|
 |
 |
 |
|
|
Home > Communities > Punjabi Poetry > Forum > messages |
|
|
|
|
|
ਕਵਿਤਾ ਦਾ ਹਾਣ |
ਕਵਿਤਾ ਦਾ ਹਾਣ
ਤੇਰੀ ਮਾਸੂਮ ਮਾਸੂਮੀਅਤ ਮੂਹਰੇ ਝੂਠੇ ਪੈ ਜਾਂਦੇ ਦੰਭ, ਫਰੇਬ, ਮੱਕਾਰ ਸਾਰੇ ਤੇਰੀ ਨਿਰਛਲ ਤੱਕਣੀ ਤੋਂ ਅੱਖ ਚੁਰਾਉਂਦੇ
ਤੇਰੀ ਸਵੱਛ ਸੋਚ ਨਿੱਤਰੇ ਪਾਣੀਆਂ ਦੇ ਗੀਤ ਗਾਉਂਦੀ ਬੇਬਾਕ ਵਿਵਹਾਰ ਤੇਰਾ ਕੁਦਰਤ ਨਾਲ ਅਠਖੇਲੀਆਂ ਕਰਦਾ ਤੂੰ ਜ਼ਿੰਦਗੀ ਦਾ ਹਰ ਛਿਣ ਮਾਣਦੀ ਜ਼ਿੰਦਗੀ ਤੇਰਾ ਸਾਥ ਮਾਣਦੀ ਤੂੰ ਇੱਕ ਸ਼ਬਦ ਵੀ ਨਾ ਲਿਖਦੀ ਕਵਿਤਾ, ਗ਼ਜ਼ਲ, ਗੀਤ ਸਾਰੇ ਤੇਰੀ ਸੰਗਤ ਮਾਣਦੇ
ਤੂੰ ਕਿਤੇ ਵੀ ਨਾ ਜਾਂਦੀ ਪਰਬਤ, ਜੰਗਲ, ਨਦੀਆਂ, ਸਾਗਰ ਤੇਰੇ ਕੋਲ ਆ ਢੁੱਕਦੇ
ਤੇਰੇ ਕੋਲ ਆਉਣ ਲਈ ਮੈਨੂੰ ਹਰ ਵਾਰ ਕਵਿਤਾ ਦਾ ਸਹਾਰਾ ਲੈਣਾ ਪੈਂਦਾ ਤੂੰ ਕਵਿਤਾ ਦੇ ਹਾਣ ਦੀ ਜਾਂ ਕਵਿਤਾ ਤੇਰੇ ਹਾਣ ਦੀ ਨਾ ਕਵਿਤਾ ਕੁਝ ਬੋਲਦੀ ਨਾ ਤੂੰ ਰਹੱਸ ਖੋਲ੍ਹਦੀ
ਮਲਵਿੰਦਰ - ਮੋਬਾਈਲ: 98720-42344
|
|
26 Nov 2012
|
|
|
|
ਬਹੁਤ ਵਧੀਆ......tfs.....ਬਿੱਟੂ ਜੀ.......
|
|
26 Nov 2012
|
|
|
|
|
bahut hi vadhiya....tfs bittu ji
|
|
27 Nov 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|