ਰਮਜ਼ਾਂ ਇਸ਼ਕ ਦੀਆਂ ਕੋਈ ਨਾ ਜਾਨ ਸਕਿਆ,ਚਿਹਰਾ ਨਵੇਂ ਤੋਂ ਨਵਾਂ ਵਿਖਾਲ ਦਾ ਹੈ।ਜਾਣ ਬੁੱਝ ਕੇ ਕਰੇ ਖਿਲਵਾੜ ਜਿੰਦਗੀ ਨਾਲ,ਪਤਾ ਲੱਗਦਾ ਨਾ ਇਸਦੀ ਚਾਲ ਦਾ ਹੈ।ਵਿਛਾੲੇ ਜਾਲ ਦੇ ਵਿਚ ਫਸਾਉਣ ਖਾਤਿਰ,ਪਹਿਲਾਂ ਰਸਤੇ ਸੌਖੇ ਵਿਖਾਲ ਦਾ ਹੈ। ਕੱਢ ਲੈਂਦਾ ਜਾਨ ਫਿਰ ਬਿਨਾ ਦੱਸੇ,ਮਾਰ ਐਸੀ ੲੇ ਇਸ਼ਕੇ ਦੀ ਮਾਰ ਦਾ ਹੈ।