|
ਜੋ ਕਦੇ ਹੋਇਆ ਨਹੀਂ. |
ਅੱਜ ਦੇ ਸੱਚ ਤੋਂ ਅੱਖਾਂ ਮੀਟ, ਭੂਤ ਦੀਆਂ ਸਾਖੀਆਂ ਸੁਣਾਂ, ਵਰਤਮਾਨ ਤੇ ਧੂੜ ਨਾ ਪਾ, ਇਹ ਆਇਨਾ ਹੈ ਸੱਚ ਲਈ, ਕਹਿਣ ਤੇ ਵੀ ਝੂਠ ਨਹੀਂ ਬੋਲਦਾ, ਇਹ ਸੱਚ ਤਾਂ ਤੂੰ ਵੀ ਜਾਣਦਾ, ਚਾਹੇ ਨਹੀਂ ਪਹਿਚਾਣਦਾ, ਭੂਤ ਦੇ ਜ਼ੁਲਮ ਵਰਤਮਾਨ ਲਈ, ਜੀਵਨ ਦੀ ਅਸਲੀਅਤ ਬਣਾ, ਜ਼ੁਲਮ ਦੀ ਪ੍ਰੀਭਾਸ਼ਾ ਮਿੱਟਾ, ਅੰਤਰਮੁੱਖੀ ਸੋਚ ਤੇ ਪਹਿਰਾ ਦੇ, ਨਵੀਂ ਤੇ ਸਾਰਥਿਕ ਸੋਚ ਜਨਮ ਲੈਂਦੀ, ਅਤੀਤ ਦੇ ਆਕਾ ਤੇ ਹੁਣ ਦੇ ਨੇਤਾ, ਫ਼ਰਕ ਨਜ਼ਰ ਤਾਂ ਆਉਦਾ ਨਹੀਂ ਉਹ ਵੀ ਖਾਨਦਾਨੀ ਵਾਰਸ, ਤਾਕਤ ਤੇ ਦੌਲਤ ਦੀ ਸ਼ਤਰੰਜ ਦੇ, ਬਣ ਮੋਹਰੇ ਕੱਠਪੁਤਲੀਆਂ ਵਾਂਗ, ਨੱਚਦੇ ਆਪਸ ਵਿੱਚ ਲੜ ਮਰਦੇ, ਪਹਿਲਾਂ ਵਾਂਗ ਆਖਰ ਜਿੱਤਦੇ ਆਕਾ, ਤਾੜੀਆਂ ਮਾਰਦੇ , ਦੇਕੇ ਲਾਲਚ ਸਮੇਟ ਲੈਣਗੇ, ਫਿਰ ਚੌਪੱਟ ਤੇ ਅਗਲੀ ਪਾਰੀ ਲਈ, ਤਿਆਰ ਕਰਨਗੇ ਨਵੇਂ ਮੋਹਰੇ, ਭੂਤ ਤੇ ਵਰਤਮਾਨ ਦਾ ਘਾਣ, ਭਵਿੱਖ ਦੀ ਆਸ ਤੇ........ ਜੋ ਕਦੇ ਹੋਇਆ ਨਹੀਂ..................
|
|
28 Jul 2013
|