|
 |
 |
 |
|
|
Home > Communities > Punjabi Poetry > Forum > messages |
|
|
|
|
|
ਜਿਹਾ ਹਾਂ |
ਰੁਖ ਤੇ ਲਿਪਟੀ ਸੁੱਕੀ
ਵੇਲ ਜਿਹਾ ਹਾਂ
ਹਾਰੇ ਹੋਏ ਮੁਕੱਦਰ ਦੇ
ਖੇਲ ਜਿਹਾ ਹਾਂ
ਰੋਸ਼ਨੀ ਤੌਂ ਵਿਛੜ ਦੇ
ਸੂਰਜ ਜਿਹਾ ਹਾਂ
ਖਿਆਲ ਵਿਚ ਹੀ ਰਹੀ
ਮੂਰਤ ਜਿਹਾ ਹਾਂ
ਹਨੇਰੇ ਵਿਚ ਫੜਫੜਾਉਂਦੀ
ਲਾਟ ਜਿਹਾ ਹਾਂ
ਭਟਕੇ ਕਿਸੈ ਰਾਹੀ ਦੀ
ਵਾਟ ਜਿਹਾ ਹਾਂ
ਉਜੜੇ ਬਾਗ ਵਸੀ ਕੋਇਲ ਦੇ
ਰਾਗ ਜਿਹਾ ਹਾਂ
ਮੋੲੇ ਦੇ ਸਿਰ ਧਰੇ ਆਖਰੀ
ਚਿਰਾਗ ਜਿਹਾ ਹਾਂ
ਯੁਗਾ ਤੌਂ ਪਿਆਸੀ ਬੰਜ਼ਰ
ਜਮੀਨ ਜਿਹਾ ਹਾਂ
ਬਿਰਹੋ ਦੇ ਡੰਗੇ ਆਸ਼ਕ
ਗਮਗੀਨ ਜਿਹਾ ਹਾਂ ਂ
|
|
04 May 2014
|
|
|
|
|
|
ਬਸ ਆਹੀ ਐ ਯਾਨੀ
ਬਹੁਤ ਖੂਬ ! ਜਿਉਂਦੇ ਵਸਦੇ ਰਹੋ !
ਸੰਜੀਵ ਜੀ, ਬਸ ਆਹੀ ਐ ਅਸਲੀ POEM - ਯਾਨੀ,
P- Pure and virgin theme; O- Original concept; E- Excellent weaving of thoughts; M - ਸੰਦੀਪ ਬਾਈ ਦੇ ਅਲਫਾਜ਼ ਵਿਚ Mesmerising composition and delivery |
ਬਹੁਤ ਖੂਬ ! ਜਿਉਂਦੇ ਵਸਦੇ ਰਹੋ !
|
|
04 May 2014
|
|
|
|
|
|
|
|
waah,.........mind blowing creation,..........jeo veer
|
|
10 May 2014
|
|
|
|
|
ਲਹਿਰ ਵਾਂਗ ਤਰਸਦੀ,... ਤਾਂਘ ਕਿਤੇ ਮਿਲਾਪ ਦੀ, ਕਿਰਨ ਭੀਤਰ ਝਾਕਦੀ, ਹਨੇਰਿਆਂ ਤੋਂ ਪ੍ਰਕਾਸ਼ ਵੱਲ, ਸਫ਼ਰ ਤਾਂ ਅੱਜੇ ਸ਼ੁਰੂ ਹੈ, ਦਮ ਨਾਲੋਂ ਹੇਠਲੀ ਧਰਤ, ਪੈਰਾਂ ਵਿੱਚ ਮੰਜ਼ਿਲ ਦੇ ਪ੍ਰਛਾਂਵੇ ..........ਬਹੁਤ ਸੁੰਦਰ ਰਚਨਾ ਸੰਜੀਵ ਮੁੱਦਤਾਂ ਦੀ ਪਿਆਸ ਮਿਟ ਗਈ
|
|
11 May 2014
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|