|
 |
 |
 |
|
|
Home > Communities > Punjabi Poetry > Forum > messages |
|
|
|
|
|
ਤੂੰ ਜੋਗੀ...ਮੈਂ ਜੋਗਣ |
ਤੂੰ ਜੋਗੀ ਹੀਰ ਤੇ ਅੱਲਾਹ ਦਾ ਮੈਂ ਜੋਗਣ ਖ਼ਸਮ ਮਲੰਗੀ ਜੀ, ਰੰਗ ਆਪਣੇ ਰੰਗ ਰੰਗਰੇਜ਼ ਜਿਆ ਫਿਰੇਂ ਚੋਲਾ ਪਾ ਸਤਰੰਗੀ ਜੀ !
ਮੈਂ ਦਿੱਤੀਆਂ ਸੱਭੇ ਆਰਜ਼ਾਂ ਮੁੜ ਇੱਕੋ ਆਰਜ਼ ਮੰਗੀ ਜੀ, ਤੂੰ ਨੰਨਾ ਮਾਰਿਆ ਆਰਜ਼ ਤੇ ਚੁੱਕ ਉਹੀਓ ਨੰਨਾ ਰੰਗੀ ਜੀ !
ਤੇਰੇ ਬੋਲ ਜਿਓਂ ਸੂਲ ਸਰਪ ਚਖੇ ਮੇਰੀ ਆਂਦਰ ਆਂਦਰ ਡੰਗੀ ਜੀ, ਮੈਨੂੰ ਰੇਜ਼ਾ ਰੇਜ਼ਾ ਕੀਤਾ ਏ ਆ ਸਾਂਭ ਲੈ ਹੁਸਨ ਕਰੰਗੀ ਜੀ !
ਮੈਂ ਦਿਲ 'ਚ ਚੁਆਤੀ ਛਿੜਕ ਲਈ ਅੱਗ ਲੱਗਦੀ ਲੱਗ ਜਾਏ ਅੰਗੀ ਜੀ, ਮੇਰੇ ਦਿਨ ਦਾ ਪਿੰਡਾ ਛੋਹੇਂ ਨਾ ਬਣ ਰਹਿ 'ਨ੍ਹੇਰੇ ਦਾ ਸੰਗੀ ਜੀ !
ਤੈਨੂੰ ਦੱਸਣਾ ਕੀ ਤੇ ਕੀ ਪੁੱਛਣਾ ਸਭ ਧੜਕਨ ਫੜਕਣ ਨੰਗੀ ਜੀ, ਤੇਰੇ ਸੀਨੇਓਂ ਕੱਜਣ ਉੱਡਿਆ ਨਾ ਜਦੋਂ ਤਿੜਕ ਚੂੜੀ ਦੀ ਲੰਘੀ ਜੀ !
ਤੈਨੂੰ ਹੋਸ਼ਾਂ ਕੀਲਿਆ ਮਸਤ ਮੀਆਂ ਕਰ ਬੈਠਿਓਂ ਇਸ਼ਕ਼ 'ਚ ਤੰਗੀ ਜੀ, ਸਾਥੋਂ ਲਹਿੰਦੀਆਂ ਨਈਂ ਖੁਮਾਰੀਆਂ ਸੰਗ ਅੱਜ ਵੀ ਕਿੱਲੀਂ ਟੰਗੀ ਜੀ !
ਨਿਵੇਦਿਤਾ
|
|
15 Feb 2013
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|