|
ਕਲਪਣਾ |
" ਕਲਪਨਾ "
ਜਦੋਂ ਤੇਰੇ ਨਾਲ
ਕੋਈ ਗੱਲ ਕਰਨ ਨੂੰ
ਦਿਲ ਕਰਦੈ,
ਮੈਂ ਤੈਨੂੰ ਆਪਣਿਆਂ
ਗੀਤਾਂ ਵਿਚੋਂ ਲੱਭਣ ਦਾ
ਯਤਨ ਕਰਦਾ ਹਾਂ |
ਪਰ ਤੂੰ ਸ਼ਾਇਦ ਮੇਰੀ ਇੱਕ ਕਲਪਣਾ ਹੀ ਹੈਂ,,,
ਜਦ ਮੈਂ ਉਦਾਸ ਹੋਕੇ
ਕਿਸੇ ਬਿਰਖ਼ ਦੀ ਛਾਵੇਂ
ਆ ਬੈਠਦਾ ਹਾਂ ,
ਪੱਤਿਆਂ ਵਿਚੋਂ ਗੁਜ਼ਰਦੀ ਹਵਾ ਦੇ ਸ਼ੋਰ ਵਿਚੋਂ
ਮੈਂ ਤੇਰੇ ਹਾਸਿਆਂ ਨੂੰ
ਲੱਭਣ ਦਾ ਯਤਨ ਕਰਦਾ ਹਾਂ |
ਪਰ ਤੂੰ ਸ਼ਾਇਦ ਮੇਰੀ ਇੱਕ ਕਲਪਣਾ ਹੀ ਹੈਂ,,,
ਕਦੇ ਕਦੇ ਤੈਨੂੰ
ਮਿਲਣੇ ਦੀ ਤੜਪ ਵਿਚ
ਕਿਸੇ ਬਾਗ ਵਿਚ ਆ ਬੈਠਦਾ ਹਾਂ ,
ਤ੍ਰੇਲ ਭਿੱਜੇ ਫੁੱਲਾਂ ਨੂੰ ਛੋਹ ਕੇ ਮੈਂ
ਤੇਰੀ ਛੋਹ ਨੂੰ ਮਹਿਸੂਸ
ਕਰਨ ਦਾ ਯਤਨ ਕਰਦਾ ਹਾਂ |
ਪਰ ਤੂੰ ਸ਼ਾਇਦ ਮੇਰੀ ਇੱਕ ਕਲਪਣਾ ਹੀ ਹੈਂ,,,
ਕਦੇ ਕਦੇ ਰੋਹੀਆਂ
ਦੇ ਵਿਚ ਘੁੰਮਦਿਆਂ ,
ਮੈਂ ਕੱਚਿਆਂ ਰਾਹਾਂ ਵਿਚੋਂ
ਤੇਰੇ ਪੈਰਾਂ ਦੇ ਨਿਸ਼ਾਨ
ਲੱਭਣ ਦਾ ਯਤਨ ਕਰਦਾ ਹਾਂ |
ਪਰ ਤੂੰ ਸ਼ਾਇਦ ਮੇਰੀ ਇੱਕ ਕਲਪਣਾ ਹੀ ਹੈਂ,,,
ਜਦੋਂ ਤੇਰੇ ਨਾਲ
ਕੋਈ ਗੱਲ ਕਰਨ ਨੂੰ
ਦਿਲ ਕਰਦੈ,
ਮੈਂ ਤੈਨੂੰ ਆਪਣਿਆਂ
ਗੀਤਾਂ ਵਿਚੋਂ ਲੱਭਣ ਦਾ
ਯਤਨ ਕਰਦਾ ਹਾਂ |
ਪਰ ਤੂੰ ਸ਼ਾਇਦ ਮੇਰੀ ਇੱਕ ਕਲਪਣਾ ਹੀ ਹੈਂ,,,
ਧੰਨਵਾਦ ,,,,,,,,,,,,,, ਹਰਪਿੰਦਰ " ਮੰਡੇਰ "
ਜਦੋਂ ਤੇਰੇ ਨਾਲ ਕੋਈ ਗੱਲ ਕਰਨ ਨੂੰ
ਦਿਲ ਕਰਦੈ,
ਮੈਂ ਤੈਨੂੰ ਆਪਣਿਆਂ ਗੀਤਾਂ ਵਿਚੋਂ ਲੱਭਣ ਦਾ
ਯਤਨ ਕਰਦਾ ਹਾਂ |
ਪਰ ਤੂੰ ਸ਼ਾਇਦ ਮੇਰੀ ਇੱਕ ਕਲਪਨਾ ਹੀ ਹੈਂ,,,
ਜਦ ਮੈਂ ਉਦਾਸ ਹੋਕੇ
ਕਿਸੇ ਬਿਰਖ਼ ਦੀ ਛਾਵੇਂ
ਆ ਬੈਠਦਾ ਹਾਂ ,
ਪੱਤਿਆਂ ਵਿਚੋਂ ਗੁਜ਼ਰਦੀ ਹਵਾ ਦੇ ਸ਼ੋਰ ਵਿਚੋਂ
ਮੈਂ ਤੇਰੇ ਹਾਸਿਆਂ ਨੂੰ
ਲੱਭਣ ਦਾ ਯਤਨ ਕਰਦਾ ਹਾਂ |
ਪਰ ਤੂੰ ਸ਼ਾਇਦ ਮੇਰੀ ਇੱਕ ਕਲਪਨਾ ਹੀ ਹੈਂ,,,
ਕਦੇ ਕਦੇ ਤੈਨੂੰ
ਮਿਲਣੇ ਦੀ ਤੜਪ ਵਿਚ
ਕਿਸੇ ਬਾਗ ਵਿਚ ਆ ਬੈਠਦਾ ਹਾਂ ,
ਤ੍ਰੇਲ ਭਿੱਜੇ ਫੁੱਲਾਂ ਨੂੰ ਛੋਹ ਕੇ ਮੈਂ
ਤੇਰੀ ਛੋਹ ਨੂੰ ਮਹਿਸੂਸ
ਕਰਨ ਦਾ ਯਤਨ ਕਰਦਾ ਹਾਂ |
ਪਰ ਤੂੰ ਸ਼ਾਇਦ ਮੇਰੀ ਇੱਕ ਕਲਪਨਾ ਹੀ ਹੈਂ,,,
ਕਦੇ ਕਦੇ ਰੋਹੀਆਂ
ਦੇ ਵਿਚ ਘੁੰਮਦਿਆਂ ,
ਮੈਂ ਕੱਚਿਆਂ ਰਾਹਾਂ ਵਿਚੋਂ
ਤੇਰੇ ਪੈਰਾਂ ਦੇ ਨਿਸ਼ਾਨ
ਲੱਭਣ ਦਾ ਯਤਨ ਕਰਦਾ ਹਾਂ |
ਪਰ ਤੂੰ ਸ਼ਾਇਦ ਮੇਰੀ ਇੱਕ ਕਲਪਨਾ ਹੀ ਹੈਂ,,,
ਜਦੋਂ ਤੇਰੇ ਨਾਲ ਕੋਈ ਗੱਲ ਕਰਨ ਨੂੰ
ਦਿਲ ਕਰਦੈ,
ਮੈਂ ਤੈਨੂੰ ਆਪਣਿਆਂ ਗੀਤਾਂ ਵਿਚੋਂ ਲੱਭਣ ਦਾ
ਯਤਨ ਕਰਦਾ ਹਾਂ |
ਪਰ ਤੂੰ ਸ਼ਾਇਦ ਮੇਰੀ ਇੱਕ ਕਲਪਨਾ ਹੀ ਹੈਂ,,,
ਧੰਨਵਾਦ ,,,,,,,,,,,,,, ਹਰਪਿੰਦਰ " ਮੰਡੇਰ "
|
|
22 Mar 2013
|