ਖਾਮੋਸ਼ ਹਾਂ ਮੈਂ ਕੁੱਝ ਮਜਬੂਰੀਆ ਕਰਕੇ
ਖੁਸ਼ ਨਾ ਤੂੰ ਤੇ ਨਾ ਮੈ ਦੂਰੀਆ ਜਰਕੇ
ਬਹੁਤ ਨਜ਼ਦੀਕ ਸੀ ਤਾਂਹੀ ਭੇਦ ਜਾਣ ਲਏ
ਪਿਆਰ ਪਰਖਣ ਨਾਲੋ ਸਾਡੇ ਵਕਾਰ ਤੂੰ ਪਛਾਣ ਲਏ
ਗੱਲ ਜਜ਼ਬਾਤਾ ਦੀ ਕੌੜੀਆ ਜੁਬਾਨਾ ਤੇ ਆ ਗਈ
ਬਣੀ ਜੋ ਇੱਕ ਦੂਜੇ ਲਈ ਇੱਜਤ ੳਸਨੂੰ ਮਨਾ ਚੋ ਮਿਟਾ ਗਈ
ਰਹਿੰਦੇ ਹਾਂ ਹੁਣ ਤਾ ਆਪਣੇ ਪਰਛਾਵੇ ਤੋ ਡਰਕੇ
ਖਾਮੋਸ਼ ਹਾਂ ਮੈਂ ਕੁੱਝ ਮਜਬੂਰੀਆ ਕਰਕੇ
ਖੁਸ਼ ਨਾ ਤੂੰ ਤੇ ਨਾ ਮੈ ਦੂਰੀਆ ਜਰਕੇ
ਸਭ ਦੀ ਅੱਖਾ ਚ ਰੜਕਦੀ ਸੀ ਸਾਡੀ ਜੋੜੀ
ਖੁਦ ਦੀਆ ਨਜਰਾ ਨੇ ਜੋ ਆਪੇ ਤੋੜੀ
ਹੋ ਗਈਆ ਰੀਝਾ ਪੂਰੀਆ ਸੋਚਾ ਸੀ ਸਾਡੀਆ
ਮਿਲ ਗਈਆ ਜੋ ਚਾਹੁੰਦੇ ਸੀ ਆਜਾਦੀਆ
ਤੈਅ ਸੀ ਕਰਨਾ ਜਿੰਦਗੀ ਦਾ ਅਸੀਮ ਸਫਰ
ਦੂਰ ਹੋ ਕੇ ਹੋ ਗਈਆ ਸਾਡੀਆ ਸਦਰਾ ਦਫਨ
ਅਰਸ਼ ਦੇਵੇਗਾ ਇਲਜਾਮ ਕਿਸਨੂੰ ਭਲਕੇ
ਖਾਮੋਸ਼ ਹਾਂ ਮੈਂ ਕੁੱਝ ਮਜਬੂਰੀਆ ਕਰਕੇ
ਖੁਸ਼ ਨਾ ਤੂੰ ਤੇ ਨਾ ਮੈ ਦੂਰੀਆ ਜਰਕੇ