Punjabi Poetry
 View Forum
 Create New Topic
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਕਸੂਰ
'ਸੌਝੀ' ਅਖੀਰ ਜਮੀਨ ਤੌਂ ਤੂੰ ਉੱਖੜ ਗਿਅਾ ਤੇ ਮੂੰਹ ਭਾਰ ਆ ਪਿਅਾ
ਸਭ ਕਸੂਰ ੲੇ ਤੇਰੀ ਕੱਚੀਅਾਂ ਜੜਾਂ ਦਾ ਨਾ ਕਸੂਰ ਕੋਈ ਹਵਾਵਾਂ ਦਾ।

ਅੱਧ ਵਿਚਕਾਰੇ ਆ ਹੁਣ ਕਰੇਂ ਪਛਤਾਂਵਾ ਆਪਣੇ ਚੁਣੇ ਕੰਡਿਅਾਲੇ ਰਾਹਵਾਂ ਤੇ
ਸਭ ਕਸੂਰ ਹੈ ਤੇਰੀ ਸੋਚ ਦਾ ਨਾ ਕਸੂਰ ਹੈ ਕੋੲੀ ਰਾਹਵਾਂ ਦਾ।

ਪਹਿਲਾਂ ਤਾਂ ਆਪ ਹੀ ਰੁੱਖ ਵੱਡਤੇ ਤੇ ਫਿਰ ਛਾਂ ਖਾਤਿਰ ਤੰਬੂ ਗੱਡ ਤੇ
ਬੈਠਣ ਦੀ ਤੈਨੂੰ ਜਾਚ ਨਾ ਆਈ ਦਸ ਕਸੂਰ ਕੀ ਸੀ ਛਾਵਾਂ ਦਾ?

ਬੰਨ ਲਾ ਲਾ ਤੂੰ ੲਿਕ ੲਿਕ ਦੇ ਕਈ ਕਈ ਟੋਟੇ ਕੀਤੇ
ਹੁਣ ਜੇ ਘਟ ਗਿਅਾ ਪਾਣੀ ਤਾਂ ਕਸੂਰ ਕੀ ਏ ਦਰਿਅਾਵਾਂ ਦਾ?

ਜੋ ਜਿੳੁਂਦੇ ਸੀ ਤੇਰੇ ਪਿਆਰ ਖਾਤਿਰ ਤੂ ਉਹ ਵੀ ਰੱਖੇ ਪਿਆਰ ਤੌਂ ਵਾਂਝੇ,
ਮਲੂਕ ਦਿਲ ਜੇ ਨਾ ਤੇਤੌਂ ਸਾਂਭੇ ਗੲੇ ਕਸੂਰ ਕੀ ਸੀ ਦਸ ਬਾਹਵਾਂ ਦਾ?

ਜੋ ਹੋ ਕੇ ਮਜਬੂਰ ਹੁਣ ਕਿਤੇ ਵਸ ਗੲੇ ਜਾ ਕੇ ਤੇਥੌਂ ਦੂਰ,
ਜਾ ਮੌੜ ਲਿਅਾ ੳੁਹਨਾ ਨੂ ਕਿਤੌਂ ਲੈ ਪਤਾ ਉਹਨਾ ਖਲਾਂਵਾ ਦਾ।

ਵੱਡੀਆਂ ਆਸਾਂ,ਵੱਡੇ ਸੁਪਨੇ,ਵੱਡੇ ਲਾਰੇ ਦਿਲ ਨੂੰ ਤੂੰ ਦੇ ਕੇ ਰੱਖੇ,
ਹੁਣ ਜਦੋਂ ਟੁੱਟੇ ਸਭ ਤੇ ਤੂੰ ਕਸੂਰ ਕਿਓਂ ਕੱਢੇ ਬਸ ਚੰਚਲ ਚਾਵਾਂ ਦਾ?

ਜਿੰਨੇ ਲਿਖੇ ਤੇ ਜਿਵੇਂ ਲਿਖੇ ਉੰਞ ਹੀ ੲਿਕ-੨ ਕਰ ਕੱਟਣੇ ਪੈਣੇ
ਕੁਝ ਕਰਮਾਂ ਦਾ,ਕੁਝ ਕਿਸਮਤ ਦਾ ਹੈ ਨਾ ਕਿ ਕਸੂਰ ਹੈ ਕੋੲੀ ਸਾਹਵਾਂ ਦਾ।

ਸਾਰੀ ਜਿੰਦਗੀ ਖੱਟ ਕੇ ਵੀ ਨਾ ਕਦੇ ਮੌੜ ਸਕਦਾ ਤੂੰ 'ਸੌਝੀ '
ਕਰਜਾ ਤੇਰੇ ਸਿਰ ਜੋ ਹੈ ਤੇਰੇ ਅਾਪਣਿਅਾਂ ਦੀਆਂ ਦੁਆਵਾਂ ਦਾ।

09 Apr 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

eni nimarta , ena nimaanapan , eni tehzeeb , ena shukrana.....????

 

kine sokhe tareeke sara kasoor apna hi kad lya tusi.....

 

kise nal koi shikayat ni kiti......

 

ultimately touching.....

 

learnt one thing from this poem today.....

 

and will try my best to apply that in my life...

 

"Never Blame"

 

baba g mehar karn tuhade te....

03 Aug 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Thanks a lot Navi g..

ਚਲੋ ਕੋਈ ਕਦਰਦਾਨ ਮਿਲਿਆ...ੲਿਸ ਉਡੀਕਾਂ 'ਚ ਬੈਠੀ ਨਜ਼ਮ ਨੂੰ ...ਬਹੁਤ -੨ ਸ਼ੁਕਰੀਆ ਜੀ।ਤੁਸੀ ਜਗਜੀਤ ਸਰ ਦੇ ਮੋਢਿਆਂ ਤੋਂ ਭਾਰ ਘਟਾ ਦਿੱਤਾ..ਨਹੀਂ ਕਮੇਂਟਸ ਦੀ ਆਕਸੀਜਨ ਵਾਲਾ ਸਾਰਾ ਭਾਰ ੳੁਹਨਾਂ ਦੇ ਉੱਤੇ ਸੀ ।ਜਿੳਂਦੇ ਵਸਦੇ ਰਹੋ।
03 Aug 2014

Reply