|
 |
 |
 |
|
|
Home > Communities > Punjabi Poetry > Forum > messages |
|
|
|
|
|
ਸਿੰਘੋ.. ਆਜੋ ਕਵਿਤਾ ਪੜ੍ਹੀਏ..!! |
ਕਵਿਤਾ-ਬਾਬੇ ਗਾਉਂਦੇ
ਬਾਬੇ ਗਾਉਂਦੇ ਜ਼ੱਰੇ ਜ਼ੱਰੇ ਤੋਂ ਪਾਰ ਬ੍ਰਹਿਮੰਡ ਦੇ ਪਸਾਰਿਆਂ ਨੂੰ ਅਸੀਂ ਧਿਆਈਏ ਪੰਜਾਂ ਤਖਤਾਂ ਗੁਰਦੁਆਰਿਆਂ ਨੂੰ ਧਿਆਨ ਧਰੀਏ ਪਾਠ ਦੀਦਾਰ ਦਾ ਕੋਈ ਦਖਲ ਨਾ ਹੋਵੇ ਵਿਚਾਰ ਦਾ ਪਰ ਬਾਬੇ ਗਾਉਂਦੇ ਹਰਿ ਪ੍ਰੀਤਿ ਪਿਆਰੇ ਸਬਦਿ ਵਿਚਾਰੇ
ਬਾਬੇ ਗਾਉਂਦੇ ਤੀਰਥੁ ਸਬਦ ਬੀਚਾਰੁਅੰਤਰਿ ਗਿਆਨੁ ਅਸੀਂ ਕਹੀਏ ਬਖਸ਼ਿਓ ਜੀ ਸ੍ਰੀ ਅੰਮ੍ਰਿਤਸਰ ਜੀ ਦਾ ਇਸ਼ਨਾਨ
ਬਾਬੇ ਗਾਉਂਦੇ ਜਹ ਜਾਈਐ ਤਹਾ ਸੁਹੇਲੇ ਅਸੀਂ ਮੰਗੀਏ ਵਿਛੜੇ ਗੁਰਧਾਮਾਂ ਦੇ ਮੇਲੇ
ਬਾਬੇ ਗਾਉਂਦੇ ਨੀਚੀ ਹੂ ਅਤਿ ਨੀਚੁ ਵਡਿਆ ਸਿਉ ਕਿਆ ਰੀਸ ਪਰ ਸਾਨੂੰ ਚਾਹੀਦਾ ਬੋਲ ਬਾਲਾ ਬਾਬਾ ਜੀ ਦਿਓ ਅਸੀਸ
ਬਾਬੇ ਗਾਉਂਦੇ ਵਿਣੁ ਬੋਲਿਆ ਸਭ ਕਿਛੁ ਜਾਣਦਾ ਕਿਸ ਆਗੈ ਕੀਚੈ ਅਰਦਾਸਿ ਸਾਨੂੰ ਨਹੀਂ ਧਰਵਾਸ ਬੋਲ ਕੇ ਦੱਸੀਏ ਬਾਬਾ ਜੀ ਦੇਖੋ ਤਿਲ ਫੁੱਲ ਭੇਟਾਵਾਂ ਸੰਗਤਾਂ ਲਿਆਈਆਂ ਨਾਲ ਬਾਬੇ ਗਾਉਂਦੇ ਮੂਰਖੋ ਕਰਤੇ ਕਾ ਇਹੁ ਧਨੁ ਮਾਲੁ
ਬਾਬੇ ਗਾਉਂਦੇ ਮਨਮੁਖ ਮੂੜ ਮਾਇਆ ਚਿਤ ਵਾਸੁ ਮਾਇਆ ਵੱਟੇ ਸਭ ਲਈ ਅਰਦਾਸ ਕਿ ਸਰਬੱਤ ਦੇ ਕਾਰਜ ਰਾਸ ਕਰਨੇ ਬੁਰੇ ਵੀ ਬਰੀ ਜ਼ਾਲਮ ਵੀ ਜੇਤੂ ਤੇ ਨਕਲਚੂ ਵੀ ਪਾਸ ਕਰਨੇ
ਬਾਬੇ ਗਾਉਂਦੇ ਜੋ ਤੁਧ ਭਾਵੇ ਸਾਈ ਭਲੀ ਕਾਰ ਪਰ ਸਾਡੀ ਸੁਣੋ ਪੁਕਾਰ ਸਭ ਦੀਆਂ ਮਨੋਕਾਮਨਾ ਪੂਰੀਆਂ ਕਰਨੀਆਂ ਸਿਰਫ ਸੁੱਖ ਹੋਵੇ ਦੁਖਾਂ ਤੋਂ ਦੂਰੀਆਂ ਕਰਨੀਆਂ ਪਰ ਬਾਬੇ ਗਾਉਂਦੇ ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗੀਅਹਿ ਸੁਖ
ਬਾਬੇ ਗਾਏ ਜਾਂਦੇ ਤੇ ਮੁਸਕਰਾਈ ਜਾਂਦੇ ਅਸੀਂ ਰਈਂ ਰਈਂ ਕਰੀ ਜਾਈਏ ਦਈਂ ਦਈਂ ਕਰੀ ਜਾਈਏ
ਓਧਰ ਗੌਣ ਨਹੀਂ ਮੁੱਕਦਾ ਏਧਰ ਰੋਣ ਨਹੀਂ ਸੁੱਕਦਾ
ਜਸਵੰਤ ਜ਼ਫਰ
|
|
24 Nov 2013
|
|
|
|
ਬਹੁਤ ਹੀ ਵਧੀਆ ਚਿਤਰਨ !
ਗੁਰੂਆਂ ਦੀ ਸਿੱਖਿਆ ਅਤੇ ਸਾਡੀ ਕਥਨੀ+ਕਰਨੀ ਚ ਬਹੁਤ ਫਰਕ ਏ ਜੀ |
ਇਸੇ ਲਈ -
ਸਹੀਆਂ ਦੇ ਪੱਲੇ ਗਾਉਣ ਪਿਆ ਹੈ,
ਅਤੇ ਗਲਤਾਂ ਦੇ ਪੱਲੇ ਰੋਣ !!!
ਬਹੁਤ ਹੀ ਵਧੀਆ ਚਿਤਰਨ !
ਗੁਰੂਆਂ ਦੀ ਸਿੱਖਿਆ ਅਤੇ ਸਾਡੀ ਕਥਨੀ + materialistic ਕਰਨੀ ਚ ਬਹੁਤ ਫਰਕ ਏ ਜੀ |
ਇਸੇ ਲਈ -
ਗੁਰਮੁਖਾਂ ਦੇ ਪੱਲੇ ਗੌਣ ਪਿਆ ਹੈ,
ਅਤੇ ਮਨਮੁਖਾਂ ਦੇ ਪੱਲੇ ਰੋਣ !!!
|
|
24 Nov 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|