ਕਬਰਾਂ ਦੇ ਵਰਗਾ ਦੋਸਤਾ ਇਹ ਤੇਰਾ ਸ਼ਹਿਰ ਹੈ,
ਇਸਦੀ ਫਿਜ਼ਾ ਚ ਘੁਲ ਗਈ ਨਫਰਤਾਂ ਦੀ ਜ਼ਹਿਰ ਹੈ |
ਹਰ ਸ਼ਾਮ ਹੈ ਮੁਰਝਾਈ ਤੇ ਨੇ ਰਾਤਾਂ ਸਰਾਪੀਆਂ ,
ਕੋਈ ਰੰਗ ਨਹੀਂ ਸਵੇਰ ਦਾ , ਫਿੱਕੀ ਦੁਪਹਿਰ ਹੈ |
ਹਰ ਚੋਂਕ ਦੇ ਵਿਚ ਬਲ ਰਹੇ ਸਿਵੇ ਨੇ ਇਸ਼ਕ਼ ਦੇ,
ਸੁਰਮੇਂ ਦੀ ਥਾਂ ਨੈਣਾਂ ਦੇ ਵਿਚ ਹੰਝੂਆਂ ਦੀ ਠਹਿਰ ਹੈ |
ਪੀ ਗਈ ਫੁੱਲਾਂ ਚੋਂ ਇਹ ਖੁਸ਼ਬੂ ਨਿਚੋੜ ਕੇ ,
ਮੌਤ ਵਰਗੀ ਫ਼ਲਕ ਤੇ ਛਾਈ ਜੋ ਗਹਿਰ ਹੈ |
ਬੁਝਾਵਣ ਤੋਂ ਅਸਮਰੱਥ ਹੈ ਕਿਸੇ ਦੀ ਪਿਆਸ ਨੂੰ ,
ਜੋ ਤੇਰੇ ਸ਼ਹਿਰ ਚੋਂ ਗੁਜ਼ਰਦੀ ਗੰਧਲੀ ਜਿਹੀ ਨਹਿਰ ਹੈ |
ਇੱਕ ਦਿਨ ਲਾਜ਼ਮੀਂ ਪਹੁੰਚੇਗੀ ਓਹ ਆਪਣੀ ਮੰਜ਼ਿਲ ਤੇ ,
ਕੰਢੇ ਦੀ ਭਾਲ ਕਰ ਰਹੀ ਜੋ ਭਟਕੀ ਜਿਹੀ ਲਹਿਰ ਹੈ |
ਧੰਨਵਾਦ,,,,,,,,,,,,ਗਲਤੀ ਮਾਫ਼ ਕਰਨੀਂ ,,,,,,,,,,,,,,,,,,,,, ਹਰਪਿੰਦਰ " ਮੰਡੇਰ "

|