|
ਕਵਿਤਾ |
ਕਵਿਤਾ
ਕਵਿਤਾ ਇਹਸਾਸ ਹੈ,
ਸਚਾਈ ਹੈ ਕਵਿਤਾ ,
ਮੇਰੀ ਜਾਂ ਤੁਹਾਡੀ ਸਚਾਈ |
ਕਵਿਤਾ ਖੁਸ਼ੀ ਹੈ ,
ਦੁਖਾਂ ਦਾ ਸਾਥ ਹੈ ਕਵਿਤਾ,
ਭਾਵਨਾਵਾਂ ਦੀ ਹੈ ਪਰਛਾਈ |
ਕਵਿਤਾ ਧਰਤੀ ਹੈ,
ਅਸਮਾਨ ਹੈ ਕਵਿਤਾ ,
ਸ਼ਬਦਾਂ ਦੀ ਹੈ ਗਹਿਰਾਈ |
ਕਵਿਤਾ ਮੰਦਿਰ ਹੈ,
ਗੁਰਦਵਾਰਾ ਤੇ ਮਸਜਿਦ ਹੈ ਕਵਿਤਾ,
ਏਕੋ-ਪ੍ਰਮਾਤਮਾ ਸੇ ਸਾੰਝ ਹੈ ਜੋ ਪਾਈ |
ਕਵਿਤਾ ਦਾ ਆਪਣਾ ਵਜੂਦ ਹੈ,
ਭਾਵਨਾਵਾਂ ਵਿਚ ਲਥ-ਪਥ ਹੈ ਕਵਿਤਾ,
ਨਾ ਕਰਨਾ ਅਪਮਾਨ ਇਸਦਾ ਹੈ ਅਰਜੋਈ |
ਮੇਰੇ ਲਈ ਕਵਿਤਾ ਇਹਸਾਸ ਦਾ ਸਾਗਰ ਹੈ,
ਕਿਸੇ ਲਈ ਤਕਨੀਕੀ ਆਕਾਰ ਹੈ ਕਵਿਤਾ ,
ਕਵਿਤਾ ਸਭ ਸਮਝਦੀ ਹੈ , ਜੋ ਸਮਝਾਵੇ ਸੋਈ |
~ ਤਨਵੀਰ ਸ਼ਰਮ
ਕਵਿਤਾ ਇਹਸਾਸ ਹੈ,
ਸਚਾਈ ਹੈ ਕਵਿਤਾ ,
ਮੇਰੀ ਜਾਂ ਤੁਹਾਡੀ ਸਚਾਈ |
ਕਵਿਤਾ ਖੁਸ਼ੀ ਹੈ ,
ਦੁਖਾਂ ਦਾ ਸਾਥ ਹੈ ਕਵਿਤਾ,
ਭਾਵਨਾਵਾਂ ਦੀ ਹੈ ਪਰਛਾਈ |
ਕਵਿਤਾ ਧਰਤੀ ਹੈ,
ਅਸਮਾਨ ਹੈ ਕਵਿਤਾ ,
ਸ਼ਬਦਾਂ ਦੀ ਹੈ ਗਹਿਰਾਈ |
ਕਵਿਤਾ ਮੰਦਿਰ ਹੈ,
ਗੁਰਦਵਾਰਾ ਤੇ ਮਸਜਿਦ ਹੈ ਕਵਿਤਾ,
ਏਕੋ-ਪ੍ਰਮਾਤਮਾ ਸੇ ਸਾੰਝ ਹੈ ਜੋ ਪਾਈ |
ਕਵਿਤਾ ਦਾ ਆਪਣਾ ਵਜੂਦ ਹੈ,
ਭਾਵਨਾਵਾਂ ਵਿਚ ਲਥ-ਪਥ ਹੈ ਕਵਿਤਾ,
ਨਾ ਕਰਨਾ ਅਪਮਾਨ ਇਸਦਾ ਹੈ ਅਰਜੋਈ |
ਮੇਰੇ ਲਈ ਕਵਿਤਾ ਇਹਸਾਸ ਦਾ ਸਾਗਰ ਹੈ,
ਕਿਸੇ ਲਈ ਤਕਨੀਕੀ ਆਕਾਰ ਹੈ ਕਵਿਤਾ ,
ਕਵਿਤਾ ਸਭ ਸਮਝਦੀ ਹੈ , ਜੋ ਸਮਝਾਵੇ ਸੋਈ |
~ ਤਨਵੀਰ ਸ਼ਰਮਾ ~
|
|
14 Mar 2012
|