ਤੁਰ ਜਾਂਦੇ ਨੇ ਦਿਲ ਕੱਚ ਦੇ ਵਾਂਗ ਤਰੇੜ ਕੇ,,,
ਰੂਹ ਲੈ ਜਾਂਦੇ ਨੇ ਜਿਸਮ ਦੇ ਨਾਲੋਂ ਨਖੇੜ ਕੇ |
ਭਰਾਵਾਂ ਤੋਂ ਮਿਰਜ਼ਾ ਮਰਵਾਉਣ ਪੈ ਜਾਉਗਾ,,,
ਕੀ ਲੈਣਾ ਐਵੇਂ ਇਸ਼ਕ਼ ਦਾ ਰੋਗ ਸਹੇੜ ਕੇ |
ਜਿਨ੍ਹਾਂ ਲਈ ਤੂੰ ਬੁਣਦੈਂ ਬੁਣਤੀ ਪਿਆਰਾਂ ਦੀ,,,
ਧਰ ਜਾਵਣਗੇ ਬੇਦਰਦੀ ਨਾਲ ਉਧੇੜ ਕੇ |
ਜੇ ਹੋ ਸਕਿਆ ਤਾਂ ਕੱਲ ਨੂੰ ਬਹਿ ਕੇ ਹੱਸ ਲਵਾਂਗੇ ,,,
ਅੱਜ ਰੋ ਲੈਣ ਦੇ ਦੁੱਖਦੀ ਰਗ ਕੋਈ ਛੇੜ ਕੇ |
ਕਈ ਵਾਰੀ ਆਕੇ ਰੱਬ ਵੀ ਦੇਹਿਲੀਓਂ ਮੁੜ ਜਾਂਦੈ,,,
ਤੂੰ ਰੱਖਿਆ ਨਾ ਕਰ ਮਨ ਦਾ ਬੂਹਾ ਭੇੜ ਕੇ |
ਜੋ ਕਹਿੰਦੇ ਨੇ " ਮੰਡੇਰ " ਤੇਰੇ ਬਿਨਾਂ ਸਰਨਾ ਨਹੀਂ ,,,
ਤੁਰ ਜਾਵਣਗੇ ਹੱਥ ਮਹਿੰਦੀ ਨਾਲ ਲਬੇੜ ਕੇ |
ਧੰਨਵਾਦ ,,,ਗਲਤੀ ਮਾਫ਼ ਕਰਨੀਂ,,,,,,,,,,,,,,,,,,,,,,,,,,,,,,, ਹਰਪਿੰਦਰ " ਮੰਡੇਰ "

|