ਕਠਪੁਤਲੀ ਦੇ ਵਾਂਗ ਨਚਾਵੇ ਯਾਰ ਮੇਰਾ,
ਬਣ ਜਾਵਾਂ ਮੈਂ ਜਿਵੇਂ ਚਾਵੇ ਕਿਰਦਾਰ ਮੇਰਾ ....!!!!
ਜਿਵੇਂ ਘੁਮਾਵੇ ਘੁਮਦਾ ਜਾਵਾਂ,
ਜਿਥੇ ਝੁਕਾਵੇ ਝੁਕਦਾ ਜਾਵਾਂ,
ਜੋ ਕਿਹੰਦਾ ਮੈਂ ਕਰਦਾ ਜਾਵਾਂ,
ਇਹ ਕੈਸਾ ਓਹਦੇ ਨਾਲ ਪਿਆਰ ਜੇਹਾ......!!!
ਕਠਪੁਤਲੀ ਦੇ ਵਾਂਗ ਨਚਾਵੇ ਯਾਰ ਮੇਰਾ..........!!!!
ਕਮਲਾ ਹੋਇਆ ਬੁੱਲੇ ਵਾਂਗੂ,
ਪਿਆਰ ਓਹਦਾ ਇੱਕ ਭੱਠੀ ਵਾਂਗੂ,
ਜਿਸ ਵਿਚ ਬਲਣਾ ਬਾਲਣ ਵਾਂਗੂ,
ਏਹੋ ਹੁਣ ਕਾਮ-ਕਾਰ ਮੇਰਾ........!!!!
ਕਠਪੁਤਲੀ ਦੇ ਵਾਂਗ ਨਚਾਵੇ ਯਾਰ ਮੇਰਾ..........!!!!
ਬੰਨ ਬਰਾਤਾਂ ਉਂਗਲਾਂ ਦੇ ਨਾਲ,
ਬੰਨਦਾ ਜਾਵੇ ਹਰ ਓਹ ਭਾਵ ਮੇਰਾ,
ਨੱਚੀ ਜਾਵਾਂ ਵਾਂਗੂ ਝੱਲੀਆਂ,
ਮੈਂ ਮਸਤੀ ਵਿਚ ਨਚਾਰ ਜੇਹਾ......!!!!
ਕਠਪੁਤਲੀ ਦੇ ਵਾਂਗ ਨਚਾਵੇ ਯਾਰ ਮੇਰਾ ..........!!!!
(ਕਲਮ: ਲੱਕੀ)