਾਂ ਕਰਕੇ ਰਿਜ਼ਕ ਤੋਂ ਭੁੱਖਿਆਂ ਨਹੀ ਰਹਿਣ ਦਿਤਾ। ਪਰ ਜੀਵ ਰਿਜ਼ਕ ਦੇ ਜਾਲ ਵਿੱਚ ਫਸ ਕੇ ਅਵਰੇ ਦੀ ਟੇਕ ਵਿੱਚ ਉੱਲਝ ਜਾਂਦਾ ਹੈ। ਪ੍ਰਿਤਪਾਲ ਕਰਤੇ ਨੂੰ ਵਿਸਾਰ ਪਾਪ ਕਰਦਾ ਹੈ।ਕਾਲ ਨੇ ਲੱਖਾਂ  ਰਿਜ਼ਕ ਦੇ ਜਾਲ ਵਿੱਚ ਫਸ ਕੇ ਅਵਰੇ ਦੀ ਟੇਕ ਵਿੱਚ ਉੱਲਝ ਜਾਂਦਾ ਹੈ। ਪ੍ਰਿਤਪਾਲ ਕਰਤੇ ਨੂੰ ਵਿਸਾਰ ਪਾਪ ਕਰਦਾ ਹੈ।ਕਾਲ ਨੇ ਲੱਖਾਂ ਮਾਇਆ ਦੇ ਰੂਪ ਅਤੇ ਅਨੇਕ ਤਰੀਕੇ ਜੀਵ ਨੂੰ ਉੱਲਝਾਉਣ ਲਈ ਪੈਦਾ ਕੀਤੇ ਹਨ।ਜੀਵ ਇੱਕ ਪਰ ਜਾਲ ਅਨੇਕ । ਬੱਚਣ ਲਈ ਭੱਟਕਦਾ ਜੀਵ ਪ੍ਰਮਾਤਮਾ ਦੀ ਓਟ ਛੱਡ ਅਵਰ ਸੰਗ ਪ੍ਰੀਤ ਕਰ ਲੈਂਦਾ ਹੈ।ਗੁਰ-ਸ਼ਬਦ ਦੀ ਸੋਝੀ ਤੋਂ ਬਗੈਰ ਜੂਨਾਂ ਵਿੱਚ ਭਰਮਦਾ ਹੈ। ਗੁਰਮੁੱਖ ਰੂਹਾਂ ਪ੍ਰਮਾਤਮਾ ਦੀ ਓਟ ਲੈ ਹੁਕਮ ਪ੍ਰਵਾਨ ਕਰ ਪਾਰ ਹੋ ਜਾਂਦੀਆਂ ਹਨ।ਕਾਲ ਚੱਕਰ ਤੋਂ ਮੁਕਤ ਹੋ ਜਾਂਦੀਆਂ ਹਨ।ਪ੍ਰਮਾਤਮਾ ਨਾਲ ਪ੍ਰੀਤ ਕਰਨ ਵਾਲੀਆਂ ਰੂਹਾਂ ਸਦਾ ਨਿਰਮਲ ਅਤੇ ਸੰਤੋਖੀ ਹੋ ਜਾਂਦੀਆਂ ਹਨ। ਅੰਮਿ੍ਤ ਨਾਮ ਦਾ ਰਸ ਪੀਦੀਆਂ ਹਨ। ਪਰ ਮਨਮੁੱਖ ਪ੍ਰਮਾਤਮਾ ਦੇ ਨਾਮ ਤੇ ਪਾਖੰਡ ਕਰਦੇ ਹਨ,ਧੰਦੇ ਕਰਦੇ ਹਨ ਕਦੇ ਨਿਰਮਲ ਨਹੀਂ ਹੋ ਸਕਦੇ।ਜੀਵ ਕਈ ਵਾਰ ਉਹਨਾਂ ਦੇ ਸੰਸਾਰਿਕ ਸੁੱਖਾਂ ਨੂੰ ਵੇਖ ਭਰਮ ਵਿੱਚ ਪੈ ਜਾਂਦਾ ਹੈ।ਸਤਿਸੰਗਤ ਅਤੇ ਨਾਮ ਵਿਹੂਣੇ ਬਾਹਰੀ ਰੂਪ ਗੁਰਮੁੱਖ ਵਾਲਾ ਧਾਰਨ ਕਰਕੇ ,ਆਪਣੇ ਖਸਮ ਦਾ ਆਸਰਾ ਓਟ ਛੱਡ, ਅਵਰ ਆਸਰੇ ਭਾਲਦਾ ਹੈ।ਵਿਸ਼ਵਾਸ਼ ਅਤੇ ਨਾਮ ਦੀ ਓਟ ਤੋਂ ਬਗੈਰ ਭੱਟਕਦਾ ਹੈ ਮੁਕਤ ਨਹੀਂ ਹੁੰਦਾ।

           ਗੁਰਮੁਖ ਦਾ ਕੋਈ ਵਰਨ ਜਾਤ ਨਹੀਂ ਹੁੰੰਦੀ।ਸਮੂਹ ਮਾਨਸ ਦੀ ਜਾਤ ਉਸਦੀ ਜਾਤੀ ਹੈ।ਇਨਸਾਨੀਅਤ ਦੇ ਦੋ ਹੀ ਵਰਨ ਗੁਰਮੁਖ ਅਤੇ ਮਨਮੁਖ ਹਨ। ਮਨਮੁਖ ਵੀ ਨਾਮ ਸਿਮਰ ਕੇ ਗੁਰਮੁਖ ਹੋ ਸਕਦੇ ਹਨ ਅਤੇ ਗੁਰਮੁਖ ਨਾਮ ਵਿਹੂਣਾ ਹੋ ਕੇ ਹੰਕਾਰ ਵਸ ਮਨਮੁਖ ਹੋ ਜਾਂਦਾ ਹੈ। ਗੁਰਮੁਖ ਦੋਵੇਂ ਵਰਨ ਅਤੇ ਸ਼ੰਸਾਰਿਕ ਜਾਤੀਆਂ ਦਾ ਹੰਕਾਰ ਤਿਆਗ ਕੇ ਪ੍ਰੀਤ ਵਿੱਚ ਵਿਸ਼ਵਾਸ਼ ਕਰਦਾ ਹੈ। ਪ੍ਰਮਾਤਮਾ ਦੀ ਕੁਦਰਤ ਨੂੰ ਹੁਕਮ ਪ੍ਰਵਾਨ ਕਰਦਾ ਹੈ। ਬਾਹਰੀ ਸਰੂਪ ਤੋਂ ਜੀਵ ਦੀ ਪਹਿਚਾਨ ਮੁਸ਼ਕਲ ਹੈ।ਮਾਇਆ ਤੋਂ ਨਿਰਲੇਪ ਰਹਿਣ ਦੇ ਸੰਦੇਸ਼ ਦਾ ਮਤਲਬ ਹਰਗ਼ਿਜ਼ ਨਹੀਂ ਕਿ ਮਾਇਆ ਸੰਦੇਸ਼ ਕਰਤਾ ਇਕੱਤਰ ਕਰ ਲਵੇ।ਮਾਇਆ ਦੇ ਇਸ ਸੰਕਲਪ ਨੇ ਹੀ ਧਰਮ ਨੂੰ ਮਜ਼੍ਹਬਾਂ, ਡੇਰਿਆਂ ਅਤੇ ਸੰਪ੍ਰਦਾਵਾਂ ਵਿੱਚ ਵੰਡ ਦਿਤਾ ਹੈ। ਕੁੱਲ ਕਾਇਨਾਤ ਦਾ ਇੱਕ ਹੀ ਧਰਮ ਸੱਚ ਹੈ ।ਸਦਾ ਰਿਹਾ ਹੈ ਸਦਾ ਰਹੇਗਾ। ਇਸ ਸੱਚਾਈ ਨੂੰ ਸਹਿਜ ਵਿੱਚ ਪ੍ਰਵਾਨ ਨਾ ਕਰਨ ਕਰਕੇ ਮਨੁੱਖ ਭੱਟਕ ਗਿਆ ਲਗਦਾ ਹੈ। ਹਰ ਪਰਮ ਆਤਮਾਵਾਂ ਦੀਆਂ ਸਿੱਖਿਆਵਾਂ ਅਤੇ ਅਧਿਆਤਮਿਕ ਪ੍ਰਾਪਤੀ ਨੂੰ ਮੂਲ ਨਾਲੋਂ ਤੋੜ ਕੇ ਮਜ਼੍ਹਬਾਂ, ਡੇਰਿਆਂ ਜਾਂ ਸੰਪ੍ਰਦਾਵਾਂ ਵਿੱਚ ਤਬਦੀਲ ਕਰ ਲਿਆ ਹੈ। ਧਰਮ ਦੇ ਮਜੀਠ ਰੰਗ ਨੂੰ ਆਪਣੀ ਆਪਣੀ ਸੋਚ ਮੁਤਾਬਿਕ ਹੰਕਾਰ ਵਿੱਚ ਪ੍ਰਗਟ ਕਰਦੇ ਹਨ।

        ਗੁਰਮੁਖ ਨੇ ਪ੍ਰਮਾਤਮਾ ਤੋਂ ਕੁਰਬਾਨ ਜਾ ਕੇ ਅਨੁਭਵ ਕੀਤਾ ਕਿ ਪ੍ਰਮਾਤਮਾ ਦੀ ਪ੍ਰੀਤ ਸੱਭ ਤੋ ਉੱਤਮ ਹੈ ਜਿਸ ਨੇ ਸੰਸਾਰਿਕ ਸਾਰੇ ਜਾਤ, ਵਰਨ ਅਤੇ ਕੁਲ ਤੋਂ ਉੱਪਰ ਹੈ। ਪ੍ਰਮਾਤਮਾ ਦੀ ਕਿਰਪਾ ਤੋਂ ਰਹਿਤ ਮਨਮੁਖ ਨੂੰ ਮੁਕਤੀ ਦਾ ਦੁਆਰ ਸੰਕੁਰਾ ਭੀੜਾ ਦਿਖਾਈ ਦੇਂਦਾ ਹੈ। ਮਨ ਭਰਮ ਅਤੇ ਡਰ ਵਿੱਚ ਪੈ ਜਾਂਦਾ ਹੈ ਕਿ ਏਨੇ ਭੀੜੇ ਰਸਤੇ ਵਿੱਚਦੀ ਰੰਕਾਰ ਦੀ ਹਵਾ ਵੀ ਨਹੀਂ ਲੰਘ ਸਕਦੀ ਜੀਵ ਕਿਵੇਂ ਲ਼ੰਘੇਗੀ।ਮਨ ਦੀ ਲਾਪ੍ਰਵਾਹੀ ਨੇ ਜੀਵ ਆਤਮਾ ਨੂੰ ਨਾਮ ਸਿਮਰਨ ਵੱਲ ਜੁੜਣ ਨਹੀਂ ਦਿਤਾ। ਜਿਸ ਕਰਕੇ ਇਸ ਸੰਸਾਰਿਕ ਭਵਜਲ ਵਿੱਚੋਂ ਨਿਕਲਣ ਦਾ ਕੋਈ ਰਸਤਾ ਨਹੀਂ ਬਚਿਆ।ਪਰ ਪ੍ਰਮਾਤਮਾ ਦੀ ਦਿ੍ਸ਼ਟੀ  ਨਾਲ ਮਨਮੁਖ ਨੂੰ ਸੱਚ ਦੀ ਪਹਿਚਾਣ ਹੋਣ ਨਾਲ ਸਤਿਸੰਗਤ ਦਾ ਮਿਲਾਪ ਹੋ ਗਿਆ। ਜਿਸ ਨਾਲ ਮਾਲਕ ਨੇ ਮੁਕਤੀ ਦਾ ਦੁਆਰ ਮੋਕਲਾ ਕਰ ਦਿਤਾ। ਹੁਣ ਜੀਵ ਆਤਮਾ ਨੂੰ ਕਿਸੇ ਵਿਕਾਰ ਦਾ ਡਰ ਨਹੀਂ ਰਿਹਾ। ਜੀਵ ਦੀ ਸਿਰਫ਼ ਓਟ ਪ੍ਰਮਾਤਮਾ ਦੀ ਰਹਿ ਜਾਂਦੀ ਹੈ। ਜੀਵ ਆਤਮਾ ਜੀਉਂਦੇ ਜੀਅ ਮੁਕਤ,ਸਹਿਜ ਰਹਿੰਦੀ ਹੈ।ਮਰਨ ਬਾਅਦ ਮੁਕਤੀ ਦੀ ਜੀਵ ਆਤਮਾ ਨੂੰ ਚਾਹਿਤ ਨਹੀਂ ਰਹਿੰਦੀ।ਜੀਵ ਦਾ ਘਰ, ਪਿੰਡ,ਜਾਤ ਪ੍ਰਮਾਤਮਾ ਹੋਣ ਕਰਕੇ ਹਰ ਕੋਈ ਜੀਵ ਦੀ ਜਾਣ ਪਹਿਚਾਣ ਬਣ ਜਾਂਦਾ ਹੈ। ਹਰ ਕੋਈ ਹਰ ਪਾਸੇ ਜੀਵ ਆਤਮਾ ਨੂੰ ਆਪਣਾ ਸਰੂਪ ਨਜ਼ਰ ਆਉਂਦਾ ਹੈ। ਇਹ ਪ੍ਰੀਤ ਦੀ ਪਹਿਲੀ ਦਿ੍ਸ਼ਟੀ ਹੈ। ਮਾਲਕ ਦੀ ਕਿਰਪਾ ਹੈ। ਆਨੰਦ ਦੀ ਅਵਸਥਾ ਹੈ।ਮਾਨਸ ਦੀ ਜਾਤ ਦੀ ਸੰਪੂਰਨ ਪਹਿਚਾਣ ਹੋ ਜਾਂਦੀ ਹੈ। ਇਹੀ ਨਦਰ ਮਨਮੁਖ ਅਤੇ,ਅਘਿ੍ਤਘਣਾ ਨੂੰ ਗੁਰਮੁਖ ਕਰਨ ਦੀ ਸਮਰਥਾ ਰਖਦੀ ਹੈ:। ਹੰਕਾਰ ਦਾ ਨਾਸ ਕਰਨ ਲਈ ਕਾਫ਼ੀ ਹੈ। ਗੁਰਮੁਖ ਨੂੰ ਪ੍ਰਮਾਤਮਾ ਸਾਰੇ ਵਿਕਾਰਾਂ ਤੋਂ ਮੁਕਤ ਕਰਕੇ ਜੀਉਂਦਿਆਂ ਮਰਨ ਦੀ ਜਾਚ ਸਿੱਖਾ ਦਿੰਦਾ ਹੈ। ਪ੍ਰਮਾਤਮਾ ਦਾ ਦੁਆਰ ਹੀ ਮੁਕਤ ਦੁਆਰ ਹੈ।ਜਿਥੇ ਗੁਰਮੁਖ ਰੂਹਾਂ ਨੂੰ ਆਨੰਦ ਮਹਿਸੂਸ ਹੁੰਦਾ ਹੈ।ਉਹੀ ਇੱਕ ਟਿਕਾਣਾ ਹੈ ਜਿਥੇ ਪ੍ਰਮਾਤਮਾ ਤੋਂ ਬਗੈਰ ਕਿਸੇ ਦੀ ਅਧੀਨਗੀ ਨਹੀਂ ਹੁੰਦੀ।ਸੰਸਾਰ ਵਿੱਚ ਵਿਚਰਦਿਆਂ ਜੀਵ ਸਦਾ ਇੱਕਲਾ ਮਹਿਸੂਸ ਕਰਦਾ ਹੈ.।ਪਰ ਪ੍ਰਮਾਤਮਾ ਦੇ ਦੁਆਰ ਤੇ ਸੁਰੱਖਿਅਤ ਮਹਿਸੂਸ ਕਰਦਾ ਹੈ। ਪ੍ਰੀਤ ਦਾ ਅਜਿਹਾ ਆਲਮ ਹੋ ਜਾਂਦਾ ਹੈ ਕਿ ਪ੍ਰਮਾਤਮਾ ਤੇ ਆਤਮਾ ਵਿੱਚ ਕੋਈ ਅੰਤਰ ਨਹੀਂ ਰਹਿੰਦਾ। ਗੁਰਮੁਖ ਸਦਾ ਹੀ ਸਰਨਾਗਿਤ ਵਿੱਚ ਰਹਿਣਾ ਹੀ ਆਨੰਦ ਮਾਣਦਾ ਹੈ।ਹੁਣ ਸੱਭ ਕੁਝ ਪ੍ਰਮਾਤਮਾ ਹੀ ਕਰਤਾ ਹੈ ਆਪੇ ਹੀ ਭਗਤਾ ਹੋ ਕੇ ਵਿਚਰਦਾ ਹੈ।ਗੁਰਮੁਖ ਦੀ ਕਾਇਆਂ ਸਿਰਫ਼ ਚੋਲਾ ਹੈ ਕੁਝ ਕਰਨ ਦਾ ਹੰਕਾਰ ਨਹੀਂ ਪਾਲਦੀ।ਉਸਦੇ ਹਰ ਕਾਜ ਪ੍ਰਮਾਤਮਾ ਖੁਦ ਆਪ ਕਰਦਾ ਹੈ।ਪਰ ਮਾਣ ਜੀਵ ਨੂੰ ਬਖ਼ਸ਼ ਦੇਂਦਾ ਹੈ।

19 Sep 2014

Reply