ਹੋਵੇ ਗੁਰੂ ਦੀ ਮੇਹਰ ਚਿੜੀ ਬਾਜਾਂ ਅੱਗੇ ਹੱਸਦੀ ਐ
ਸਿੰਘਾਂ ਅੱਗੇ ਸੂਬਿਆ ਓਏ ਮੌਤ ਵੀ ਨੱਚਦੀ ਐ !
ਮੁੱਢ-ਕਦੀਮੋਂ ਖੈਹਂਦੇ ਆਏ ਨਾਲ ਜਾਲਮ ਸਰਕਾਰਾਂ ਦੇ
ਹੱਕਾਂ ਦੇ ਲਈ ਚੁੰਮਣ ਫਾਂਸੀਆਂ ਚੋਬਰ ਪੁੱਤ ਸਰਦਾਰਾਂ ਦੇ
ਇੱਜਤਾਂ ਦੇ ਰਖਵਾਲੇ ਯੋਧੇ ਪੱਕੇ ਕੌਲ-ਇਕਰਾਰਾਂ ਦੇ
ਇਤਿਹਾਸ ਦੇ ਪੰਨੇ ਗੱਲਾਂ ਕਰਦੇ ਸਿੰਘਾ ਦੇ ਵੱਜਗੇ ਬਾਰਾਂ ਦੇ
ਝੂਠ ਦੇ ਅੱਗੇ ਕੀ ਝੁਕਣਾ ਜਿੰਨਾ ਨੂੰ ਗੁੜ੍ਹਤੀ ਸੱਚ ਦੀ ਐ
ਸਿੰਘਾਂ ਅੱਗੇ ਸੂਬਿਆ ਓਏ ਮੌਤ ਵੀ ਨੱਚਦੀ ਐ !
ਪਿਓ ਜਿੰਨਾ ਦਾ ਕਰਕੇ ਖਾਣ ਦੀ ਗੱਲ ਕਰਦਾ ਹੈ
ਵੰਡ-ਛਕਣ ਤੇ ਨਾਮ ਜਪਣ ਦੀ ਨੀਂਹ ਧਰਦਾ ਹੈ
ਤੱਤੀ ਤਵੀ 'ਤੇ ਬੈਠਾ ਵੇਖ ਬਾਣੀ ਪੜਦਾ ਹੈ
ਸਰਬੰਸ ਵਾਰ ਕੇ ਵੀ ਲੋਕਾਂ ਦੇ ਲਈ ਲੜਦਾ ਹੈ
ਗੜ੍ਹੀਓ ਨਿਕਲੇ ਇਕ ਲੱਖਾਂ ਵਿਚ ਭਜਦੜ ਮੱਚਦੀ ਐ
ਸਿੰਘਾਂ ਅੱਗੇ ਸੂਬਿਆ ਓਏ ਮੌਤ ਵੀ ਨੱਚਦੀ ਐ !
ਸਾਡਾ ਖੂਬ ਉਠਾਇਆ ਫਾਇਦਾ ਸਿਆਸੀ ਯਾਰਾਂ ਨੇ
ਹਿਟ ਹੋਣ ਲਈ ਸੇਕੀ ਰੋਟੀ ਗਾਇਕਾਂ, ਕਲਮਕਾਰਾਂ ਨੇ
ਸਮੇ-ਸਮੇ 'ਤੇ ਦਿੱਤੀਆਂ ਹਾਰਾਂ ਮੁਖਬਰ ਤੇ ਗਦਾਰਾਂ ਨੇ
ਝੂਠੇ ਕੇਸ ਬਣਾਏ ਇਨਕਾਉਂਟਰ ਲੰਡੂ ਪੁਲਸ ਸਟਾਰਾਂ ਨੇ
ਸਾਡੇ ਤਾਂ ਦਸਤਾਰ ਨੇਹਰੂਆ ਅੱਜ ਵੀ ਜਚਦੀ ਐ
ਸਿੰਘਾਂ ਅੱਗੇ ਸੂਬਿਆ ਓਏ ਮੌਤ ਵੀ ਨੱਚਦੀ ਐ !
ਸ਼ਰੁਤੀ ਨਿਸ਼ਾਨ ਦਾ ਰੌਲਾ ਵੀ ਸਿੰਘਾ ਦੇ ਨਾਲ ਜੋੜ ਦਿੱਤਾ
ਕਾਮਰੇਟਾ ਨੇ ਫੁੱਦੂ ਹੋਣ ਦਾ ਹਰ ਹੱਦ-ਬੰਨਾ ਤੋੜ ਦਿੱਤਾ
ਕਾਮਨ ਰੇਸ 'ਚ ਲੱਭਦਾ ਨੀ ਹੁਣ ਕਾਮਨ ਕਿੱਥੇ ਰਹਿ ਗਿਆ ਹੈ
ਸਰਕਾਰੀ ਧੱਕੇ ਦਾ ਹਰ ਇਲਜਾਮ ਖਾਲਸਿਆਂ 'ਤੇ ਫੋੜ ਦਿੱਤਾ
ਗੁਰਬਾਣੀ ਦੀ ਭੰਨ-ਤੋੜ ਸੋਚ ਮੇਰੇ ਸਾਲੇ ਖੱਚ ਦੀ ਐ
ਸਿੰਘਾਂ ਅੱਗੇ ਸੂਬਿਆ ਓਏ ਮੌਤ ਵੀ ਨੱਚਦੀ ਐ !
..........................................
........."ਦਵਿੰਦਰ"......................
ਨੋਟ:- ਆਖਰੀ ਸਤਰਾਂ ਅੱਜਦੇ ਕੁਝ ਕੁ ਅਖੌਤੀ ਫੇਸਬੁੱਕੀ ਕਮ+ਰੇਟਾਂ ਲਈ, ਵੈਸੇ ਮੈਂ ਹੱਕਾਂ ਲਈ ਲੜ੍ਹਨ ਵਾਲੇ ਯੋਧੇ ਕਾਮਰੇਡਾਂ ਨੂੰ ਦਿਲੋਂ ਮੁਹੱਬਤ ਕਰਦਾ....ਬਾਕੀ ਸਭ ਸਮਰਪਿਤ ਸਿਰਫ ਸੱਚੇ-ਆਸ਼ਿਕ, ਜਾਤ-ਪਾਤ ਤੋਂ ਉੱਪਰ ਉੱਠੇ, ਸਰਬਤ ਦੀ ਖੈਰ ਮੰਗਣ ਵਾਲੇ ਖਾਲਸ ਬੰਦੇ ਨੂੰ