ਫੁੱਲਾਂ ਦੇ ਵਿੱਚ ਸੌਂ ਕੇ ਉੱਠੇਂਚਹੁੰ ਕੂਟਾਂ ਵਿੱਚ ਭੌਂ ਕੇ ਉੱਠੇਂਕੁੱਕੜ ਬਾਂਗਾਂ ਤੋਂ ਵੀ ਪਹਿਲਾਂਲਾ ਦੇਵੇਂ ਤੂੰ ਚਹਿਲਾਂ ਪਹਿਲਾਂਕੂਲੀਆਂ ਚਿੱਟੀਆਂ ਖੁੰਭਾਂ ਉੱਤੋਂ ਜੇਹੜੇ ਵਕਤ ਹਨ੍ਹੇਰਾ ਤਿਲ੍ਹਕੇ ਇੱਕ ਸੁਲੋਨਾ ਰੰਗ ਬਿਖਰਦਾਖੁਸ਼ਬੋਈਆਂ ਵਿੱਚ ਚਾਨਣ ਮਿਲਕੇਹੌਲੇ ਹੌਲੇ ਮਲਕ ਮਲਕੜੇ ਕੰਨਾਂ ਵਿੱਚ ਕੁਝ ਬੋਲ ਜਾਨੀਂ ਏਂਰੰਗਾਂ ਵਿੱਚ ਰੰਗ ਘੋਲ ਜਾਨੀਂ ਏਂਸਾਡੇ ਸੁਪਨੇ ਫੋਲ ਜਾਨੀਂ ਏਂਮਾਰ ਕੇ ਤਾੜੀ ਹੱਸ ਪੈਨੀਂ ਏਂਦੂਰ ਪਹਾੜੀਂ ਨੱਸ ਲੈਨੀਂ ਏਂ ~
ਹਰਮਨ ਜੀਤ