ਹੇ ਪਿਆਰੇ ਕਵੀ!ਮੈਂ ਜਾਣਦਾ ਹਾਂ,ਕਿ ਤੇਰੇ ਕਦਮਾਂ ਦਾ ਤਾਲ ਅਜੇ ਬਰਕਰਾਰ ਹੈ,ਅਜੇ ਤੂੰ ਉੱਚੀਆਂ ਟੀਸੀਆਂ ਨੂੰ ਗਾਹ ਸਕਦਾ ਏਂ,ਮਹਾਸਾਗਰਾਂ ਦੇ ਉਪਰ ਦੀ ਉਡਾਣ ਵੀ ਭਰ ਸਕਦਾ ਏਂ...ਤੇਰੀ ਕਲਪਨਾ ਤੋਂ ਸੱਭ ਆਕਾਸ਼ ਨੀਵੇ ਨੇਕਲਪਨਾ ਅਤੇ ਹਕੀਕਤ ਤੇਰੇ ਵਿਸ਼ਾਲ ਹਿਰਦੇ ਦੀਆਂ ਬਰਕਤਾਂ ਹਨਪਰ ਤੂੰ ਇਹ ਵੀ ਜਾਣਦਾ ਏਂ ਹੋਣੀਆਂ-ਅਣਹੋਣੀਆਂਪੈਗ਼ੰਬਰਾਂ ਦੇ ਰਾਹ ਵੀ ਰੋਕ ਲੈਂਦੀਆਂ ਨੇਮੰਜ਼ਿਲਾਂ ਦੇ ਪਾਸ ਖਲੋਤੇ ਯੋਧਿਆਂ ਨੂੰ ਮੂਧੇ ਮੂੰਹ ਡੇਗ ਦਿੰਦੀਆਂ ਨੇਮੌਤ ਸ਼ਾਹ-ਰਗ਼ ਤੋਂ ਵੀ ਨੇੜੇ ਹੈਇਸ ਗੱਲ ਦਾ ਵੀ ਖ਼ਿਆਲ ਰੱਖ!ਤੂੰ ਜੇ ਲੰਮੀ ਜ਼ਿੰਦਗੀ ਪਾਉਣੀ ਹੈਤਾਂ ਜਾ! ਲੋੜਵੰਦਾਂ ਦੀਆਂ ਅਸੀਸਾਂ 'ਚ ਵੱਸਗ਼ਰੀਬਾਂ ਦੇ ਕੰਡਿਆਲੇ ਰਾਹਾਂ ਨੂੰ ਸਾਫ਼ ਕਰ.
Bahutkhoob........
lajwaab , tfs bittu ji
la-jwaab rachna g... .!