Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਪ੍ਰਸ਼ਨ - ਕਵਿਤਾਵਾਂ -------


? ਵਰਕੇ ਫ਼ਰੋਲਦਿਆਂ ....
: ਲੱਭ ਗਿਆ
ਇਕ ਫਟੀ ਪੁਰਾਣੀ ਕਿਤਾਬ 'ਚੋਂ
' ਮੋਰ ਦਾ ਖੰਭ '

ਕਿੰਨਾ ਕੁਝ
' ਨਵਾਂ '
ਸਾਂਭ ਕੇ ਰੱਖਦੀਆਂ
' ਪੁਰਾਣੀਆਂ ਕਿਤਾਬਾਂ '
------------------------

 

? ਉਡੀਕ ....
: ਗਲ਼ੀ 'ਚੋਂ ਕੋਈ ਵੀ ਲੰਘੇ
ਇਕ ਵਾਰ
ਬੂਹਾ ਖੋਲ੍ਹ ਤੱਕ ਲੈਂਦਾ ਹਾਂ

ਇਹ ਗੱਲ ਵੱਖਰੀ
ਕਿ
ਪਿੱਠਾਂ ਪਛਾਣਦਿਆਂ
ਚਿਹਰੇ ਵਿਸਰ ਗਏ ...
----------------------

 

? ਕੀ ਨਾਰੀ ਦੀ ਹੋਂਦ ..
: ਪੰਜ ਤੱਤ ਸਾਂਝੇ ਆਪਣੇ
ਇਕ ਅਣਦਿਸਦਾ ਤੱਤ
' ਕਰੁਣਾ ' ਦਾ
ਜੋ ਸਿਰਫ਼ ਤੇਰੇ ਅੰਦਰ ...

ਜਿੰਨੀ ਕੁ ਕਰੁਣਾ
ਮੇਰੇ ਅੰਦਰ
ਤੈਥੋਂ ਹੀ ਲਈ ਹੈ
ਕਦੇ ਪਿਆਰ ਨਾਲ... ਕਦੇ ਤਲਵਾਰ ਨਾਲ
---------------------------------------

 

? ਕੇਹਾ ਰੰਗ ਮਜੀਠੜਾ ...
: ਭਗਵੇਂ ਸਾਫ਼ੇ ਦੀ
' ਸਾਦਗੀ ' ਤੋਂ

ਆਪਣੀ
ਪੇਠੀਆ ਚੁੰਨੀ ਦੀ
' ਚੰਚਲਤਾ '
ਕੁਰਬਾਨ ਕਰੇਂ .... ਤਾਂ ਜਾਣੇਂ
---------------------------------------

 

? ਜਗਤ- ਲੀਲ੍ਹਾ..
: ਕੋਈ
ਚਾਂਭਲ ਚਾਂਭਲ ਕੇ
ਖ਼ਰਚ ਲੈਂਦਾ ਹੈ ' ਜ਼ਿੰਦਗੀ '

ਕੋਈ
ਸੰਭਲ ਸੰਭਲ ਕੇ
' ਮੌਤ ' ਸੰਭਾਲ ਲੈਂਦਾ ਹੈ ...
-----------------------------

 

 

ਦਰਸ਼ਨ ਬੁੱਟਰ

03 Dec 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਅਤਿ ਸੁੰਦਰ ਬਾਈ ਜੀ |
ਬੁੱਟਰ ਬਾਈ ਜੀ ਦਾ ਲਿਖਣ ਲਈ, ਅਤੇ ਆਪਦਾ ਸਾਂਝੀ ਕਰਨ ਲਈ ਸ਼ੁਕਰੀਆ ਬਿੱਟੂ ਬਾਈ ਜੀ |
ਜਿਉਂਦੇ ਵੱਸਦੇ ਰਹੋ | 

ਅਤਿ ਸੁੰਦਰ ਅਤੇ ਵਿਵੇਕਸ਼ੀਲ ਰਚਨਾ, ਬਾਈ ਜੀ |


ਬੁੱਟਰ ਬਾਈ ਜੀ ਦਾ ਲਿਖਣ ਲਈ, ਅਤੇ ਆਪਦਾ ਸਾਂਝੀ ਕਰਨ ਲਈ ਸ਼ੁਕਰੀਆ ਬਿੱਟੂ ਬਾਈ ਜੀ |


ਜਿਉਂਦੇ ਵੱਸਦੇ ਰਹੋ | 

 

03 Dec 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਸੁੰਦਰ ਰਚਨਾ ਜੀ, ਸ਼ੇਅਰ ਕਰਨ ਲਈ ਸ਼ੁਕਰੀਆ ਬਿੱਟੂ ਸਰ ।
03 Dec 2014

Reply