|
 |
 |
 |
|
|
Home > Communities > Punjabi Poetry > Forum > messages |
|
|
|
|
|
ਕੌਣ |
ਜਦ ਵੀ ਨਜ਼ਰੀਂ ਪੈਂਦਾ, ਹੱਸਦਾ-ਗਾਉਂਦਾ ਹੈ, ਮੁੱਕਿਆ-ਮਰਿਆ, ਜ਼ਿੰਦਾ-ਦਿਲੀ ਦਿਖਾਉਂਦਾ ਹੈ।
ਸੁਬ੍ਹਾ, ਦੁਪਿਹਰਾਂ, ਸ਼ਾਮਾਂ, ਰਾਤਾਂ ਬਾਤਾਂ ਪਾ, ਏਦਾਂ ਹੀ ਵਕਤਾਂ ਦਾ ਜੀ ਪਰਚਾਉਂਦਾ ਹੈ। ਜਾਣ-ਬੁੱਝ ਕੇ ਦੂਰੀ ਰੱਖੀ ਚੱਲ ਰਿਹੈ, ਖੌਰੇ ਕਿੰਨੀ ਸ਼ਿੱਦਤ ਦੇ ਨਾਲ ਚਾਹੁੰਦਾ ਹੈ।
ਹੈਨ ਫ਼ਾਸਲੇ ਲੰਬੇ, ਰਾਹ ਵੀ ਜ਼ਖਮੀ ਨੇ, ਫ਼ਿਰ ਵੀ ਹੌਲੀ-ਹੌਲੀ ਤੁਰਿਆ ਆਉਂਦਾ ਹੈ।
ਨੁਕਤਾ ਸਮਝ ਨਾ ਆਇਆ, ਸਿੱਧੇ ਖੜਿਆਂ ਦੇ, ਟੇਢੇ ਜਹੇ ਪਰਛਾਵੇਂ ਕੌਣ ਬਣਾਉਂਦਾ ਹੈ।
© ਬਾਬਾ ਬੇਲੀ
|
|
14 Jan 2013
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|