ਜਿੰਦਗੀ ਸਾਡੀ ਕਿਹੜੇ ਰਾਹ ਤੁਰ ਪਈ,
ਪੱਲਾ ਛੱਡ ਕੇ ਸਾਡਾ, ਕਿਹਦੀ ਫੜ ਬਾਂਹ ਤੁਰ ਪਈ,
ਕੋਈ ਸਮਜ ਨੀ ਆਉਦੀ ਇਹ ਕਿਥੇ ਜਾਣਾ ਚਾਹੁੰਦੀ ਏ,
ਕਦੇ ਖੁਸ਼ਿਆਂ ਤੇ ਕਦੇ ਦੁਖਾਂ ਨਾਲ ਟਾਹਣੀ ਲਾਉਦੀ ਏ,
ਲੱਖ ਲੁਕਾਇਆ ਦਰਦ ਦਿਲ ਚ ਫੇਰ ਵੀ ਚੰਦਰਾ ਲੁਕਦਾ ਨੀ,
ਜਿੰਦਗੀ ਵਾਂਗ ਇਕ ਬਸ ਕੰਡਕਟਰ,
ਨਾ ਮੰਜਿਲ ਏ ਕੋਈ .. ਤੇ ਰਾਹ ਵੀ ਮੁਕਦਾ ਨੀ ...
ਦੁਜਿਆਂ ਲਈ ਤੁਰਦੀ ਏ , ਦੁਜਿਆਂ ਲਈ ਖੜਦੀ ਏ,
ਸਾਡਾ ਆਪਣਾ ਨੀ ਸਫਰ ਕੋਈ ,ਬਸ ਦੁਜਿਆਂ ਦੀਆਂ ਮੰਗਾਂ ਭਰਦੀ ਏ,
ਸਾਡੇ ਚਾਅ ਅਰਮਾਨ ਪਤਾ ਨੀ ਕਿਥੇ ਖੋ ਗਏ,
ਛੱਡ ਕੇ ਆਪਣਾ ਮੋਹ ..ਅਸੀ ਬਸ ਦੁਜਿਆਂ ਜੋਗੇ ਹੋ ਗਏ,
ਚੱਲੇ ਜੇ ਇਹ ਜਿੰਦਗੀ ਵਧਿਆ, ਤਾਂ ਸਾਥੀ ਬਥੇਰੇ ਨੇ,
ਔਖੇ ਵੇਲੇ ੳੁਹਨਾ ਹੀ ਛੱਡ ਸਾਨੂੰ ਇਕਲਿਆਂ, ਫਿਰ ਮੂੰਹ ਫੇਰ ਨੇ,
ਹੁਣ ਤਾਂ ਆਦਤ ਜਹੀ ਪੈ ਗਈ , ਕੋਈ ਆਵੇ ਕੋਈ ਜਾਵੇ .. ਦਿਲ ਸਾਡਾ ਦੁਖਦਾ ਨੀ,
ਜਿੰਦਗੀ ਵਾਂਗ ਇਕ ਬਸ ਕੰਡਕਟਰ,
ਨਾ ਮੰਜਿਲ ਏ ਕੋਈ .. ਤੇ ਰਾਹ ਵੀ ਮੁਕਦਾ ਨੀ ...
ਏਸ ਨਿੱਤ ਦੇ ਇਕੋ ਸਫਰ ਤੋ ਏ ਜਿੰਦਗੀ ਹੁਣ ਅੱਕ ਗਈ,
ਲਾ ਕੇ ਗੇੜਾ ਇਕੋ ਪਾਸੇ ਦਾ .. ਰੀਝ ਸਾਡੀ ਥੱਕ ਗਈ,
ਪਰ ਕੀ ਕਰੀਏ 'ਪ੍ਰਭ' ਜਿਉਣਾ ਏ ਤਾਂ ਆਉਣਾ ਜਾਣਾ ਪੈਣਾ ਏ,
ਕੋਈ ਹੋਵੇ ਸਾਥੀ ਜਾ ਨਾ ਹੋਵੇ , ਗੈੜਾ ਤਾਂ ਲਾਣਾ ਪੈਣਾ ਏ,
'ਪ੍ਰਭ' ਦਾ ਦਿਲ ਵੀ ਜਿੱਦੀ ਪੂਰਾ, ਮੋਤ ਦੇ ਮੁਹਰੇ ਵੀ ਝੁਕਦਾ ਨੀ,
ਜਿੰਦਗੀ ਵਾਂਗ ਇਕ ਬਸ ਕੰਡਕਟਰ,
ਨਾ ਮੰਜਿਲ ਏ ਕੋਈ .. ਤੇ ਰਾਹ ਵੀ ਮੁਕਦਾ ਨੀ ...
ਪ੍ਰਭਜੋਤ ਸਿੰਘ
|