Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸਰਕਾਰੀ ਕਵੀ ਦਾ ਕਵੀਆਂ ਦੇ ਨਾਮ ਸੰਦੇਸ਼

ਸਰਕਾਰੀ ਕਵੀ ਦਾ ਕਵੀਆਂ ਦੇ ਨਾਮ ਦੂਸਰਾ ਸੰਦੇਸ਼  {ਹੱਡਾ ਰੋੜੀ ਦੇ ਕੁੱਤੇ}   ਸ਼ਾਇਰ ਦੋਸਤੋ ਖਿਆਲ ਰੱਖੋ  ਕਿਤੇ ਉਹ ਮਹਿਫਲ ਵਿਚ ਨਾ ਆ ਜਾਣ  ਸਾਡੇ ਮਹਿਲ ਦੇ ਮਹਿੰਗੇ ਗਲੀਚੇ ਪਰਦੇ  ਵਿਛੇ ਸੁੰਦਰ ਕਾਲੀਨ ਨਾ ਖਾ ਜਾਣ  ਉਨ੍ਹਾਂ ਕੋਲ ਹਰ ਵਕਤ ਹੁੰਦੇ ਹਨ  ਲੋਕ ਹਿੱਤਾਂ ਦੇ ਬੇ-ਲਿਹਾਜ ਸ਼ੀਸ਼ੇ  ਕਿਤੇ ਸਾਡਾ ਅਸਲ ਚਿਹੇਰਾ ਲੋਕਾਂ ਨੁੰ ਨਾ ਦਿਖਾ ਜਾਣ     ਅਸੀਂ ਜੋ ਮਸਾਂ ਇਕਠੀ ਕੀਤੀ ਹੈ  ਸੂਰ ਵਰਗੀ ਵਾਹ ਵਾਹ ਦੀ ਚਰਬੀ  ਉਸ ਨੁੰ ਅਲੋਚਨਾ ਦੇ ਗਰਮ ਸੇਕ ਨਾਲ  ਸਾਰੀ ਦੀ ਸਾਰੀ ਨਾ ਪਿਘਲਾ ਜਾਣ     ਉਨ੍ਹਾਂ ਦੇ ਕੋਲ ਤਰਕਾਂ ਦੀਆਂ ਕੈਚੀਆਂ ਵੀ ਹਨ  ਟੱਪ ਟੱਪ ਨਾ ਦਿਖਾਓ  ਆਪਣੇ ਆਈ ਖੁਸ਼ਾਮੰਦ ਦੀ ਉਨ੍ਹ  ਕਿਤੇ ਲਾਹ ਨਾ  ਜਾਣ     ਕਲਾ ਸਿਰਫ ਲੋਕਾਂ ਲਈ  ਇਹ ਉਨ੍ਹਾਂ ਦਾ ਨਾਆਰਾ ਹੈ  ਕਿਤੇ ਸਾਡੇ ਅਰਸ਼ੋ ਉਤਰੇ  ਚਾਪਲੂਸ ਖਿਆਲਾਂ ਦੇ ਮੂੰਹ ਤੇ  ਉਹ ਥੱਪੜ ਨਾ ਟਿਕਾ ਜਾਣ     ਖੁਦ ਨੁੰ ਲਿਖਤਾਂ ਸਮੇਤ  ਬਿਰਹੋ ਦੇ ਖੋਲ ਵਿਚ ਬੰਦ ਕਰ ਲਵੋ  ਕਿਤੇ ਉਨ੍ਹਾਂ ਉੱਤੇ  ਉਹ ਰੋਹਲੇ ਬਾਣ ਨਾ ਚਲਾ ਜਾਣ     ਕਿਸੇ ਸਰਕਾਰੀ ਸਾਹਿਤ ਸਭਾ ਕੋਲ  ਮੰਗੋ ਜੈਡ ਸੁਰਖਿਆ   ਇਹ ਹੱਡਾ ਰੋੜੀ ਦੇ ਕੁੱਤੇ ਹਨ  ਕਿਤੇ ਸਾਡੀਆਂ ਮੁਰਦਾ ਲਿਖਤਾਂ ਨੁੰ  ਹੱਡੀਆਂ ਸਮੇਤ ਨਾ ਚਬਾ ਜਾਣ   ਇੰਦਰਜੀਤ ਸਿੰਘ ਕਾਲਾ ਸੰਘਿਆਂ




ਸ਼ਾਇਰ ਦੋਸਤੋ ਖਿਆਲ ਰੱਖੋ
...

ਕਿਤੇ ਉਹ ਮਹਿਫਲ ਵਿਚ ਨਾ ਆ ਜਾਣ

ਸਾਡੇ ਮਹਿਲ ਦੇ ਮਹਿੰਗੇ ਗਲੀਚੇ ਪਰਦੇ

ਵਿਛੇ ਸੁੰਦਰ ਕਾਲੀਨ ਨਾ ਖਾ ਜਾਣ

ਉਨ੍ਹਾਂ ਕੋਲ ਹਰ ਵਕਤ ਹੁੰਦੇ ਹਨ

ਲੋਕ ਹਿੱਤਾਂ ਦੇ ਬੇ-ਲਿਹਾਜ ਸ਼ੀਸ਼ੇ

ਕਿਤੇ ਸਾਡਾ ਅਸਲ ਚਿਹੇਰਾ ਲੋਕਾਂ ਨੁੰ ਨਾ ਦਿਖਾ ਜਾਣ



ਅਸੀਂ ਜੋ ਮਸਾਂ ਇਕਠੀ ਕੀਤੀ ਹੈ

ਸੂਰ ਵਰਗੀ ਵਾਹ ਵਾਹ ਦੀ ਚਰਬੀ

ਉਸ ਨੁੰ ਅਲੋਚਨਾ ਦੇ ਗਰਮ ਸੇਕ ਨਾਲ

ਸਾਰੀ ਦੀ ਸਾਰੀ ਨਾ ਪਿਘਲਾ ਜਾਣ



ਉਨ੍ਹਾਂ ਦੇ ਕੋਲ ਤਰਕਾਂ ਦੀਆਂ ਕੈਚੀਆਂ ਵੀ ਹਨ

ਟੱਪ ਟੱਪ ਨਾ ਦਿਖਾਓ

ਆਪਣੇ ਆਈ ਖੁਸ਼ਾਮੰਦ ਦੀ ਉਨ੍ਹ

ਕਿਤੇ ਲਾਹ ਨਾ ਜਾਣ



ਕਲਾ ਸਿਰਫ ਲੋਕਾਂ ਲਈ

ਇਹ ਉਨ੍ਹਾਂ ਦਾ ਨਾਆਰਾ ਹੈ

ਕਿਤੇ ਸਾਡੇ ਅਰਸ਼ੋ ਉਤਰੇ

ਚਾਪਲੂਸ ਖਿਆਲਾਂ ਦੇ ਮੂੰਹ ਤੇ

ਉਹ ਥੱਪੜ ਨਾ ਟਿਕਾ ਜਾਣ



ਖੁਦ ਨੁੰ ਲਿਖਤਾਂ ਸਮੇਤ

ਬਿਰਹੋ ਦੇ ਖੋਲ ਵਿਚ ਬੰਦ ਕਰ ਲਵੋ

ਕਿਤੇ ਉਨ੍ਹਾਂ ਉੱਤੇ

ਉਹ ਰੋਹਲੇ ਬਾਣ ਨਾ ਚਲਾ ਜਾਣ



ਕਿਸੇ ਸਰਕਾਰੀ ਸਾਹਿਤ ਸਭਾ ਕੋਲ

ਮੰਗੋ ਜੈਡ ਸੁਰਖਿਆ

ਇਹ ਹੱਡਾ ਰੋੜੀ ਦੇ ਕੁੱਤੇ ਹਨ

ਕਿਤੇ ਸਾਡੀਆਂ ਮੁਰਦਾ ਲਿਖਤਾਂ ਨੁੰ

ਹੱਡੀਆਂ ਸਮੇਤ ਨਾ ਚਬਾ ਜਾਣ


ਇੰਦਰਜੀਤ ਸਿੰਘ ਕਾਲਾ ਸੰਘਿਆਂ
16 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸਹੀ ਹੈ.......tfs......bittu ji......

17 Nov 2012

gagandeep singh
gagandeep
Posts: 3
Gender: Male
Joined: 20/Nov/2012
Location: amritsar
View All Topics by gagandeep
View All Posts by gagandeep
 

sahi aa bilkull

20 Nov 2012

Reply