|
 |
 |
 |
|
|
Home > Communities > Punjabi Poetry > Forum > messages |
|
|
|
|
|
ਦਿਲ ਕਰਦਾ ਕਲਮ ਅੱਜ ਛੱਡ ਦੇਵਾਂ !!!! |
ਦਿਲ ਕਰਦਾ ਕਲਮ ਅੱਜ ਛੱਡ ਦੇਵਾਂ, ਕੈਦ ਜਜਬਾਤਾਂ ਨੂੰ ਪਿੰਜਰੇ ਚੋਂ ਕਢ ਦੇਵਾਂ ...!!! ਆਉਂਦੇ ਨੇੰ ਜੋ ਬਾਹਰ ਇਸ ਰਾਹੀਂ , ਅੱਜ ਇਸੀ ਦੀ ਨੋਕ ਨੂੰ ਨੱਪ ਦੇਵਾਂ....!!! ਦਿਲ ਕਰਦਾ ਕਲਮ ਅੱਜ ਛੱਡ ਦੇਵਾਂ ...........!!! ਨਹੀਂ ਲਿਖ ਹੁੰਦਾ ਸਜਨਾ ਵੇ, ਓਸ ਪੱਲਾਂ ਦੀਆਂ ਯਾਦਾਂ ਲਈ ....!!! ਤੂੰ ਸੀ ਸਿਆਹੀ ਮੇਰੀ ਕਲਮ ਦੀ, ਹੁਣ ਇਸ ਸੁੱਕੀ ਕਲਮ ਨੂੰ ਦੱਬ ਦੇਵਾਂ...!!! ਦਿਲ ਕਰਦਾ ਕਲਮ ਅੱਜ ਛੱਡ ਦੇਵਾਂ ...........!!! ਨਹੀਂ ਸੋਖਾ ਇਹ ਮੇਰੇ ਲਈ, ਕਲਮ ਤਾਂ ਹੈ ਜਿੰਦ-ਜਾਨ ਮੇਰੇ ਲਈ ....!!! ਕਿਵੇਂ ਮੈਂ ਆਪਣੀ ਜਾਨ ਨੂੰ, ਸ਼ਰੀਰ ਆਪਣੇ ਚੋਂ ਕਢ ਦੇਵਾਂ.....!!! ਦਿਲ ਕਰਦਾ ਕਲਮ ਅੱਜ ਛੱਡ ਦੇਵਾਂ ...........!!! ਜ਼ੁਬਾਨ ਮੇਰੇ ਹਰ ਖਿਆਲ ਦੀ ਇਹ, ਢਾਲ ਮੇਰੀ ਇਹ;ਤਲਵਾਰ ਮੇਰੀ ਇਹ....!!! ਕਿਵੇਂ ਐਸੇ ਸ਼ਸਤਰ ਨੂੰ, ਮੈਂ ਕਰ ਆਪਣੇ ਤੋਂ ਵਖ ਦੇਵਾਂ........!!! ਦਿਲ ਕਰਦਾ ਕਲਮ ਅੱਜ ਛੱਡ ਦੇਵਾਂ ...........!!! ਬੇਰੇਹਮ ਮੈਂ ਕਿਵੇਂ ਬਣ ਜਾਵਾਂ, ਇਸ ਕਲਮ ਨੂੰ ਕਿੰਜ ਸਮਝਾਵਾਂ...!!! ਗੂੜ੍ਹੀ ਸਾਂਝ ਇਸਦੀ ਮੇਰੇ ਨਾਲ, ਕਿਵੇ ਕਰ ਮੈਂ ਇਸਨੂੰ ਅੱਡ ਦੇਵਾਂ .....!!!! ਦਿਲ ਕਰਦਾ ਕਲਮ ਅੱਜ ਛੱਡ ਦੇਵਾਂ ...........!!! ਕਲਮ ਤੇ ਮੇਰਾ ਸਾਂਝਾ ਸਾਥੀ, ਜਿਸਤੋਂ ਬਗੈਰ ਕੋਈ ਹੋਂਦ ਨਾਂ ਸਾਡੀ, ਸਮੇਟੀ ਜਿਸ ਹਰ ਗੱਲ ਸੀ ਸਾਡੀ, ਉਸ ਕਾਗਜ਼ ਨਾਲ ਦਗਾ ਕਿਵੇ ਕਰ ਦੇਵਾਂ......!!! ਦਿਲ ਕਰਦਾ ਕਲਮ ਅੱਜ ਛੱਡ ਦੇਵਾਂ ...........!!! ਕਿੰਨੀ ਮਾਸੂਮ ਮੇਰੀ ਕਲਮ ਹੈ, ਇਹ ਜੁਦਾਈ ਲਿਖ ਰਹੀ ਇਹੀ ਕਲਮ ਹੈ...!!! ਹੈ ਸਾਥ ਮੇਰੇ ਇਸ ਆਖਰੀ ਸਾਥ ਵਿਚ, ਐਸੇ ਸਾਥੀ ਨੂੰ ਵਿਦਾ ਕਿਵੇਂ ਕਰ ਦੇਵਾਂ....!!! ਦਿਲ ਕਰਦਾ ਕਲਮ ਅੱਜ ਛੱਡ ਦੇਵਾਂ ...........!!! [ਕਲਮ: ਲੱਕੀ
|
|
01 Apr 2012
|
|
|
|
eh koi "kalmi" banda hee likh sakda cee......very well written....keep sharing!!!!!!
|
|
01 Apr 2012
|
|
|
|
|
|
sohni rachna veer g...tfs
|
|
01 Apr 2012
|
|
|
|
|
ਬਹੁਤਖੂਬ......ਲੱਕੀ ਵੀਰ......ਜੀਓ.......
|
|
02 Apr 2012
|
|
|
|
Shukriya g sariya da.....!!!!
|
|
02 Apr 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|