Punjabi Poetry
 View Forum
 Create New Topic
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਕੱਚਾ ਘੜਾ
ਪ੍ਰੀਤਮ ਮਹੀਂਵਾਲ ਦੀ ਸੀ ੳੁਹ
ਚਰਚੇ ਜਗ 'ਚ ਬੜੇ ਸੀ
ਤਰਕੇ ਪਾਰ ਕਰਦੀ ੳੁਹ ਝਨਾ
ਹਰ ਰੋਜ਼ ਸੰਗ ਪੱਕੇ ਘੜੇ ਸੀ
ਆਪਣੇ ਮਹੀਂਵਾਲ ਨੂੰ ਮਿਲਣ ਲੲੀ
ਪ੍ਰੇਮ ਕਹਾਣੀ ਲਿਖਣ ਲੲੀ
ਜੋ ਜਗ ਤੋਂ ਨਾ ਗਿਆ ਜਰਿਆ
ਘੜੇ ਪੱਕੇ ਥਾਂ ਕੱਚਾ ਧਰਿਆ
ੳੁਹ ਪੱਕਾ ਪਾਰ ਸੀ ਲਾੳੁਂਦਾ
ਪਰ ਕੱਚਾ ਘੜਾ ਮਿੱਟੀ ਦਾ
ਕਿਵੇਂ ਝਨਾਂ ਤਰ ਜਾਂਦਾ ?

ੲਿਸ਼ਕ ਚੱਕੇ ਸੀ ਚੜਿਆ
ਆਸ਼ਿਕ ੳੁਹ ਪੱਕਾ ਸੀ
ਬਿਰਹੋ ਦੀ ਭੱਠੀ ਸੀ ਰੜ੍ਹਿਆ
ੲਿਸ਼ਕ ਵੀ ੳੁਹ ਪੱਕਾ ਸੀ
ਪਰ ਮੇਦਿਨੀ ਦਾ ਜਾਇਆ
ਉਹ ਕਿਵੇਂ ਝਨਾ ਨੂੰ ਜਰ ਜਾਂਦਾ
ਵਾਰ ੲਿਸ਼ਕ ਦੇ ਦੁਸ਼ਮਣਾਂ ਦੇ
ਕੱਲਾ ਕਿਵੇਂ ਸਹਿ ਜਾਂਦਾ
ਕੱਚਾ ਘੜਾ ਮਿੱਟੀ ਦਾ
ਕਿਵੇਂ ਝਨਾ ਤਰ ਜਾਂਦਾ ?

ਮੁੜ ਸੋਹਣੀ ਦੇ ਲੇਖ ਪੜੋ
ਪੁੱਛਤਾਛ ਝਨਾ ਤੋਂ ਵੀ ਕਰੋ
ਸੱਚ ਚੋਂ ਝੂਠ ੲਿਹ ਰਿੜਕੋ
ਕਿੱਦਾਂ ੲਿਸ਼ਕ ਸੀ ਡੁੱਬਿਆ
ਦੋਸ਼ ਸੋਹਣੀ ਦੀ ਮੌਤ ਦਾ
ਕਿਸ ਘੜੇ ਸਿਰ ਮੜਿਆ
ਆਸ਼ਿਕ ਤਾਂ ਕਦੇ ਰੁਕਦੇ ਨਹੀਂ
ਫਿਰ ਕਿਵੇਂ ਝਨਾ ਖੜ ਜਾਂਦਾ
ਕੱਚਾ ਘੜਾ ਮਿੱਟੀ ਦਾ
ਕਿਵੇਂ ਝਨਾ ਤਰ ਜਾਦਾ ?

ਸ਼ਾੲਿਦ ਪੱਕੇ ਘੜੇ ਤੋਂ ਵੀ ਨਾ
ਹਰ ਵਾਰ ਝਨਾ ਤਰ ਹੋਣਾ
ਸ਼ਾੲਿਦ ਕਿਤੇ ਸੌ ਚੋਂ ੲਿਕ ਵਾਰ
ਪੱਕੇ ਨੇ ਵੀ ਖੁਰ ਜਾਣਾ
ਕੱਚੇ ਥਾਂ ਪੱਕਾ ਵੀ ਹੁੰਦਾ
ਸੋਹਣੀ ਪਾਰ ਨਾ ਲਾ ਪਾਉਂਦਾ
ਸੋਹਣੀ ਦੇ ਲਿਖੇ ਲੇਖਾਂ ਨੂੰ
ਕਿਵੇਂ ੳੁਹ ਮਿਟਾ ਪਾੳੁਂਦਾ
ਕੱਚਾ ਘੜਾ ਮਿੱਟੀ ਦਾ
ਕਿਵੇਂ ਝਨਾਂ ਤਰ ਜਾਦਾ ?

ਕਦੀਮੋਂ ੲਿਸ ੲਿਸ਼ਕ ਦੇ
ੲਿਹ ਧਰਮ,ਰਿਵਾਜ਼ ਨੇ ਰਕੀਬ
ਆਸ਼ਿਕ ਸਦੀਆਂ ਤੋਂ ਜਰਦੇ ਆਏ
ਕਦੇ ਫਹੀ ਕਦੇ ਸਲੀਬ
ੲਿਹ ਕਿੱਸੇ ਹੋਰ ਵੀ ਬਣਨੇ ਨੇ
ਹਾਲੇ ਘੜੇ ਹੋਰ ਵੀ ਖੁਰਨੇ ਨੇ
ੲਿਹਨਾਂ ਨਾਲ ਹੀ ੲਿਸ਼ਕ ਵਗਦਾ
ੲਿਹਨਾਂ ਨਾਲ ਹੀ ਜਿਉਂਦਾ
ਕੱਚਾ ਘੜਾ ੳੁਹ ਮਿੱਟੀ ਦਾ
ਜੇ ਕਿਤੇ ਝਨਾ ਤਰ ਜਾਂਦਾ
ਸ਼ਾੲਿਦ ੲਿਸ ਮੁਹੱਬਤ ਨਾਲ
ਕਿੱਸਾ ੲਿਹ ਮੁਹੱਬਤ ਦਾ
ਕਿਤੇ ੲਿਤਿਹਾਸ 'ਚ ਖੋ ਜਾਂਦਾ
ਘੜਾ ਤਾਂ ਤਰ ਜਾਂਦਾ
ਸ਼ਾੲਿਦ ੲਿਸ਼ਕ ਡੁੱਬ ਜਾਂਦਾ॥


01 Aug 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

bahut hi jada sohna likhya sandeep g.....very touching and very deep.....


"shayd pakke ghade to v na har waar jhanaa tar hona

shayad kite so cho ik wari pakke ne v khur jana

kache thaa pakaa v hunda sohni paar na la paunda

sohni de likhe lekha nu kiwe oh mita paunda

kacha gharaa mitti da kiwe jhnaa tarr janda,,,,,"


ultimate lines aa.....kya baat.....


bura na manana plz.....kuch is rachna nu mukh rakhde likh rhi.....je bhul maaf kario...


"pehle te ghare kache c , hun rishte kache ho gye ne.....

pakke rishte kiwe kacheya nal jhanaa tarr jan......

gharo turde ta ne sari zindagi nal chalan lyi.....

par bahute ta ohna vicho raah marr jan.....

ehna ishq da tamaasha hun banaya hoya hai.....

rabb warge yaar te hi hun kehar kar jaan....

100 cho ik wari na hun pakka gharra khurna

100 cho 99 waar eh kachya di sooli char jaan"

"Navi" ne ta hun pakiya la k neend kachi kar lyi....

rabb kare mere yaar de supneya di keemat te ,

mere supne naina ch hi marr jaan......"

by - NAVI


corrections are most welcome plz.....and i do apologize for anything objectionable.....

rabb rakha....

02 Aug 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਦੀਪ ਜੀ, ਬਹੁਤ ਹੀ ਸੋਹਣੀ ਕਿਰਤ ਸਾਂਝੀ ਕੀਤੀ ਹੈ |
ਲਿਖਦੇ ਰਹੋ ਅਤੇ ਮਾਨ ਬੋਲੀ ਦੀ ਸੇਵਾ ਕਰਦੇ ਰਹੋ ਜੀ |
ਰੱਬ ਰਾਖਾ !

ਸੰਦੀਪ ਜੀ, ਬਹੁਤ ਹੀ ਸੋਹਣੀ ਕਿਰਤ ਸਾਂਝੀ ਕੀਤੀ ਹੈ | It's well written; keep rocking ! Kudos ! 


ਲਿਖਦੇ ਰਹੋ ਅਤੇ ਮਾਂ ਬੋਲੀ ਦੀ ਸੇਵਾ ਕਰਦੇ ਰਹੋ ਜੀ |


ਰੱਬ ਰਾਖਾ !

 

02 Aug 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Thanks for lavish appreciation and brilliant poetic reply...God bless u
02 Aug 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Thanks Jagjit Sir
For rewarding with your appreciation and taking time off for reading. ..Your views are always enlightening.
02 Aug 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
bahot sohna sandeep bhai g
Likhde raho kamal
02 Aug 2014

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤਖੂਬ......

02 Aug 2014

Reply