Home > Communities > Punjabi Poetry > Forum > messages
ਕਵਿਤਾ ਸੁੰਦਰੀ...
ਇਹ ਕਵਿਤਾ ਸੁੰਦਰੀ ਨੇ ਮੇਰੇ ਮਨ ਅੰਦਰ , ਬੜੇ ਅਜਬ ਭੁਲੇਖੇ ਪਾਏ ਨੇ
ਕਾਗਜ਼ਾਂ ਨਾਲ ਅਪਣੇ ਦੁੱਖ ਸਾਂਝੇ ਕਰਣ ਦੇ , ਮੈਂ ਇਹ ਕੀ ਖੇਡ ਰਚਾਏ ਨੇ
ਕਿਉਂ ਮੈਂ ਅਪਣੇ ਦਰਦਾਂ ਦੀ ਕੂਕ , ਇਹ ਕਲਮ ਨੂੰ ਸੁਣਾ ਬੈਠਾ
ਕਿਉਂ ਮੈਂ ਅਪਣੇ ਅਹਿਸਾਸ ਦੀ ਦੌਲਤ , ਇਹ ਕਵਿਤਾ ਦੀ ਝੋਲੀ ਪਾ ਬੈਠਾ
ਸੀ ਆਸ ਕਦੇ ਇਹ ਕਵਿਤਾ ਇਕ ਦਿਨ , ਮੇਰੇ ਦਿਲ ਦੇ ਭਾਰ ਉਤਾਰੇਗੀ
ਮੈਨੂੰ ਤਨਹਾਈ ਦੀ ਕੈਦ ਚੋਂ ਕੱਢ , ਦੂਰ ਕਿਤੇ ਲੈ ਜਾਵੇਗੀ
ਪਰ ਵਕਤ ਦੇ ਮਾਰਿਆਂ ਲਈ , ਇਹ ਸਹਾਰੇ ਕਾਫੀ ਨਈਂ ਹੁੰਦੇ
ਰੌਂਦੇ ਕੁਰਲਾਉਂਦੇ ਦਿਲ ਦੇ ਅਰਮਾਨ ,ਅਜਿਹੇ ਭੁਲੇਖਿਆਂ ਨਾਲ ਰਾਜ਼ੀ ਨਈਂ ਹੁੰਦੇ
ਮੇਰੇ ਮਨ ਦੇ ਅੰਬਰਾਂ ਚੋਂ ਜਦ ਸ਼ਬਦਾਂ ਦੇ ਪੰਛੀ , ਕਾਗਜ਼ ਦੇ ਵਿਹੜੇ ਉੱਤਰਦੇ ਨੇ
ਮੇਰੇ ਖਿਆਲਾਂ ਦਾ ਚੋਗਾ ਖਾ , ਮੇਰੀ ਬੇਬਸੀ ਤੇ ਖੂਬ ਹੱਸਦੇ ਨੇ
ਇਹੋ ਬਿਹਤਰ ਹੈ ਕਾਗਜ਼ ਕਲਮ ਦੀਆਂ ਜਗੀਰਾਂ ਛੱਡ , ਕਿਤੇ ਹੋਰ ਲੰਘ ਜਾਵਾਂ
ਤੇ ਅਪਣੇ ਗਮ ਦੇ ਗਿਹਣਿਆਂ ਨਾਲ , ਇਹ ਕਵਿਤਾ ਸੁੰਦਰੀ ਨੂੰ ਹੋਰ ਨਾ ਸਜਾਵਾਂ
( written by: Pradeep gupta )
27 Dec 2012
ਵਾਹ ਵਾਹ ਜੀ ... ਕਿਆ ਬਾਤ ਹੈ ....ਬਾ- ਕਮਾਲ....ਬਹੁਤ ਹੀ ਖ਼ੂਬ ਪ੍ਰਦੀਪ ਜੀ .... TFS
27 Dec 2012
ਬੜੇ ਚਿਰ ਬਾਅਦ ਇੱਕ ਖੂਬਸੂਰਤ ਲਿਖਤ ਨਾਲ ਹਾਜਰੀ ਲਵਾਈ ਹੈ ! ਜਿਓੰਦੇ ਵੱਸਦੇ ਰਹੋ,,,
27 Dec 2012
Bahut vadhia Pardeep...thanks 4 sharing here
27 Dec 2012
pradeep g bahut khoobsurat rachna pesh kiti hai..khyal bahut vdia ne......
mere mann de ambran chon jadd shbda de panchhi,kagaj de vehrde utarde ne
mere khyalan da choga kha, meri bebasi te khoob hasde ne

........... ise tre likhde rvo..te jaldi aya kro...:)

Yoy may enter 30000 more characters.
27 Dec 2012
ਬਹੁਤ ਸੁੰਦਰ ਕਵਿਤਾ ਹੈ ਜੀ........
28 Dec 2012
@ ਮਨਦੀਪ ਵੀਰ , ਹਰਪਿੰਦਰ ਵੀਰ , ਬਲਿਹਾਰ ਵੀਰ , ਜਸਬੀਰ ( J ) ਵੀਰ , ਬਿੱਟੂ ਵੀਰ ਜੀ ......
ਹੌਂਸਲਾ ਅਫਜਾਈ ਲਈ ਤੁਹਾਡਾ ਸਭ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ |
@ ਰਾਜਵਿੰਦਰ.... ਇਸ ਰਚਨਾ ਨੂੰ ਸਲਾਹੁਣ ਲਈ ਸ਼ੁਕਰੀਆ | ਕੁਝ ਰੁਝੇਵਿਆਂ ਕਰਕੇ ਮੈਂ ਪਿਛਲੇ ਕਾਫੀ ਸਮੇਂ ਤੋਂ ਹਾਜ਼ਰੀ ਨਹੀਂ ਲਵਾ ਸਕਿਆ , ਅੱਗੇ ਤੋਂ ਜਿਆਦਾ ਦੇਰ ਲਈ ਗੈਰ-ਹਾਜਰ ਨਹੀਂ ਰਹਾਂਗਾ | ਜਿਉਂਦੇ ਵਸਦੇ ਰਹੋ ..... ਖੁਸ਼ ਰਹੋ.....
@ ਗੁਰਮਿੰਦਰ ਵੀਰ .... . ਮਾਫੀ ਚਾਹੁਣਾ ਗੁਰਮਿੰਦਰ ਵੀਰ | ਤੁਹਾਡੀ ਸਲਾਹ ਤੇ ਜਰੂਰ ਅਮਲ ਕਰਾਂਗਾ ਤੇ ਪੂਰੀ ਕੋਸ਼ਿਸ ਕਰਾਂਗਾ ਕਿ ਰਚਨਾ ਨੂੰ ਵਧੀਆ ਤਰੀਕੇ ਨਾਲ ਪੇਸ਼ ਕਰ ਸਕਾਂ , ਦੁਆਵਾਂ ਲਈ ਬਹੁਤ ਧੰਨਵਾਦ ਵੀਰ |