Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਇਸ ਨੂੰ ਕਹਿੰਦੇ ਹਨ ਕਵਿਤਾ ...........

ਐ ਕਵਿਤਾ
ਤੂੰ ਇਸ ਲਈ
ਮੈਨੂੰ ਮੁਆਫ਼ ਕਰ ਦੇਈਂ
ਜੇ ਤੂੰ ਮਹਿਸੂਸ ਕਰਦੀ ਏਂ
ਕਿ ਮੈਂ ਤੇਰਾ ਸੁਹਜ ਖੋਹ ਲਿਐ
ਤੇਰਾ ਇਹ ਇਲਜ਼ਾਮ ਵੀ ਸਿਰ ਮੱਥੇ
ਕਿ ਮੈਂ ਤੇਰੇ ਨਾਲ
ਆਪਣੀ ਮਹਿਬੂਬਾ ਦੇ
ਲੰਮੇ ਵਾਲਾਂ ਦੀ ਗੱਲ ਨਹੀਂ ਕਰਦਾ
ਉਹਦੇ ਕੱਦ ਨੂੰ ਸਰੂ ਕੱਦ
ਉਹਦੀ ਧੌਣ ਨੂੰ ਸੁਰਾਹੀਦਾਰ
ਤੇ ਉਹਦੇ ਨੈਣਾਂ ਨੂੰ
ਨਰਗਸੀ ਨਹੀਂ ਕਹਿੰਦਾ
ਉਂਝ ਤੂੰ ਇਹ ਵੀ ਨਾਂ ਸੋਚੀਂ
ਕਿ ਮੇਰੀ ਕੋਈ ਮਹਿਬੂਬਾ ਨਹੀਂ
ਉਹ ਹੈ ਪਰ ਲੱਖਾਂ ਚੋਂ ਇੱਕ ਨਹੀਂ
ਆਮ ਕੁੜੀਆਂ ਵਰਗੀ ਕੁੜੀ ਹੈ
ਜਿਹੜੀ ਵਾਲ ਵੀ ਵਾਹੁੰਦੀ ਏ
ਚੀਰ ਵੀ ਕੱਢਦੀ ਏ
ਅੱਡੀਆਂ ਵੀ ਕੂਚਦੀ ਏ
ਤੇ ਸੁਰਮਾ ਵੀ ਪਾਉਂਦੀ ਏ
ਪਰ ਮੈਂ
ਜਦ ਵੀ ਉਸਨੂੰ ਮਿਲਦਾ ਹਾਂ
ਤਾਂ ਉਸ ਦੀਆਂ ਅੱਖਾਂ ਚ ਘੁਲੀ
ਰਾਤ ਵਰਗੀ ਉਦਾਸੀ
ਸਭ ਕਾਸੇ ਤੇ ਛਾ ਜਾਂਦੀ ਹੈ
ਤੇ ਇੱਕ ਦੂਜੇ ਨੂੰ ਮਿਲ
ਕਦੇ ਨਹੀਂ ਹੁੰਦੇ ਅਸੀਂ ਹੌਲੇ ਫ਼ਲ
ਬਸ ਮਨ ਦਾ ਭਾਰ
ਕੁਛ ਦੇ ਦਿੰਦੇ ਹਾਂ
ਕੁਛ ਲੈ ਲੈਂਦੇ ਹਾਂ
ਅਸੀਂ ਮਿਲਦੇ ਹਾਂ ਬੜੇ ਹੀ
ਬੱਝਵੇਂ ਜਿਹੇ ਸਮੇ ਲਈ
ਕੈਦੀਆਂ ਦੀ ਮੁਲਾਕਾਤ ਵਾਗੂੰ
ਉਂਝ ਉਹ
ਗੱਲਾਂ ਵੀ ਛੋਹ ਲੈਂਦੀ ਹੈ
ਕਦੇ ਆਪਣੀ ਸਹੇਲੀ ਚੰਨੋ ਦੇ
ਦਾਜ ਪਿੱਛੇ ਸੜ ਮਰਨ ਦੀਆਂ
ਕਦੇ ਬਾਪੂ ਨੂੰ ਆਏੇ
ਬੈਂਕ ਦੇ ਨੋਟਸਾਂ ਦੀਆਂ
ਉਹ ਮੈਨੂੰ ਖਤ ਵੀ ਲਿਖਦੀ ਐ
ਲਿਖਿਆ ਹੁੰਦੈ
"ਅੜਿਆ"
ਸ਼ਰਾਬੀ ਵੀਰਾ ਰਾਤ ਭਾਬੀ ਨੂੰ
ਕੁੱਟਦਾ ਰਿਹਾ ਬੇ-ਵਜਾ
ਉਹ ਰਾਤ ਭਰ ਹੀ
ਸਿਸਕਦੀ ਰਹੀ
ਬੇਬੇ ਗਐ ਰਾਤ ਤੱਕ ਬਾਪੂ ਨੂੰ
ਮੇਰੇ ਕੋਠੇ ਜਿੱਡੀ ਹੋ ਜਾਣ ਦਾ
ਅਹਿਸਾਸ ਕਰਵਾਉਂਦੀ ਰਹੀ
ਬਾਪੂ ਰਾਤ ਭਰ ਪਾਸੇ ਪਰਤਦਾ ਰਿਹਾ
ਤੇ ਮੈਨੂੰ
ਚੰਨੋ ਬੜੀ ਯਾਦ ਆਉਂਦੀ ਰਹੀ
ਕਦੇ-ਕਦੇ ਮੈਨੂੰ ਆਖਦੀ ਏ
ਤੂੰ ਵੀ ਤਾਂ ਕੁਛ ਕਹਿ
ਉਦੋਂ ਮੈਂ
ਉਸ ਦੀਆਂ ਗੱਲਾ ਨੂੰ
ਦੁਹਰਾਉਣ ਲੱਗਦਾ ਹਾਂ
ਮਨ ਦਾ ਭਾਰ
ਕੁਛ ਮਹਿ ਜਾਂਦਾ ਹੈ
ਮਨ ਤੇ ਭਾਰ
ਕੁਛ ਚੜ ਜਾਂਦਾ ਹੈ
ਪਰ ਉਸ ਨੂੰ
ਕਦੇ ਨਹੀਂ ਦੱਸਿਆ
ਕਿ ਇੱਕ ਰਾਤ ਪਾਣੀ ਲਾਉਂਦਿਆਂ
ਮੈਂ ਘਰੋਂ
ਡਿਗਰੀਆਂ ਦੀ ਧੂਣੀ ਬਾਲ
ਮੈਂ ਅੱਗ ਸੇਕੀ ਸੀ
ਤੇ ਉਸ ਰਾਤ ਮੈਂ ਦੇਰ ਤੱਕ
ਖੁੱਲ ਕੇ ਹੱਸਦਾ ਰਿਹਾ ਸਾਂ
ਸੋ ਕਵਿਤਾ
ਤੂੰ ਮੈਨੂੰ ਤੇ ਮੇਰੇ ਵਰਗਿਆਂ ਨੂੰ
ਮੁਆਫ਼ ਕਰ ਦੇਵੀਂ
ਜੇ ਤੂੰ ਮਹਿਸੂਸ ਕਰਦੀ ਏਂ
ਅਸੀਂ ਤੇਰਾ ਸੁਹਜ ਖੋਹ ਲਿਐ
ਉਂਝ ਤੇਰੇ ਨਾਲ ਵਾਅਦਾ ਰਿਹਾ
ਅਸੀਂ ਆਉਣ ਵਾਲੀਆਂ
ਪੀੜੀਆਂ ਦੀ ਜ਼ਿੰਦਗੀ ਵਿੱਚ
ਸੁਹਜ ਭਰਨ ਦੀ ਕੋਸ਼ਿਸ਼ ਕਰਾਂਗੇ
ਸਾਡੇ ਬੱਚੇ ਤੇ ਸਾਡੇ ਬੱਚਿਆਂ ਦੇ ਬੱਚੇ
ਜ਼ਰੂਰ ਹੀ ਤੇਰੇ ਨਾਲ
ਸੁਹਜ ਭਰੀਆਂ ਗੱਲਾਂ ਕਰਿਆ ਕਰਨਗੇ
ਤੂੰ ਉਦੋਂ ਤੱਕ
ਸਾਨੂੰ ਮੁਆਫ਼ ਕਰ ਦੇਵੀਂ

 

| ਸੁਖਜੀਤ |

22 Sep 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

 

ਵਾਹ !!!!!!
ਕੋਈ ਜਵਾਬ ਨਹੀਂ 
ਲਾਜਵਾਬ ......ਸੋਚਾਂ ਤੋ ਪਰੇ ਲਿਖੀ ਹੋਈ ਇਕ ਬਹੁਤ ਹੀ ਸੋਹਣੀ ਰਚਨਾ 
ਬਿੱਟੂ ਜੀ ਸ਼ੁਕਰੀਆ ਬਹੁਤ ਬਹੁਤ ਇਹ ਰਚਨਾ ਸਾਂਝੀ ਕਰਨ ਲੀ.....
ਇਕ ਅਲਗ ਹੀ ਵਿਸ਼ਾ ਉਕੇਰਿਆ ਹੈ ਲਫਜਾ ਨਾਲ ਕਾਗਜ਼ ਤੇ ਸੁਖਜੀਤ ਜੀ ਨੇ

ਵਾਹ !!!!!!

 

ਕੋਈ ਜਵਾਬ ਨਹੀਂ 

ਲਾਜਵਾਬ ......ਸੋਚਾਂ ਤੋ ਪਰੇ ਲਿਖੀ ਹੋਈ ਇਕ ਬਹੁਤ ਹੀ ਸੋਹਣੀ ਰਚਨਾ 

ਬਿੱਟੂ ਜੀ ਸ਼ੁਕਰੀਆ ਬਹੁਤ ਬਹੁਤ ਇਹ ਰਚਨਾ ਸਾਂਝੀ ਕਰਨ ਲੀ.....

ਇਕ ਅਲਗ ਹੀ ਵਿਸ਼ਾ ਉਕੇਰਿਆ ਹੈ ਲਫਜਾ ਨਾਲ ਕਾਗਜ਼ ਤੇ ਸੁਖਜੀਤ ਜੀ ਨੇ

 

hats off.....it desrves a standing ovation for sukhit ji 

 

ਬੇਸ਼ੱਕ ਇਸਨੂੰ ਕਹਿੰਦੇ ਨੇ ਕਵਿਤਾ 

 

22 Sep 2014

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 
Bahut hi sohni g, i lke it touching hrt
22 Sep 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੋਜ਼ ਵੀ ਹੈ, ਸੁਹਜ ਵੀ ਹੈ, ਸਾਦਗੀ ਵੀ ਹੈ |
ਖਿਆਲਾਂ ਨਾਲ ਰਲ ਅਲਫਾਜ਼ ਦੀ ਉਡਾਰੀ ਅਰਸ਼ਾਂ ਨੂੰ ਛੋਹਂਦੀ ਐ |
ਘੱਟੋ ਘੱਟ ਮੈਂ ਤਾਂ ਕਦੇ ਐਸੀ ਰਚਨਾ ਨਹੀਂ ਪੜ੍ਹੀ | ਨਵੀ ਮੈਡਮ ਦੀ ਸਟੈਂਡਿੰਗ ਓਵੇਸ਼ਨ ਵਾਲੀ ਪ੍ਰੋਪੋਜ਼ਲ ਸਹੀ ਐ ਜੀ |  
ਬਿੱਟੂ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਜੀ ਸ਼ੇਅਰ ਕਰਨ ਲਈ |
ਜਿਉਂਦੇ ਵੱਸਦੇ ਰਹੋ !      

Wonderful !!! ਸੋਜ਼ ਵੀ ਹੈ, ਸੁਹਜ ਵੀ ਹੈ, ਸਾਦਗੀ ਵੀ ਹੈ |

ਖਿਆਲਾਂ ਨਾਲ ਰਲ ਅਲਫਾਜ਼ ਦੀ ਉਡਾਰੀ ਹਿਰਦਿਆਂ ਨੂੰ ਛੂਹੰਦੀ ਐ |

ਘੱਟੋ ਘੱਟ ਮੈਂ ਤਾਂ ਕਦੇ ਐਸੀ ਰਚਨਾ ਨਹੀਂ ਪੜ੍ਹੀ |

 

ਨਵੀ ਮੈਡਮ ਦੀ ਸਟੈਂਡਿੰਗ ਓਵੇਸ਼ਨ ਵਾਲੀ ਪ੍ਰੋਪੋਜ਼ਲ ਸਹੀ ਐ ਜੀ |

Credits ! Sukhjit Ji !

 

ਬਿੱਟੂ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਜੀ ਸ਼ੇਅਰ ਕਰਨ ਲਈ |

 

ਜਿਉਂਦੇ ਵੱਸਦੇ ਰਹੋ !      

 

23 Sep 2014

Reply