ਮੋਢਿਆ ਤੇ ਚੁੱਕ ਆਪਣੀ ਲਾਸ਼ ਹੋਰ ਤੁਰਿਆ ਨਹੀ ਜਾਦਾਂ
ਬੜੀ ਦੂਰ ਨਿਕਲ ਆਇਆ ਪਿੱਛੇ ਮੁੜਿਆ ਨਹੀ ਜਾਦਾਂ
ਅਲੜ ਵਰੇਸ, ਬੇ-ਫਿਕਰੀ ਦਾ ਉਹ ਵੀ ਇਕ ਆਲਮ ਸੀ
ਕਰ- ਕਰ ਕੇ ਯਾਦ ਉਹ ਦਿਨ ਹੋਰ ਝੂਰਿਆ ਨਹੀ ਜਾਦਾਂ
ਜੋੜ-ਜੋੜ ਰਿਸ਼ਤਿਆ ਨੂੰ ਟੁੱਟ ਗਿਆ ਹਾਂ, ਚੂਰ ਹੋ ਗਿਆ ਹਾਂ
ਹੋਗੀ ਆਪੇ ਨਾਲ ਨਫਰਤ ਹੋਰ ਕਿਤੇ ਜੁੜਿਆ ਨਹੀ ਜਾਦਾਂ
ਮੁੱਹਬਤ ਹੈ, ਜਾ ਛੱਲ ਕੋਈ ਜਾਂ ਲਫਜਾ ਦਾ ਹੈ ਇਹ ਜਾਲ
ਜ਼ਜਬਾਤੀ ਹਾ ਮੈਥੋਂ ਲਫਜ਼ਾ ਦਾ ਜ਼ਾਲ ਬੁਣਿਆ ਨਹੀ ਜਾਦਾ
"ਦਾਤਾਰ" ਤੇ ਹੁਣ ਤੂੰ ਪਾ ਦੇ ਪਰਦਾ ਦੇਦੇ ਦੋ ਗਜ਼ ਜ਼ਮੀਨ
ਕਾਫਰ -ਕਾਫਰ ਕਰਦੇ ਨੇ ਲੋਕ,ਹੋਰ ਸੁਣਿਆ ਨਹੀ ਜਾਦਾ।