Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਕਵਿਤਾ ਵਰਗੀ ਕੁੜੀਏ.........
ਤੇਰਾ ਮੇਰਾ ਰਿਸ਼ਤਾ ਕੋਰਾ ਕਾਗ਼ਜ਼ ਮੈਂ ਕਲਮ ਇਕ ਇਬਾਰਤ ਲਿਖੀ ਪਿਆਰ ਦੇ ਤਲਿਸਮੀ ਅਹਿਸਾਸ ਨਾਲ- ਹਯਾਤੀ ਵਿਚ ਚਿਤਵੀ  ਕਵਿਤਾ ਵਰਗੀ ਕੁੜੀ ਦਾ ਅਕਸ ਉਭਰਿਆ ਸਮੁੰਦਰ ਵਿਚ ਨ੍ਰਿਤ ਕਰਦੀਆਂ ਪਾਣੀ ਦੀਆਂ ਲਹਿਰਾਂ ਜਹੀ- ਸੁਪਨੀਲੇ ਮਦਮਸਤ ਮ੍ਰਿਗਨੈਣਾਂ ਦੀ ਝਪਕਣ ਅੰਗੜਾਈ ਲੈਂਦੇ ਜਿਸਮ ਦੀ ਲਰਜ਼ਣ ਜਹੀ ਜਿਸਦੇ ਚਿਹਰੇ ਦਾ ਨੂਰ ਸੂਰਜ ਦੀਆਂ ਸੁਨਹਿਰੀ ਕਿਰਨਾਂ ਦੀ ਲਿਸ਼ਕਣ ਸੁੰਦਰਤਾ ਦੀਆਂ ਕਹਿਕਸ਼ੀ ਵਾਦੀਆਂ ਵਿਚ ਰੁਮਕਦੀ ਪੌਣ ਵਰਗੀ ਤੋਰ ਤ੍ਰਿਪ ਤ੍ਰਿਪ ਕਿਰਦੇ ਮੋਹ ਜਹੀ  ਤੇਰੀ ਮੁਸਕਾਨ-ਖ਼ੁਦ ਨੂੰ ਮਿਲਣਾ- ਨੀ ਕਵਿਤਾ ਵਰਗੀ ਕੁੜੀਏ ਮੈਂ ਜਾਣਦਾ  ਇਹ ਪਿਆਰ ਦੀ ਪਰਿਭਾਸ਼ਾ ਨਹੀਂ ਪਿਆਰ ਵਾਂਗ ਹੈ ਪਿਆਰ ਦੇ ਅਹਿਸਾਸਾਂ ਦਾ ਝੁੰਗਲਮਾਟਾ ਹੈ ਇਹ ਅਹਿਸਾਸ ਹਯਾਤੀ ਵਿਚ ਕਦੇ  ਅਰਥ,ਪ੍ਰਸੰਗ ਹੀਣ ਨਹੀਂ ਹੁੰਦੇ- ਕਵਿਤਾ ਵਰਗੀ ਕੁੜੀਏ ਉਲਝੀ ਕਵਿਤਾ ਤਾਂ  ਉਲਝੀ ਹਯਾਤੀ ਵਾਂਗ ਹੈ ਫ਼ਿਕਰ ਤਾਂ ਹੈ ਪਰ ਮੁਕਤੀ ਨਹੀਂ- ਕਵਿਤਾ ਹਾਰ ਜਿੱਤ ਵੀ ਨਹੀਂ ਨਾ ਨਾਅਰਾ ਤੇ ਨਾ ਬੰਦੂਕ ਨਾ ਰੋਟੀ ਬਣ ਭੁੱਖ ਮਿਟਾਉਂਦੀ ਹੈ ਨਾ ਕ੍ਰਾਂਤੀ ਹੀ ਲਿਆਉਂਦੀ ਹੈ ਇਸੇ ਲਈ ਜ਼ਿੰਦਗੀ ਵਿਚ ਗੌਣ ਹੈ. ਪਰ ਕਵਿਤਾ ਵਿਚ ਤੇਰੀ ਆਮਦ, ਮਨ ਨੂੰ ਧਰਵਾਸ ਦਿੰਦੀ ਹੈ ਸਾਧਨਾ ਬਣਦੀ ਹੈ ਆਪਾ ਪਛਾਣਨ ਲਈ ਭਟਕਣਾ ਮੁਕਤ ਕਰ ਸਹਿਜ ਬਣਾਉਂਦੀ ਹੈ ਤੇ ਕੋਰੇ ਕਾਗ਼ਜ਼ 'ਤੇ  ਜ਼ਿੰਦਗੀ ਦਸਤਕ ਕਰ ਦਿੰਦੀ ਏ ਕਵਿਤਾ ਵਰਗੀ ਕੁੜੀਏ......... — with Manjeet Singh, Shinnder Shind, Lok Raj and 47 others.

 

ਤੇਰਾ ਮੇਰਾ ਰਿਸ਼ਤਾ ਕੋਰਾ ਕਾਗ਼ਜ਼
ਮੈਂ ਕਲਮ
ਇਕ ਇਬਾਰਤ ਲਿਖੀ
ਪਿਆਰ ਦੇ ਤਲਿਸਮੀ ਅਹਿਸਾਸ ਨਾਲ-
ਹਯਾਤੀ ਵਿਚ ਚਿਤਵੀ
... ਕਵਿਤਾ ਵਰਗੀ ਕੁੜੀ ਦਾ ਅਕਸ ਉਭਰਿਆ
ਸਮੁੰਦਰ ਵਿਚ ਨ੍ਰਿਤ ਕਰਦੀਆਂ
ਪਾਣੀ ਦੀਆਂ ਲਹਿਰਾਂ ਜਹੀ-
ਸੁਪਨੀਲੇ ਮਦਮਸਤ ਮ੍ਰਿਗਨੈਣਾਂ ਦੀ ਝਪਕਣ
ਅੰਗੜਾਈ ਲੈਂਦੇ ਜਿਸਮ ਦੀ ਲਰਜ਼ਣ ਜਹੀ
ਜਿਸਦੇ ਚਿਹਰੇ ਦਾ ਨੂਰ
ਸੂਰਜ ਦੀਆਂ ਸੁਨਹਿਰੀ ਕਿਰਨਾਂ ਦੀ ਲਿਸ਼ਕਣ
ਸੁੰਦਰਤਾ ਦੀਆਂ ਕਹਿਕਸ਼ੀ ਵਾਦੀਆਂ ਵਿਚ
ਰੁਮਕਦੀ ਪੌਣ ਵਰਗੀ ਤੋਰ
ਤ੍ਰਿਪ ਤ੍ਰਿਪ ਕਿਰਦੇ ਮੋਹ ਜਹੀ
ਤੇਰੀ ਮੁਸਕਾਨ-ਖ਼ੁਦ ਨੂੰ ਮਿਲਣਾ-
ਨੀ ਕਵਿਤਾ ਵਰਗੀ ਕੁੜੀਏ
ਮੈਂ ਜਾਣਦਾ
ਇਹ ਪਿਆਰ ਦੀ ਪਰਿਭਾਸ਼ਾ ਨਹੀਂ
ਪਿਆਰ ਵਾਂਗ ਹੈ
ਪਿਆਰ ਦੇ ਅਹਿਸਾਸਾਂ ਦਾ ਝੁੰਗਲਮਾਟਾ ਹੈ
ਇਹ ਅਹਿਸਾਸ ਹਯਾਤੀ ਵਿਚ ਕਦੇ
ਅਰਥ,ਪ੍ਰਸੰਗ ਹੀਣ ਨਹੀਂ ਹੁੰਦੇ-
ਕਵਿਤਾ ਵਰਗੀ ਕੁੜੀਏ
ਉਲਝੀ ਕਵਿਤਾ ਤਾਂ
ਉਲਝੀ ਹਯਾਤੀ ਵਾਂਗ ਹੈ
ਫ਼ਿਕਰ ਤਾਂ ਹੈ ਪਰ ਮੁਕਤੀ ਨਹੀਂ-
ਕਵਿਤਾ ਹਾਰ ਜਿੱਤ ਵੀ ਨਹੀਂ
ਨਾ ਨਾਅਰਾ ਤੇ ਨਾ ਬੰਦੂਕ
ਨਾ ਰੋਟੀ ਬਣ ਭੁੱਖ ਮਿਟਾਉਂਦੀ ਹੈ
ਨਾ ਕ੍ਰਾਂਤੀ ਹੀ ਲਿਆਉਂਦੀ ਹੈ
ਇਸੇ ਲਈ ਜ਼ਿੰਦਗੀ ਵਿਚ ਗੌਣ ਹੈ.
ਪਰ ਕਵਿਤਾ ਵਿਚ ਤੇਰੀ ਆਮਦ,
ਮਨ ਨੂੰ ਧਰਵਾਸ ਦਿੰਦੀ ਹੈ
ਸਾਧਨਾ ਬਣਦੀ ਹੈ ਆਪਾ ਪਛਾਣਨ ਲਈ
ਭਟਕਣਾ ਮੁਕਤ ਕਰ ਸਹਿਜ ਬਣਾਉਂਦੀ ਹੈ
ਤੇ ਕੋਰੇ ਕਾਗ਼ਜ਼ 'ਤੇ
ਜ਼ਿੰਦਗੀ ਦਸਤਕ ਕਰ ਦਿੰਦੀ ਏ
ਕਵਿਤਾ ਵਰਗੀ ਕੁੜੀਏ.........

Avtar Jaura

14 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਖੂਬਸੂਰਤ ਰਚਨਾ.......TFS.....

14 Jan 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਇਹ ਰਚਨਾ ਸ਼੍ਰੀ ਅਵਤਾਰ ਜੌੜਾ ਜੀ ਦੀ ਹੈ ......
ਗਲਤੀ ਨਾਲ ਨਾਮ ਨਹੀਂ ਲਿਖਿਆ ਗਿਆ ....

07 Mar 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੁਪਨੀਲੇ ਮਦਮਸਤ ਮ੍ਰਿਗਨੈਣਾਂ ਦੀ ਝਪਕਣ,
ਚਿਹਰੇ ਦਾ ਨੂਰ ਸੂਰਜ ਦੀਆਂ ਸੁਨਹਿਰੀ ਕਿਰਨਾਂ ਦੀ ਲਿਸ਼ਕਣ, 
ਰੁਮਕਦੀ ਪੌਣ ਵਰਗੀ ਤੋਰ,
ਤ੍ਰਿਪ ਤ੍ਰਿਪ ਕਿਰਦੇ ਮੋਹ ਜਹੀ ਤੇਰੀ ਮੁਸਕਾਨ ....
ਆ...ਹਾ !!! ਇਹ ਕਵਿਤਾ ਹੈ ਕਿ ਚਿਤਰਕਾਰੀ ???
ਚਿਤਰਕਾਰੀ vee ਹੈ taan  nihaait hee naafis

ਸੁਪਨੀਲੇ ਮਦਮਸਤ ਮ੍ਰਿਗਨੈਣਾਂ ਦੀ ਝਪਕਣ,

ਚਿਹਰੇ ਦਾ ਨੂਰ ਸੂਰਜ ਦੀਆਂ ਸੁਨਹਿਰੀ ਕਿਰਨਾਂ ਦੀ ਲਿਸ਼ਕਣ, 

ਰੁਮਕਦੀ ਪੌਣ ਵਰਗੀ ਤੋਰ,

ਤ੍ਰਿਪ ਤ੍ਰਿਪ ਕਿਰਦੇ ਮੋਹ ਜਹੀ ਤੇਰੀ ਮੁਸਕਾਨ ....


ਆ...ਹਾ !!! ਇਹ ਕਵਿਤਾ ਹੈ ਕਿ ਚਿਤਰਕਾਰੀ ???


ਜੋ ਵੀ ਹੈ, ਨਿਹਾਇਤ ਨਾਫੀਸ ਹੈ ! 

 

07 Mar 2014

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

nice creativity,.............TFS

07 Mar 2014

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

speechless . . . . 

09 Mar 2014

Reply