Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਰਾਜ-ਕਵੀ ਬਨਾਮ ਲੋਕ-ਕਵੀ

ਮੈਂ ਰਾਜ-ਕਵੀ ਨਹੀਂ ਹਾਂ
ਰਾਜਨ !
ਮੈਂ ਕਿਵੇਂ ਲਿਖਾਂ
ਤੇਰੇ ਜ਼ੁਲਮ ਨੂੰ ਸੇਵਾ ?
ਮੈਂ ਲਿਖ ਨਹੀਂ ਸਕਦਾ
ਤੇਰੇ ਰਾਜ ਦੀ ਉਸਤਤਿ ਲਈ
ਵਿਕਾਊ ਟੀ.ਵੀ. ਚੈਨਲਾਂ ਤੇ
ਗਾਏ ਜਾਣ ਵਾਲੇ ਝੂਠੇ ਕਸੀਦੇ !
ਮੈਂ ਤਾਂ ਕਦੇ ਵੀ ਨਹੀਂ ਲਿਖਣੇ
ਵੋਟਾਂ ਵੇਲੇ ਤੇਰੇ ਹੱਕ 'ਚ ਭੌਂਕਦੇ
ਬੇ-ਅਣਖੇ ਗੀਤ ,
ਮੈਂ ਤੇਰੇ ਟੁੱਕਰਾਂ ਤੇ ਨਹੀਂ ਪਲਦਾ ,
ਮੈਂ ਆਪਣੀ ਕਲਮ
ਤੇਰੇ ਬਾਗ ਦੇ ਕਿਸੇ ਸੋਨ-ਬ੍ਰਿਖ ਨਾਲੋਂ
ਨਹੀਂ ਛਾਂਗੀ !
ਮੈਂ ਆਪਣੀ ਕਵਿਤਾ ਦੀ ਪੁਸਤਕ
ਰਿਲੀਜ਼ ਨਹੀਂ ਕਰਵਾਈ
ਤੇਰੇ ਕਿਸੇ ਦਰਬਾਰੀ ਤੋਂ ,
ਮੈਂ ਕਦੇ ਕੋਈ
ਇਨਾਮ ਸਨਮਾਨ ਨਹੀਂ ਲਿਆ
ਤੇਰੇ ਕਿਸੇ ਮੰਤਰੀ - ਸੰਤਰੀ ਤੋਂ !
ਮੈਂ ਰਾਜ-ਕਵੀ ਹੋਣ ਦੀ ਗਾਲ੍ਹ
ਲੈ ਹੀ ਨਹੀਂ ਸਕਦਾ !
ਮੈਂ ਜੋ
ਰੋਜ਼ ਸੜਕਾਂ ਤੇ ਕੁੱਟ ਖਾਂਦਾ ਹਾਂ
ਮੁਜ਼ਾਹਰਾਕਾਰੀਆਂ ਦੇ ਨਾਲ ,
ਮੈਂ ਜੋ ਤਸ਼ੱਦਦ ਝੱਲਦਾ ਹਾਂ
ਗੋਬਿੰਦਪੁਰੇ ਦੇ ਕਿਸਾਨਾਂ ਸੰਗ ,
ਮੈਂ ਜੋ ਭੁੱਖਾ ਬੈਠਾ ਹਾਂ
ਭੁੱਖ ਹੜਤਾਲ ਤੇ ਬੈਠੇ
ਵੀਰਾਂ-ਭੈਣਾਂ ਨਾਲ ,
ਮੈਂ ਹੋ ਵੀ ਕਿਵੇਂ ਸਕਦਾਂ
ਰਾਜ-ਕਵੀ ?
ਆਪਣੇ ਲੋਕਾਂ ਦੇ ਦਰਦ
ਸ਼ਬਦਾਂ 'ਚ ਬਿਆਨਣ ਦੀ
ਕੋਸ਼ਿਸ਼ ਕਰਦਾ ਮੈਂ
ਕਿਸੇ ਵੀ ਹਾਲ 'ਚ ਰਹਾਂ ,
ਮਹਿਲਾਂ ਵੱਲ ਹਸਰਤ ਭਰੀ
ਨਿਗਾਹ ਨਾਲ ਨਹੀਂ ਝਾਕਾਂਗਾ ਕਦੇ ,
ਜਦ ਵੀ ਵੇਖਾਂਗਾ ਤਾਂ
ਗਹਿਰੀ ਅੱਖ ਨਾਲ ਹੀ ਵੇਖਾਂਗਾ !
ਮੈਂ ਰਾਜ-ਕਵੀ ਨਹੀਂ ਹਾਂ
ਰਾਜਨ !

ਮੈਂ ਲੋਕ-ਕਵੀ ਹਾਂ !!

 

ਅਮਰਦੀਪ ਸਿੰਘ

23 Jan 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਇਸ ਜੁਗ ਵਿਚ ਜਦ ਬਹੁਤੇ ਲੋਕਾਂ ਦਾ ਧਿਆਨ ਸਰਕਾਰੀ ਦਰਬਾਰੀ ਵਰ੍ਧ ਹਸਤ ਰੂਪੀ ਫੌੜੀਆਂ ਨਾਲ ਊਚਾ ਮਕਾਮ ਪਾਉਣ ਵੱਲ ਰਹਿੰਦਾ ਹੈ,


ਇਕ ਕ੍ਰਾਂਤੀਕਾਰੀ ਸੋਚ ਅਤੇ ਫਿਲਾਸਫੀ ਕਵਿਤਾ ਦੇ ਰੂਪ 'ਚ ਇਕ ਸ਼ਾਨਦਾਰ ਪੇਸ਼ਕਸ਼ - ਅਤਿ ਸੁੰਦਰ, ਬਿੱਟੂ ਬਾਈ ਜੀ |  TFS

24 Jan 2014

Reply