ਮੈਂ ਵਗਦੀ ਨਦੀ ਹਾਂ,
ਬੂੰਦ ਤੋਂ ਸ਼ੁਰੂਆਤ ਹੈ।
ਰਸਤਿਆਂ ਦੇ ਦਰਦ ਤੋਂ,
ਫਿਰ ਵੀ ਮਸਤ ਚਾਲ ਹੈ।
ਤਾਂਘ ਜੋ ਮਿਲਣ ਦੀ,
ਕਈ ਵਾਰ ਟੁੱਟਦੀ,
ਹਿੱਸਿਆਂ 'ਚ ਵੰਡਦੀ,
ਸੱਭ ਸਾਂਥ ਲੈ ਕੇ ਚੱਲਦੀ,
ਬੂੰਦ ਬੂੰਦ ਵਿੱਚ ਜ਼ਿੰਦਗੀ,
ਵੰਡਦੀ ਆਬੇ ਹਯਾਤ ਹੈ।
ਖੜੋਤ ਤੋਂ ਡਰਦੀ,
ਲਰਜ਼ਦੀ ਤੇ ਕੰਬਦੀ,
ਸ਼ੂਕਦੀ ਤੇ ਕੂਕਦੀ
ਪੱਥਰਾਂ ਦੀ ਮਾਰ ਝੱਲਦੀ,
ਦਰਦ ਲਹਿਰਾਂ ਵਿੱਚ ਢਾਲਦੀ,
ਸਫ਼ਰ ਦਾ ਆਗ਼ਾਜ਼ ਹੈ।
ਸੂਰਜ ਦੀਆਂ ਕਿਰਨਾਂ ਨੇ,
ਪਾਣੀ ਪੀਂਦੇ ਹਿਰਨਾਂ ਨੇ,
ਚਾਂਦੀ ਰੰਗੇ ਪਾਣੀਆਂ ਨੇ,
ਪਨਹਾਰੀਆਂ ਸਿਆਣੀਆਂ ਨੇ,
ਕਿਸੇ ਲਈ ਸੱਚ ਵੀ ਸੰਤਾਪ ਹੈ।
ਸਾਹਮਣੇ ਸਾਗਰ ਝੂੱਕਦਾ,
ਕਦ ਦਾ ਪਿਆ ਉੱਡੀਕਦਾ,
ਟਿੱਕਾ ਮੱਥੇ ਸੂਰਜ ਫਰੀਕ ਦਾ,
ਮੇਥੋਂ ਮੰਗਿਆ ਕਟੋਰਾ ਪੀਣ ਲਈ,
ਪਤਾ ਨਹੀਂ ਕੀ ਪੁੰਨ ਹੈ ਕੀ ਪਾਪ ਹੈ ।
ਗੁਰਮੀਤ ਸਿੰਘ,
|