|
 |
 |
 |
|
|
Home > Communities > Punjabi Poetry > Forum > messages |
|
|
|
|
|
"ਕਲਿਯੁਗ" |
"ਕਲਿਯੁਗ"
ਆਖਣ ਖਿਜ਼ਾਂ ੲਿੱਕ ਦਿਨ ਆਉਣਾ ਏ,
ਫਿਰ ਸਭ ਪੱਤੀਆਂ ਝੜ ਜਾਣਾ ਏ,
ਤੈਨੂੰ ਸਿਉਂਕ ਨੇ ਟੁੱਕ ਟੁੱਕ ਖਾਣਾ ੲੇ
ਤੂੰ ੲਿਸ ਗੱਲ ਨੂੰ ਮਨੋਂ ਵਿਸਾਰ ਨਾ ।
ੳੁਹ ਰੁੱਤ ਹੋਣੀ ਢਹੀ ਮੀਨਾਰ ਜਿਹੀ
ਦੂਰੋਂ ਦਿਸੂ ਬਾਂਝ ਬਹਾਰ ਜਿਹੀ
ਜਿੱਥੇ ਨਾ ਹੰਝੂਆਂ ਦੀ ਕੋਈ ਕੀਮਤ ਹੋਣੀ
ਕੋਈ ਲਵੇਗਾ ਕਿਸੇ ਦੀ ਸਾਰ ਨਾ ।
ਮੈਨੂੰ ੲਿਹ ਰੁੱਤ ਆਈ ਲੱਗਦੀ ਏ,
ਜਿਸਨੂੰ ਦੁਨੀਆਂ ਕਲਿਯੁਗ ਦੱਸਦੀ ੲੇ,
ੲਿੱਥੇ ਆਪਣੇ ਨੂੰ ਆਪਣਾ ਹੀ ਮੁਸ ਜਾਵੇ
ਭਲੇ ਦਿਲ ਦੀ ਸਮਝਣ ਦਰਕਾਰ ਨਾ ।
ਕਦ ਕੋੲੀ ਆਪਣਾ ਦਹਿਸਰ ਬਣ ਜਾਵੇ,
ਕਦ ਕੋਈ ਜਿੳੁਂਦੇ ਨੂੰ ਹੀ ਚਿਣ ਜਾਵੇ,
ਹੁਣ ੲਿੱਥੇ ਵਾਰਿਸ ਨਾ ਹੀਰ ਪਛਾਣਦਾ
ਸੋਹਣੀ ਨੂੰ ਜਾਣੇ ਕਾਦਰਯਾਰ ਨਾ ।
ੲਿਹ ਸਮਾਜ ਕੰਡਿਆਲਾ, ਟੱਪਣਾ ਔਖਾ
ਚਹੁੰ ਪਾਸੇ ਹਨ੍ਹੇਰਾ, ਚਹੁੰ ਪਾਸੇ ਧੋਖਾ,
ਦੋ ਹੱਥਾਂ ਪੈਰਾਂ ਦੀ ੲਿਹ ਖੇਡ ਨਹੀਂ
ਨਾ ਖਲਾਸੀ ਹੋਣਾ ਜੇ ਨਾਮ ਅਸਵਾਰ ਨਾ ॥
-:ਸੰਦੀਪ 'ਸੋਝੀ'
ਨੋਟ:-
ਦਹਿਸਰ-ਰਾਵਣ
ਖਲਾਸੀ-ਮੁਕਤ
ਮੁਸ-ਮਾਰਨਾ
ਸਮਜ-ਜੰਗਲ
ਦਰਕਾਰ-ਲੋੜ
ਅਸਵਾਰ-ਸਵਾਰ
|
|
07 Feb 2015
|
|
|
|
20 ਸਤਰਾਂ ਵਿਚ ਕਾਲ ਚੱਕਰ, ਇਸਦੇ ਨਾਲ ਲੋਕਾਂ ਅਤੇ ਕੁਦਰਤ ਦੇ ਮੌਸਮਾਂ ਵਿਚ ਆਉਣ ਵਾਲੀਆਂ ਤਬਦੀਲੀਆਂ ਤੋਂ ਲੈਕੇ ਕਦਰਾਂ ਕੀਮਤਾਂ ਵਿਚ ਆਉਣ ਵਾਲੀਆਂ ਤਬਦੀਲੀਆਂ ਤੱਕ ਦਾ ਸਫਰ ਬਖੂਬੀ ਤੈਅ ਕੀਤਾ ਹੈ |ਇਹ ਜੀਵਨ ਦੇ ਫਲਸਫੇ ਅਤੇ ਗੂੜ੍ਹ ਗਿਆਨ ਦੀਆਂ ਗੱਲਾਂ ਹਨ |
ਬਹੁਤ ਸੋਹਣਾ ਲਿਖਿਆ ਹੈ | ਸ਼ੇਅਰ ਕਰਨ ਲਈ ਸ਼ੁਕਰੀਆ ਸੰਦੀਪ ਬਾਈ ਜੀ |
|
|
08 Feb 2015
|
|
|
|
|
ਵਾਹ ਬਹੁਤ ਹੀ ਸ਼ਾਨਦਾਰ ਲਿਖਿਆ ਆਪ ਜੀ ਨੇ ,........... pure punjabi poetry ਏਸ ਕਵਿਤਾ ਨੂੰ ਨਾਯਾਬ ਹਰਫਾਂ ਵਿਚ ਰੰਗਇਆ ਗਿਆ ਹੈ ,........ very well written sandeep veer g........you are the one of the best writers,.........god bless u,........duawaan aap g lai.
|
|
09 Feb 2015
|
|
|
|
Sandeep jee Rachna kabil-e-tareef hai
But har yug ch e Raavan ne te Ram ne Nanak ne
Ancient period ton hun tak sab admi ne sirjiya hai bhaven Kalyug Ya Satyug sab apne hath hai
likhan layi Vadhai
jeo
|
|
12 Feb 2015
|
|
|
|
|
|
Bakmal likheya sandeep ji.rishteyaan te zindagi di sachai nu jo darpan vakhaya tusi us layi bohhht vadayi de patar ho tusi.thanks for sharing
|
|
20 Feb 2015
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|