|
 |
 |
 |
|
|
Home > Communities > Punjabi Poetry > Forum > messages |
|
|
|
|
|
ਕੱਚ ਦਾ ਪਾਤਰ |
ਕੱਚ ਦਾ ਪਾਤਰ ਜਿੰਦ ਮੇਰੀ ਸੀ ਕੱਚ ਦਾ ਪਾਤਰ, ਤੇਰਾ ਦਾਨ ਸੀ ਪੱਥਰ ਤੇ ਗੀਟੇ। ਮੇਰੇ ਕੋਲ ਤਾਂ ਅਥਾਹ ਮੁਹੱਬਤ, ਤੇਰੀ ਨਿਗ੍ਹਾ ਵਿੱਚ ਲੋਭ ਝਰੀਟੇ। ਮੇਰੀ ਰੀਝ ਸਾਗਰ ਦਾ ਮੰਥਨ, ਮੈਂ ਰੂਹ ਰੰਗ ਬੈਠੀ ਰੰਗ ਮਜੀਠੇ। ਹੱਟ ਮਹਿਕ ਸੱਭ ਤੇਰੀ ਖਾਤਰ, ਦਸ ਮੈਂ ਕੀ ਕਰਨੇ ਪੱਥਰ ਗੀਟੇ। ਤੇਰੇ ਬੋਲ ਸਾਗਰ ਦੀਆਂ ਲਹਿਰਾਂ, ਡੁੱਬ ਜਾਣ ਲਈ , ਰੂਹ ਘਸੀਟੇ। ਦੋ ਚਾਰ ਕੀ ਮੋਤੀ ਮੰਗੇ ਉਧਾਰੇ, ਕਿੰਝ ਸਾਂਭ ਰੱਖਾਂ ਮਾਹੀ ਮਨ ਚੀਤੇ।
|
|
11 Oct 2013
|
|
|
|
Bahut khoob, Singh saab ! Credits ! Hudaare = Udhaare
|
|
21 Oct 2013
|
|
|
|
ਪੀ ਲੈਂਦਾ ਅਕਸਰ ਮੈਂ ਪੀੜਾਂ, ਤੇਰਾ ਦਿਲ ਦਰਿਆ ਜੇ ਹੁੰਦਾ। ਸਾਗਰ ਲਹਿਰ ਕਿਨਾਰੇ ਹੁੰਦੀ, ਸਿਰ ਸਰਦਲ ਧਰਿਆ ਜੇ ਹੁੰਦਾ। ........ਸ੍ਰ ਜਗਜੀਤ ਸਿੰਘ ਜੀ ਬਹੁੱਤ ਬਹੁੱਤ ਧੰਨਵਾਦ .. ਤੁਹਾਡੀ ਅਗਵਾਈ ਸੇਦ ਦਿੰਦੀ ਹੈ
|
|
22 Oct 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|