|
ਕੇਂਦਰ |
ਹਰ ਤੱਤ ਆਪਣੇ ਕੇਂਦਰ ਨਾਲ ਜੁੜਿਆ,ਚਾਹੇ ਅਗਨ ਚਾਹੇ ਪਾਣੀ। ਧਰਤ ਧੂੜ ਬਣ ਅਕਾਸ਼ੀ ਉੱਡੇ,ਬਣਕੇ ਖੇਹ ਫਿਰ ਧਰਤੀ ਸਮਾਣੀ।
ਪਾਣੀ ਭਾਫ ਬਣੇ ਬਣ ਉੱਡੇ, ਜਾ ਵਿੱਚ ਅਸਮਾਨੀ ਬਦਲ ਬਣ ਜਾਵੇ, ਯਾਦ ਆਵੇ ਮੂਲ ਜਦ ਉਸ ਆਪਣਾ ਰਲੇ ਸਾਗਰ ਫਿਰ ਬਣਕੇ ਪਾਣੀ।
ਅਗਨ ਮੂਲ ਸੂਰਜ ਦੀਆਂ ਕਿਰਨਾਂ,ਉੱਠੇ ਲਾਟ ਉੱਪਰ ਤਾਂਹੀ ਵੱਲੇ, ਜਦ ਦੀਪਕ ਬਣ ਬਲਦਾ ਦੀਵਾ,ਚਾਹੇ ਲਾਟ ਸੂਰਜ ਵਿੱਚ ਸਮਾਣੀ।
ਸੁਰਤ ਬੰਦੇ ਦੀ ਵਜੂਦ ਖੁਦਾਈ, ਜਦ ਮੂਲ ਆਪਣੇ ਵੱਲ ਧਾਵੇ, ਅੰਦਰ ਟਿਕ ਕੇ ਭਟਕਣ ਮੁੱਕੇ,ਜਦ ਸ਼ਬਦ ਸੁਰਤ ਟਿਕ ਜਾਣੀ।
ਭਿੰਨ ਭਿੰਨ ਰੂਪ ਖੁੱਦਾਈ ਪਲਟੇ,ਫਿਰ ਝੱਟ ਖੁਦ ਇੱਕ ਹੋ ਜਾਵੇ, ਬਿਨਾ ਅੱਖਾਂ ਪਹਿਚਾਨਣ ਵਾਲੇ,ਤਿਨਾ ਘੜੀ ਵਸਲ ਦੀ ਮਾਣੀ।
ਕੌਲ ਨਾ ਕਰਦੋਂ ਤੜਪ ਨਾ ਹੁੰਦੀ,ਚਾਹੇ ਤੁਰ ਜਾਂਦੀ ਜਿੰਦ ਇਦਾਂ, ਨਾ ਲੋਕੀਂ ਸਾਨੂੰ ਕਾਫ਼ਰ ਕਹਿੰਦੇ, ਨਾ ਜਾਂਦੀ ਜਾਤ ਪਹਿਚਾਣੀ। ਗੁਰਮੀਤ ਸਿੰਘ
|
|
24 Jan 2013
|