|
 |
 |
 |
|
|
Home > Communities > Punjabi Poetry > Forum > messages |
|
|
|
|
|
ਕਲਮ |
ਕਲਮ ਤਾਂ ਹਾਣ ਦੀ ਹੈ ਪਰ ਕਲਮ ਦੇ ਹਾਣ ਦਾ ਕੋਈ ਨਾ ਕਲਮ ਦੇ ਹੰਝ ਚੋਂ ਪੀੜਾਂ ਕਦੇ ਵੀ ਛਾਣਦਾ ਕੋਈ ਨਾ
ਕਿਸੇ ਨੂੰ ਯਾਦ ਨਾ ਹੁੰਦਾ ਕਿਸੇ ਦੀ ਪੈੜ ਦਾ ਰੋਣਾ ਬਿਨਾਂ ੳਸਦੇ ਉਡੀਕਾਂ ਨੂੰ ਕਦੇ ਵੀ ਮਾਣਦਾ ਕੋਈ ਨਾ
ਜੋ ਪਲਦੇ ਰਾਤ ਦੀ ਬੁੱਕਲ ਕਦੇ ਚਾਨਣ ਹੰਢਾਉਂਦੇ ਨਾ ਕੇ ਚਾਦਰ ਤਾਰਿਆਂ ਉੱਤੇ ਕਦੇ ਵੀ ਤਾਣਦਾ ਕੋਈ ਨਾ
ਅਸਾਂ ਵੀ ਮੁੜ ਚਲੇ ਜਾਣਾ ਬੜੀ ਹੀ ਦੂਰ ਹੈ ਮੰਜ਼ਿਲ ਹੈ ਕਿੱਥੇ ਘਰ ਮੈਂ ਮੋਏ ਦਾ ਕਦੇ ਵੀ ਜਾਣਦਾ ਕੋਈ ਨਾ
ਮੇਰਾ ਅੰਦਰ ਹੀ ਹੁਜਰਾ ਹੈ ਮੈਂ ਜਿੱਥੇ ਪੀਂਵਦਾ ਆਪਾ ਹੈ ਬਾਹਰ ਜਾਣ ਤੇ ਪਹਿਰਾ ਤੇ ਅੰਦਰ ਆਣ ਦਾ ਕੋਈ ਨਾ
ਸ਼ਿਵ ਰਾਜ ਲੁਧਿਆਣਵੀ
|
|
23 Dec 2014
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|