ਹੀਰ ਦੇ ਵਿਆਹ ਦੇ ਬਾਅਦ ਜਦ ਰਾਂਝਾ ਮਿਲਣ ਹੀਰ ਨੂੰ ਜਾਂਦਾ ਹੈ...
ਆਏ ਜੋ ਬਦਲਾਵ ਹੀਰ ਵਿਚ, ਓਹ ਦੇਖ ਕੇ ਦੰਗ ਰਿਹ ਜਾਂਦਾ ਹੈ...
ਜਦੋਂ ਰਾਂਝੇ ਦਸਾਂ ਸਾਲਾਂ ਬਾਅਦ ਹੀਰ ਦਾ ਦਰ ਖੜਕਾਇਆ,
ਹੀਰ ਨੇ ਅੰਦਰੋ ਕਢੀਆਂ ਗਾਲਾਂ, "ਹੁਣ ਕੇਹੜਾ ਕੰਜਰ ਆਇਆ".
ਮਸਾ ਸੀ ਨਿੱਕਾ ਬੱਚਾ ਸੁੱਤਾ, ਫੇਰ ਖੜਕੇ ਨਾਲ ਉਠ ਗਿਆ...
ਕਿੰਨਾ ਘਰ ਦਾ ਕੰਮ ਸੀ ਕਰਨਾ, ਸਾਰਾ ਈ ਵਿੱਚੇ ਰੁਕ ਗਿਆ.
ਨਿੱਕਾ ਬੱਚਾ ਚੁੱਕ ਕੇ ਉਸਨੇ ਨਾਲ ਢਾਕ ਦੇ ਧਰਿਆ...
ਗੁੱਸੇ ਦੇ ਵਿੱਚ ਬੂਹਾ ਖੋਲਿਆ ਰਾਂਝਾ ਅੱਗੇ ਖੜਿਆ .
ਖੁਸ਼ੀ ਦੇ ਨਾਲ ਰਾਂਝਾ ਬੋਲਿਆ, "ਹੀਰੇ ਪਛਾਣਿਆ ਮੈਂ ਕੋਣ"
ਰੋਡਾ ਭੋਡਾ ਰਾਂਝਾ ਦੇਖ, ਲਗਿਆ ਨਿੱਕਾ ਬੱਚਾ ਰੋਣ.
ਬੱਚਾ ਰੋਂਦਾ ਦੇਖ ਕੇ ਹੀਰ ਬੜੀ ਘਬਰਾਈ...
ਬਿਨਾ ਪਛਾਣੇ ਰਾਂਝੇ ਨੂੰ ਓਨੇ ਖਰੀ ਖੋਟੀ ਸੁਣਾਈ.
ਭਰਿਆ ਪੀਤਾ ਰਾਂਝਾ ਬੋਲਿਆ, "ਹੀਰੇ ਤੂੰ ਮੈਨੂੰ ਕਿੱਦਾ ਭੁੱਲ ਗਈ"
"ਬਾਪੂ ਤੇਰੇ ਦੀਆਂ ਮ੍ਝ੍ਹਾਂ ਚਾਰਦਿਆਂ ਮੇਰੀ ਜਵਾਨੀ ਰੁਲ ਗਈ"
ਨਾਲ ਹੈਰਾਨੀ ਹੀਰ ਆਖਿਆ " ਰਾਂਝਿਆ ਆਹ ਕੀ ਤੂੰ ਹਾਲ ਬਣਾਇਆ"
"ਨਾ ਅਜੇ ਤਕ ਛੜ੍ਹਾ ਹੀ ਫਿਰਦਾ, ਤੂੰ ਵਿਆਹ ਕਿਓਂ ਨੀ ਕਰਵਾਇਆ ?"
ਹੀਰ ਦੀ ਰੁਖੀ ਬੋਲੀ ਸੁਣ ਕੇ ਰਾਂਝੇ ਦਾ ਦਿਲ ਬ਼ਿਹ ਗਿਆ..
ਕਿਹੰਦਾ " ਹੀਰੇ ਤੇਰਾ ਪਿਆਰ, ਨਜ਼ਾਕਤ ਤੇ ਭੋਲਾਪਣ ਕਿਥੇ ਰਿਹ ਗਿਆ"
ਹੀਰ ਕਿਹੰਦੀ, " ਤੂੰ ਵਿਹਲਾ ਹੈਂ, ਤਾਂ ਹੀ ਗੱਲਾਂ ਤੈਨੂੰ ਆਓਂਦੀਆ ਨੇ"....
"ਵਿਆਹ ਕਰਵਾ ਫੇਰ ਪਤਾ ਲਗੇ, ਕਿੱਦਾਂ ਜਿਮੇਵਾਰੀਆਂ ਸਤੋਦੀਆਂ ਨੇ".
ਇੰਨੀ ਦੇਰ ਨੂੰ ਸੇਦਾ ਆਕੇ ਹੀਰ ਨੂੰ ਅੰਦਰ ਲੈ ਗਿਆ ...
ਨਿਮੋਝੂਨ ਜਿਹਾ ਹੋਇਆ ਰਾਂਝਾ ਓਥੇ ਹੀ ਥਲੇ ਬਿਹ ਗਿਆ...
ਨਾਲ ਵਕ਼ਤ ਦੇ ਸਾਰੇ ਬਦਲਣ...ਕਹ ਕੇ ਗਏ ਸਿਆਣੇ ..
ਪਿਆਰ ਪਿਓਰ ਸਭ ਹਵਾ ਹੋ ਜਾਂਦਾ ਰੋਂਦੇ ਜਦੋਂ ਨਿਆਣੇ .
|