|
 |
 |
 |
|
|
Home > Communities > Punjabi Poetry > Forum > messages |
|
|
|
|
|
ਕਾਲ ਗਰਲ |
ਤੇਰੇ ਅੰਦਰ ਦੂਰ ਕਿਤੇ ਕੋਈ ਛੁਪਿਆ ਹੈ ਜ਼ਰਾ ਕੁ ਤਾਂ ਕੁਰੇਦ ਕੇ ਦੇਖ
ਮਨ ਤਾਂ ਤੇਰਾ ਨਿਰਮਲ ਜਲ ਦੀ ਧਾਰਾ ਸੀ ਤੂੰ ਐਵੇ ਗੰਧਲਾ ਲਈ ਆਤਮਾ ਇਨਸਾਨ ਦੀ ਇੱਕ ਪਾਰਦਰਸ਼ੀ ਸਰੋਵਰ ਦੀ ਤਰਾਂ ਹੈ ਇਸ ਦਾ ਤਲ ਦਿਸਦਾ ਸੀ
ਜੋ ਆਏ ਜਿਸਮਾਂ ਦੇ ਯਾਤਰੀ ਜੋ ਨਹਾ ਗਏ ਤੇਰੇ ਵਿੱਚ ਆਪਣੀ ਸਾਰੀ ਮੈਲ ਤੇਰੇ ਅੰਦਰ ਲਾਹ ਗਏ। ਆਪਣੇ ਸਾਰੇ ਪਾਪ ਤੇਰੇ ਅੰਦਰ ਧੋ ਗਏ
ਨਹਾਉਣ ਆਏ ਯਾਤਰੀ ਤੇਰਾ ਜਿਸਮ ਨਹੀਂ ਮਨ ਮੈਲਾ ਕਰ ਗਏ ਜਿਵੇਂ ਸਰੋਵਰ ਦੇ ਤਲ ਤੇ ਗਾਦ ਜੰਮੀ ਹੁੰਦੀ ਹੈ ਤੇਰਾ ਮਨ ਵੀ ਉਸੇ ਤਰਾਂ ਦਾ ਹੈ ਤੂੰ ਆਪਣੇ ਅੰਦਰ ਨਹੀਂ ਦੇਖ ਸਕਦੀ ਕੋਈ ਤੇਰੇ ਅੰਦਰ ਨਹੀਂ ਦੇਖ ਸਕਦਾ
ਗਾਦ ਦੀ ਇਸ ਮੋਟੀ ਪਰਤ ਨੂੰ ਹੁਣ ਤੂੰ ਕਿਵੇਂ ਸਾਫ ਕਰੇਂਗੀ?
ਇਸ ਗੰਧਲੇ ਮਨ ਦੇ ਹੇਠਾਂ ਗਾਦ ਦੀ ਇਸ ਪਰਤ ਦੇ ਥੱਲੇ ਇੱਕ ਪਾਰਦਰਸ਼ੀ ਤਲ ਹੈ ਜਿਸ ਚ ਕਿਸੇ ਦਾ ਪ੍ਰਤੀਬਿੰਬ ਹੈ ਜਿਸ ਚੋਂ ਅਨੰਤ ਦਿਸਦਾ ਹੈ
ਸ਼ਮੀਲ
|
|
02 Jan 2013
|
|
|
|
ਬਹੁਤ ਸੋਹਣੀ....ਅੰਤਰ ਆਤਮਾ ਨਾਲ ਲਿਖੀ ਰਚਨਾ.......tfs......
|
|
03 Jan 2013
|
|
|
|
ਬਹੁਤ ਖੂਬ ਲਿਖੀ ਜੀ
ਬਹੁਤ ਖੂਬ ਲਿਖਿਆ ਜੀ
|
|
03 Jan 2013
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|