|
 |
 |
 |
|
|
Home > Communities > Punjabi Poetry > Forum > messages |
|
|
|
|
|
ਕੱਚੀ ਕੰਧ |
ਮੇਰੀ ਤਾਂ ਕਹਾਣੀ ਕੱਚੀ ਕੰਧ ਵਰਗੀ। ਚਾਹਤ ਜੋ ਤੇਰੀ ਅਕੱਲਮੰਦ ਵਰਗੀ। ਡਰਦੀ ਮੈਂ ਪੋਹ ਦੀ, ਕਿਣ ਮਿਣ ਕੋਲੋਂ, ਤੱਕਣੀ ਜੋ ਤੇਰੀ ਮੇਰੀ ਪਸੰਦ ਵਰਗੀ। ਅੱਖੀਆਂ ਚ ਕਜੱਲ ਦੋਧਾਰੀ ਤਲਵਾਰ, ਤਿੱਖੀ ਧਾਰ ਮਿਸਤਰੀ ਦੇ ਸੰਦ ਵਰਗੀ। ਬੋਲ ਤੇਰੇ ਉੱਚੇ ਅਸਮਾਨਾਂ ਨੂੰ ਛੁੰਹਦੇ, ਚਾਹਤ ਮੇਰੀ ਗ਼ਰੀਬ ਦੀ ਮੰਗ ਵਰਗੀ। ਖਿਆਲ ਤੇਰੇ ਹੁਣ ਪਿੱਛਾ ਨਹੀਂ ਛਡਦੇ, ਅਵਾਜ਼ ਕਰੇ ਪਿੱਛਾ, ਮਿਰਗੰਦ ਵਰਗੀ। ਲੇਖਾਂ ਵਿੱਚ ਮੇਰੇ ਤਾਂ ਲਕੀਰਾਂ ਨੇ ਚਾਰ, ਹਿੱਸੇ ਤੇਰੇ ਆਈ ਦੀਦ ਬਖ਼ਸੰਦ ਵਰਗੀ।
|
|
19 Apr 2013
|
|
|
|
" ਚਾਹਤ ਮੇਰੀ ਗਰੀਬ ਦੀ ਮੰਗ ਵਰਗੀ ",,, ਵਾਹ ਜੀ ਵਾਹ ,,,ਬਹੁਤ ਕਮਾਲ ਦਾ ਲਿਖਿਆ ਹੈ ! ਜਿਓੰਦੇ ਵੱਸਦੇ ਰਹੋ,,,
|
|
19 Apr 2013
|
|
|
|
ਧੰਨਵਾਦ ਧਰਮਿੰਦਰ ਜੀ ਅਤੇ ਸਮੂਹ ਕਵੀ ਜਨ ਤੇ ਪਾਠਕ ਜਨ
|
|
19 Apr 2013
|
|
|
|
|
ਅਕਰੋਸ਼ ਜਿੰਦਗੀ ਵਿੱਚ ਮਹਿਮਾਨ ਦੀ ਤਰਾਂ ਹੈ। ਸਕੂਨ ਮੇਰੇ ਹਿਰਦੇ ਵਿੱਚ, ਈਮਾਨ ਦੀ ਤਰਾਂ ਹੈ। ਪੱਥਰਾਂ ਦੀ ਮੂਰਤ ਤਰਾਂ ਹੋ ਗਿਆ ਹੈ ਇਨਸਾਨ, ਇਨਸਾਨੀਅਤ ਦਾ ਮਾਦਾ ਨਿਸ਼ਾਨ ਦੀ ਤਰਾਂ ਹੈ। ਕਿਵੇਂ ਲੁੱਕਦਾ ਹੈ ਫਿਰਦਾ ਭਗਵਾਨ ਆਦਮੀ ਤੋਂ, ਬੇਪਰਦਾ ਜਿਵੇਂ ਹੋਇਆ ਇਨਸਾਨ ਦੀ ਤਰਾਂ ਹੈ। ਆਪਾ ਸਾਂਭ ਨਾ ਸਕਿਆ ਮਜ੍ਹਬਾਂ ਵਿੱਚ ਵੰਡਿਆ, ਧਰਮ ਧੰਦਾ ਬਣਾਕੇ ਰੂਪ ਸ਼ੈਤਾਨ ਦੀ ਤਰਾਂ ਹੈ। ਪਾਸ ਸੱਭ ਦੇ ਕੁੱਝ ਕੁ ਪੱਲ ਹੁਦਾਰੇ ਜੀਣ ਲਈ, ਟੱਕਰ ਮੁਕੱਦਰ ਨਾਲ ਲਾਈ ਹੈਵਾਨ ਦੀ ਤਰਾਂ ਹੈ।
|
|
20 Apr 2013
|
|
|
|
|
|
|
|
|
 |
 |
 |
|
|
|