|
 |
 |
 |
|
|
Home > Communities > Punjabi Poetry > Forum > messages |
|
|
|
|
|
|
ਜੋਗੀ |
ਨਾ ਦੁੱਖ ਵਿੱਚ ਰੋਂਦਾ ਏ , ਨਾ ਸੁੱਖ ਵਿੱਚ ਹੱਸਦਾ ਏ ,
ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ !
ਨਾ ਬੇਲੇ ਭਾਉਂਦੇ ਨੇ ,
ਨਾ ਧੇਲੇ ਭਾਉਂਦੇ ਨੇ,
ਨਾ ਡੇਰਾ ਮੱਲਦਾ ਏ ,
ਨਾ ਚੇਲੇ ਭਾਉਂਦੇ ਨੇ,
ਨਾ ਮੇਰੀ ਸੁਣਦਾ ਏ , ਨਾ ਆਪਣੀ ਦੱਸਦਾ ਏ ,
ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ !
ਥਲ ਵਿੱਚ ਵੀ ਜੀਅ ਲੈਂਦਾ,
ਕਦੇ ਸਾਗਰ ਪੀਅ ਲੈਂਦਾ ,
ਜਿੰਨੇ ਬਿਨ ਸਰਦਾ ਨਈਂ,
ਬੱਸ ਓਨਾ ਹੀ ਲੈਂਦਾ ,
ਨਾ ਰਾਹ ਰੋਕਦਾ ਏ , ਨਾ ਪਿੱਛੇ ਨਸਦਾ ਏ ,
ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ !
ਆਪਣੇ ਵਿੱਚ ਮਸਤ ਰਹੇ ,
ਕੁੱਝ ਅਸਤ- ਵਿਅਸਤ ਰਹੇ,
ਦਿਲ ਦਾ ਇਹ ਰਾਜਾ ਏ ,
ਭਾਵੇਂ ਤੰਗ-ਦਸਤ* ਰਹੇ ,
ਨਾ ਖੁੱਲੀਆਂ ਛੱਡਦਾ ਏ . ਨਾ ਵਾਗਾਂ ਕਸਦਾ ਏ ,
ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ !
ਕਿਸੇ ਅੱਗ ਵਿੱਚ ਸੜਿਆ ਏ,
ਜੋ ਏਨਾ ਰੜਿਆ ਏ ,
''ਗਿੱਲ'' ਗਿਆਨੀ ਬਣ ਬੈਠਾ,
ਢਾਈ ਅੱਖਰ ਪੜਿਆ ਏ,
ਨਾ ਅੰਬਰੀਂ ਉੱਡਦਾ ਏ , ਨਾ ਜਾਲ ਚ ਫੱਸਦਾ ਏ
ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ !
----------------***----------------------@ADG
*ਪੈਸੇ ਪੱਖੋਂ ਔਖਾ
|
|
03 Dec 2010
|
|
|
|
ਵਾਹ ਜੀ ਵਾਹ ਅਮਰਦੀਪ ਜੀ....ਜੀ ਆਇਆਂ ਨੂੰ.....
ਬਹੁਤ ਵਧੀਆ ਰਚਨਾ ਲੈਕੇ ਹਾਜ਼ਰੀ ਲਵਾਈ ਹੈ ਤੁਸੀਂ ਪੰਜਾਬਿਜ਼ਮ ਤੇ..
|
|
03 Dec 2010
|
|
|
warm welcome |
ਜੀ ਆਇਆਂ ਨੂੰ ਅਮਰਦੀਪ ਜੀ .....ਉਮੀਦ ਹੈ ਕੇ ਤੁਸੀਂ ਸਾਡੇ ਨਾਲ ਜੁੜੇ ਰਹੋਂਗੇ ......
|
|
03 Dec 2010
|
|
|
|
sir.. ਚਾਰ ਚੰਨ ਲੱਗ ਗਏ punjabizm ਦੇ ਵੇਹੜੇ ਨੂੰ ਤੁਹਾਡੀ ਆਮਦ ਨਾਲ...
ਲਾਜਵਾਬ ਰਚਨਾ....
ਨਾ ਦੁੱਖ ਵਿੱਚ ਰੋਂਦਾ ਏ , ਨਾ ਸੁੱਖ ਵਿੱਚ ਹੱਸਦਾ ਏ ,
ਮੇਰੀ ਰੂਹ ਦੇ ਵਿੱਚ ਅੜੀਏ ਇੱਕ ਜੋਗੀ ਵੱਸਦਾ ਏ !
ਆਹ lines ਤਾਂ ਕਮਾਲ ਸੀ.... ਪਰ ਪੂਰੀ ਰਚਨਾ ਪੜ ਕੇ ਤਾਂ ਰੂਹ ਖੁਸ਼ ਹੋ ਗਈ....
ਬਾਕਮਾਲ........

Thanks a lot for sharing...
|
|
03 Dec 2010
|
|
|
|
|
|
|
ਗਿੱਲ ਸਾਹਿਬ .........ਜੀ ਆਈਆਂ ਨੂੰ.......ਪੰਜਾਬਇਜ੍ਮ ਪਰਿਵਾਰ ਚ ਤੁਹਾਡ ਸਵਾਗਤ ਹੈ ਜੀ
ਬਹੁਤ ਵਧੀਆ ਬਾਈ ਜੀ ...........ਬ-ਕਮਾਲ ਰਚਨਾ .......
ਅਨੰਦੁ ਆ ਗਿਆ ਪੜਕੇ .........we ਅਕ੍ਸ੍ਪੇਕ੍ਟਿੰਗ
ਗਿੱਲ ਸਾਹਿਬ .........ਜੀ ਆਈਆਂ ਨੂੰ.......ਪੰਜਾਬਇਜ੍ਮ ਪਰਿਵਾਰ ਚ ਤੁਹਾਡ ਸਵਾਗਤ ਹੈ ਜੀ
ਬਹੁਤ ਵਧੀਆ ਬਾਈ ਜੀ ...........ਬ-ਕਮਾਲ ਰਚਨਾ .......
ਅਨੰਦੁ ਆ ਗਿਆ ਪੜਕੇ .........we expecting more from you .........thanx for sharing
|
|
03 Dec 2010
|
|
|
|
suchajje dhang naal te dilo likhi gayti racha
thanks for shar. with us
|
|
03 Dec 2010
|
|
|
|
|
gud writing veer g...
thnx for sharing..
|
|
03 Dec 2010
|
|
|
|
|
|
|
|
|
|
 |
 |
 |
|
|
|