ਦਰਦ ਤਾਂ ਬਹੁਤ ਮਹਿਸੂਸ ਕਰਦੇ ਰਹੇ।ਜ਼ਖ਼ਮ ਨਸ਼ਤਰ ਨਾਲ ਸਹਿਲਾਂਉਂਦੇ ਰਹੇ।ਅੱਖ ਚੁਰਾ ਕੇ ਲੰਘ ਗਏ ਮੇਰੇ ਪਾਸ ਦੀ ,ਕਹਿਣ ਨੂੰ ਉਹ ਹਮਸਫ਼ਰ ਦਸਦੇ ਰਹੇ।ਲੁੱਟ ਕੇ ਵਿਸ਼ਵਾਸ਼ ਬੇਵਫ਼ਾ ਵੀ ਕਹਿ ਗਏ,ਅਸੀਂ ਆਪਣੀ ਬੇਵਕੂਫੀ ਤੇ ਹੱਸਦੇ ਰਹੇ।ਯਾਰ ਸੀ ਮੇਰਾ ਤਾਂਹੀ ਕਾਇਲ ਹੋ ਗਏ,ਵਰਨਾ ਸਾਡੇ ਕੋਲ ਹੋਰ ਵੀ ਵੱਸਦੇ ਰਹੇ।ਘਰ ਛੱਡ ਪ੍ਰਦੇਸੀ ਜਿਹੜੇ ਤੁਰ ਗਏ,ਕਦਰ ਮਾਂ ਬਾਪ ਦੀ ਫਿਰ ਦਸਦੇ ਰਹੇ।