|
 |
 |
 |
|
|
Home > Communities > Punjabi Poetry > Forum > messages |
|
|
|
|
|
ਜੋ ਤੂੰ ਸਜਾ ਸੁਣਾਈ. |
.........ਜੋ ਤੂੰ ਸਜਾ ਸੁਣਾਈ......( ਪੁੰਗਰਦੇ ਹਰਫ਼ 'ਚੋ )
ਆਪਣੀ ਕਲਮ 'ਚੋਂ ਉੱਕਰੇ ਗੀਤਾਂ ਨੂੰ ਗਾ ਰਿਹਾਂ, ਪਤਾ ਨਹੀ ਕਿਸ ਕਿਸ ਦੇ ਦਰਦ ਵੰਡਾ ਰਿਹਾਂ !
ਇਹ ਵੀ ਹੁਣ ਆਪਣਾ ਹੀ ਜਾਪਦਾ ਹੈ ਮੈਨੂੰ , ਦਰਦ ਨੂ ਮਹਿਬੂਬ ਵਾਂਗੂ ਮੈਂ ਤੇ ਚਾਹ ਰਿਹਾਂ !
ਅਹਿਸਾਨ ਓਹਦੇ ਬਹੁਤੇ ਨੇ ਮੇਰੇ ਸਿਰ ਉੱਤੇ, ਨਹੀ ਮੁੱਕਣੇ ਓਹ ਏਸ ਲਈ ਖੁਦ ਨੂੰ ਮਿਟਾ ਰਿਹਾਂ !
ਕਿੰਝ ਭੁੱਲਾਂ ਮੈਂ ਬੀਤ ਚੁੱਕੇ ਸੋਹਣੇ ਪਲਾਂ ਨੂੰ , ਪਤਾ ਏ ਮੁੜ ਨਹੀਂ ਆਉਣੇ , ਫਿਰ ਵੀ ਬੁਲਾ ਰਿਹਾਂ !
ਮਾਫ਼ ਕਰੀਂ ਮੈਨੂੰ ਮੁਨਸਫ ਗੁਨਾਹਾਂ ਦੇ ਲਈ, ਜੋ ਤੂੰ ਸਜਾ ਸੁਨਾਈ ਸੀ ਮੈਂ ਓਹੀ ਨਿਭਾ ਰਿਹਾਂ !
ਕਿਉ ਪੈਰ ਮੇਰੇ ਓਸੇ ਵੱਲ ਨੂੰ ਲੈ ਜਾਂਵਦੇ , ਜਿਸ ਮੰਜਿਲ ਤੂੰ ਭੱਜ ਕੇ ਮੈਂ ਦੂਰ ਜਾ ਰਿਹਾਂ !
ਆਖਦੇ ਨੇ ਲੋਕੀ "ਪ੍ਰੀਤ " ਲਿਖਦਾ ਕਮਾਲ ਹੈ , ਓਹ ਕੀ ਜਾਨਣ ਮੈਂ ਕਲਮ ਤੋਂ ਕੀ ਕੀ ਛੁਪਾ ਰਿਹਾਂ !
.........ਮਨਪ੍ਰੀਤ ਸਿੰਘ ਢੀਂਡਸਾ ........
|
|
22 Jun 2013
|
|
|
|
ਬਹੁਤ ਖੂਬ ! ਸਾਂਝਾ ਕਰਨ ਲਈ ਬਹੁਤ ਬਹੁਤ ਧੰਨਵਾਦ ,,,ਜੀਓ,,,
|
|
22 Jun 2013
|
|
|
|
thanx for shearing this one............its too good.................
|
|
03 Jul 2013
|
|
|
|
|
i remember i was the member of the pungarhde harf,..........great writers their,..............missing them all.............kash all join here again.
|
|
15 Mar 2015
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|