|
ਕਾਇਰ ਹਾਂ |
ਕਾਇਰ ਹਾਂ ਕਿਸ ਤਰਾਂ ਦੇ ਇਨਸਾਨ ਹਾਂ, ਭੁੱਖ ਤੋਂ ਭੈ ਭੀਤ ਹੋਕੇ, ਖਾਣ ਲਈ ਤਰਸਦੇ, ਮਜ਼ਬੂਰ ਤੇ ਲਾਚਾਰ,, ਗ਼ਰੀਬਾਂ ਦੇ ਮੂੰਹ ਵਿੱਚੋ ਖੋਹ, ਮਿੱਟੀ ਹੇਠ ਲੁਕੋ ਲੈਂਦੇ ਹਾਂ, ਰੋਟੀ ਦੀਆਂ ਬੁਰਕੀਆਂ, ਮੰਗਣ ਤੇ ਦੁਰਕਾਰ ਦੇਂਦੇ ਹਾਂ, ਗੱਡੀਆਂ ਹੇਠ ਮਾਰ ਦੇਂਦੇ ਹਾਂ, ਦਾਨ ਦੇ ਨਾਂ ਤੇ ਖੋਹਲ ਦੇਂਦੇ ਹਾਂ, ਲੁੱਟ ਨਾਲ ਭਰੀਆਂ ਤਿਜੌਰੀਆਂ, ਤੇ ਤਰਸਦੇ ਹਾਂ ਸਨਮਾਨਿਤ ਹੋਣ ਲਈ, ਜਾਂ ਫਿਰ ਬਦਲ ਲੈਂਦੇ ਹਾਂ ਭਗਵਾਨ, ਦੋ ਰੋਟੀਆਂ ਤੇ ਆਜ਼ਾਸ਼ੀ ਲਈ, ਹਾਉਮੇ ਤੇ ਹੰਕਾਰ ਲਈ, ਉਜਾੜ ਦੇਂਦੇ ਹਾਂ ਮਾਂਵਾਂ ਦੀਆਂ ਝੋਲੀਆਂ, ਮਾਂਗ ਦਾ ਸੰਧੂੰਰ ਤੇ ਰੱਖੜੀਆਂ, ਲੁੱਟ ਲੈਂਦੇ ਹਾਂ ਅਸਮਤਾਂ, ਧਰਮ ਦੇ ਨਾਂ ਤੇ ਲੁੱਟ, ਮਾਇਆ ਚ ਲਿਪਤ ਅਤ੍ਰਿਪਤ, ਨੈਤਿਕਤਾ ਦਾ ਖਿਲਵਾੜ ਕਰਦਾ, ਧਰਮੀ ਅਤੇ ਨੇਤਾ, ਪ੍ਰਮਾਤਮਾਂ ਦੀ ਵਿਸ਼ੇਸ਼ ਰਹਾਇਸ਼ ਗਾਹ ਤੇ, ਫਿਰ ਵੀ ਅਖਵਾਉਂਦੇ ਧਰਮੀ,ਤੇ ਦੇਸ਼ ਭਗਤ, ਕਿਸ ਤਰਾਂ ਦੇ ਇਨਸਾਨ ਹਾਂ.........ਕਦੀ ਤਾਂ ਸੋਚੀਂ......
|
|
15 Aug 2013
|