ਅੱਧੀ ਰਾਤੀ ਤੁਰੀ ਜਾਂਦੀ
ਕੱਲੀ ਮੁਟਿਆਰ ਸੀ,
ਉੱਚਾ ਲੰਮਾ ਕੱਦ ਤੇ ਓ
ਗੋਰੀ ਚਿੱਟੀ ਨਾਰ ਸੀ।
ਆਣ ਦੋ ਸ਼ਿਕਾਰੀਆਂ ਨੇ
ਪਾ ਲੀ ਓਨੂੰ ਘੇਰੀ ਸੀ,
ਛੱਡਿਆ ਨਾ, ਕੁੜੀ ਕੀਤੀ
ਮਿਨਤ ਬਥੇਰੀ ਸੀ।
ਕੈਂਦੀ ਥੋਡੀ ਵੀ ਭੈਣ ਕਿਤੇ
ਬੈਠੀ ਹੋਉ ਵਿਚਾਰੀ ਜੀ,
ਜੇ ਅੱਜ ਮੇਰੀ ਐ ਤਾਂ ਕੱਲ
ਓਦੀ ਆਜੂ ਵਾਰੀ ਜੀ।
ਇਹ ਗੱਲ ਸੁਣ ਇੱਕ
ਜਣਾ ਓਥੋਂ ਨੱਸ ਗਿਆ,
ਕੋਈ ਫੈਦਾ ਹੈਨੀ ਵੀਰਾ
ਦੂਜੇ ਨੂੰ ਵੀ ਦੱਸ ਗਿਆ।
ਦੂਜਾ ਪਿਆ ਹੱਸ ਤੇ ਓ
ਲੱਗਾ ਇਹ ਕਹਿਣ ਜੀ,
ਮੈ ਤਾਂ ਹੈਗਾ ਕੱਲਾ ਮੇਰੀ
ਨਹੀਓ ਕੋਈ ਭੈਣ ਜੀ।
ਐਨੀ ਗੱਲ ਆਖ ਕੇ
ਓ ਕੁੜੀ ਵੱਲ ਵਧਿਆ,
ਕੁੜੀ ਜੋੜੇ ਹੱਥ ਪਰ
ਓਨੇ ਨਹੀਓ ਛੱਡਿਆ।
ਕੁੜੀ ਮਾਰੇ ਚੀਕਾਂ ਨਾਲੇ
ਰੋਵੇ ਕੁਰਲਾਵੇ ਜੀ,
ਚੰਨ, ਤਾਰੇ ਆਸਮਾਨ
ਕੰਬ ਉੱਠੇ ਸਾਰੇ ਜੀ।
ਕਰ ਕੇ ਓ ਰੀਝ ਪੂਰੀ
ਘਰ ਗਿਆ ਦੌੜ ਜੀ,
ਪਹੁੰਚਾ ਜਦੋਂ ਘਰ ਲੱਗਾ
ਉੱਚੀ-ਉੱਚੀ ਰੋਣ ਜੀ।
ਕਹਿੰਦਾ ਹਾਏ ਓ! ਮੇਰੀ ਮਾਂ ਨੂੰ
ਮਾਰ ਗਿਆ ਕੌਣ ਜੀ,
ਅੱਧੇ ਤੋਲ਼ੇ ਸੋਨੇ ਪਿੱਛੇ
ਕੀਨੇ ਲਾਹ ਤੀ ਏਦੀ ਧੌਣ ਜੀ।
ਇੱਕ ਵਾਰੀ ਮੇਰੀ ਮਾਏ
ਦੱਸ ਦੇ ਤੂੰ ਮੈਨੂੰ ਨੀ,
ਖ਼ਾ-ਖ਼ਾਂ ਪਾੜੂ ਓਦੀਆਂ
ਮਾਰਾ ਜੀਹਨੇ ਤੈਨੂੰ ਨੀ।
ਐਨੇ ਵਿੱਚ ਮਾਂ ਓਦੀ ਦੇ
ਸੀਨੇ ਚੋਂ ਆਵਾਜ਼ ਆਈ,
ਕਹਿੰਦੀ ਪੁੱਤਾ ਮੇਰਿਆ ਤੂੰ
ਫਿਕਰ ਨਾ ਕਰ ਕਾਈ।
ਮੇਰੀ ਤਾਂ ਕੋਈ ਬੱਸ ਪੁੱਤਾ
ਜਾਨ ਲੈਣ ਲਈ ਆਇਐ,
ਤੂੰ ਤਾਂ ਪੁੱਤ ਜਾ ਕੇ ਸਿੱਧਾ
ਇੱਜਤਾਂ ਨੂੰ ਹੱਥ ਪਾਇਐ।
ਰੱਬ ਨੇ ਆ ਕੇ ਥੱਲੇ
ਕਿਹਾ ਮੈਨੂੰ ਆਪ ਏ,
ਭੈਣ ਨੀ ਤਾਂ ਮਾਂ ਸਹੀ
ਕਰਨਾ ਮੈ ਇਨਸਾਫ ਏ।
ਭੈਣ ਨੀ ਤਾਂ ਮਾਂ ਸਹੀ
ਕਰਨਾ ਮੈ ਇਨਸਾਫ ਏ,..........!!!
|