|
ਖਾਮੋਸ਼ ਤਾਰੇ |
ਕਿਸੇ ਦੀ ਅੱਖ ਚੋਂ ਡੁੱਲੇ ਹੰਝੂ ਖਾਰੇ ਵੀ ਖਾਮੋਸ਼ ਨੇ,
ਬਾਹਾਂ ਵਿਚ ਪਾਈਆਂ ਵੰਗਾਂ ਦੇ ਛਣਕਰੇ ਵੀ ਖਾਮੋਸ਼ ਨੇ |
ਰੁੱਸ ਗਈ ਹੈ ਚਾਨਣੀ ਕਿਓਂ ਆਪਣੇ ਹੀ ਚੰਨ ਨਾਲ,
ਅੱਜ ਰਾਤ ਦੀ ਚੁੰਨੀ ਤੋਂ ਲੱਥੇ ਤਾਰੇ ਵੀ ਖਾਮੋਸ਼ ਨੇ |
ਮਹਿਕ ਮਨ ਨੂੰ ਭਾਵੇ ਨਾ ਕਿਓਂ ਬਾਗਾਂ ਵਿਚਲੇ ਫੁੱਲਾਂ ਦੀ,
ਪਿੱਪਲ ਤੇ ਪਾਈ ਪੀਂਘ ਦੇ ਹੁਲਾਰੇ ਵੀ ਖਾਮੋਸ਼ ਨੇ |
ਰੋਹੀਆਂ ਚ ਹਾਅੜ ਬੋਲਦਾ ਡਰ ਲੱਗਦਾ ਹੈ ਦੁਪਹਿਰ ਤੋਂ ,
ਦਰਿਆ ਵੀ ਅੱਜ ਸ਼ਾਂਤ ਹੈ ਕਿਨਾਰੇ ਵੀ ਖਾਮੋਸ਼ ਨੇ |
ਕੁਝ ਨਾ ਬੋਲੇ ਤੇਰੇ ਖ਼ਤ ਕਈ ਵਾਰੀ ਪੜ੍ਹਕੇ ਵੇਖ ਲਏ ,
ਪੱਲੇ ਵਿਚ ਰਹਿ ਗਏ ਸੱਜਣਾਂ ਤੇਰੇ ਲਾਰੇ ਵੀ ਖਾਮੋਸ਼ ਨੇ |
ਧੰਨਵਾਦ,,,,,,,,,,,,,,,,,,,,,,,,,,,,,,,,,,, ਹਰਪਿੰਦਰ " ਮੰਡੇਰ "
ਅੱਖੀਆਂ ਦੇ ਵਿਚੋਂ ਡੁੱਲੇ ਹੰਝੂ ਖਾਰੇ ਵੀ ਖਾਮੋਸ਼ ਨੇ,
ਬਾਹਾਂ ਵਿਚ ਪਾਈਆਂ ਵੰਗਾਂ ਦੇ ਛਣਕਰੇ ਵੀ ਖਾਮੋਸ਼ ਨੇ |
ਰੁੱਸ ਗਈ ਹੈ ਚਾਨਣੀ ਕਿਓਂ ਆਪਣੇ ਹੀ ਚੰਨ ਨਾਲ,
ਰਾਤ ਦੀ ਚੁੰਨੀ ਤੋਂ ਲੱਥੇ ਤਾਰੇ ਵੀ ਖਾਮੋਸ਼ ਨੇ |
ਮਹਿਕ ਮਨ ਨੂੰ ਭਾਵੇ ਨਾ ਕਿਓਂ ਬਾਗਾਂ ਵਿਚਲੇ ਫੁੱਲਾਂ ਦੀ,
ਪਿੱਪਲ ਤੇ ਪਾਈ ਪੀਂਘ ਦੇ ਹੁਲਾਰੇ ਵੀ ਖਾਮੋਸ਼ ਨੇ |
ਰੋਹੀਆਂ ਚ ਹਾਅੜ ਬੋਲਦਾ ਡਰ ਲੱਗਦਾ ਹੈ ਦੁਪਹਿਰ ਤੋਂ ,
ਦਰਿਆ ਵੀ ਅੱਜ ਸ਼ਾਂਤ ਹੈ ਕਿਨਾਰੇ ਵੀ ਖਾਮੋਸ਼ ਨੇ |
ਕੁਝ ਨਾ ਬੋਲੇ ਤੇਰੇ ਖ਼ਤ ਕਈ ਵਾਰੀ ਪੜ੍ਹਕੇ ਵੇਖ ਲਏ ,
ਪੱਲੇ ਵਿਚ ਰਹਿ ਗਏ ਸੱਜਣਾਂ ਤੇਰੇ ਲਾਰੇ ਵੀ ਖਾਮੋਸ਼ ਨੇ |
ਧੰਨਵਾਦ,,,,,,,,,,,,,,,,,,,,,,,,,,,,,,,,,,, ਹਰਪਿੰਦਰ " ਮੰਡੇਰ "
|
|
08 May 2012
|
|
|
|
|
|
|
wah harpinder bai ji....kya baat hai....keep it up veer ji....
|
|
08 May 2012
|
|
|
|
|
Very Very Nycc......Thnx......For Share With All.....
|
|
09 May 2012
|
|
|
|
''ਕੁਝ ਨਾ ਬੋਲੇ ਤੇਰੇ ਖ਼ਤ ਕ੍ਯੀ ਵਾਰੀ ਪੜ ਕੇ ਵੇਖ ਲਏ'' ਕ੍ਯਾ ਬਾਤ ਹੈ .............
|
|
09 May 2012
|
|
|
|
Nice one, last santanza is really good.
|
|
09 May 2012
|
|
|
|
ਕਲਪਨਾ ਨਾਲ ਸ਼ਬਦਾਂ ਦਾ ਸੁਮੇਲ ਬਹੁਤ ਵਧੀਆ ਸੀ ਪਰ ਵਿਚਕਾਰਲੇ ਸ਼ੇਅਰ ਕਮਜ਼ੋਰ ਜਿਹੇ ਜਾਪੇ.....ਸੁਰੂਆਤ ਵਧੀਆ ਸੀ ......ਆਖਰੀ ਸ਼ੇਅਰ ਬਹੁਤ ਹੀ ਕਮਾਲ ਲੱਗਿਆ .....ਇਹ ਗੱਲਾ ਮੈਂ ਤਾਂ ਕੀਤੀਆਂ ਕਿ ਜਦੋਂ ਕੋਈ ਸੁਰੂਆਤ ਕਮਾਲ ਦੀ ਹੋਵੇ, ਫਿਰ ਪਾਠਕ ਓਸੇ ਲੈਅ ਨੂੰ, ਬਹਿਰ ਨੂੰ, ਅਨੰਦੁ ਨੂੰ ਸਿਖਰ ਤੱਕ ਪੁੱਜਦਾ ਦੇਖਣਾ ਲੋਚਦਾ ਤੇ ਲਹਿਰ ਦੇ ਨਾਲ ਨਾਲ ਤਰਨਾ ਚਾਹੁੰਦਾ ......ਜਦੋਂ ਇਹਨਾ ਚੋਂ ਕੋਈ ਇੱਕ ਚੀਜ਼ ਘਟ ਜਾਵੇ ਫਿਰ ......ਢੂੰਘੇ ਪਾਣੀ 'ਚ ਸਾਹ ਔਖਾ ਹੋ ਜਾਂਦਾ ......ਅਖੀਰ ..........,,,,,,ਕੁਝ ਮੇਰੀ ਸੋਝੀ ਤੋਂ ਵੱਡਾ ਆਖਿਆ ਗਿਆ ਹੋਵੇ ਤਾਂ ਖਿਮਾ .....
|
|
09 May 2012
|
|
|
|
ਸਾਰੇ ਦੋਸਤਾਂ ਦਾ ਬਹੁਤ ਹੀ ਧੰਨਵਾਦੀ ਹਾਂ ਜੋ ਤੁਸੀਂ ਐਨਾ ਪਿਆਰ ਦਿੱਤਾ ਹੈ ,,,
ਜੱਸ ਵੀਰ ,,,ਅੱਗੇ ਤੋਂ ਹੋਰ ਵੀ ਧਿਆਨ ਨਾਲ ਲਿਖਣ ਦੀ ਕੋਸ਼ਿਸ਼ ਕਰਾਂਗਾ | ਤੁਹਾਡੀ ਦੋਸਤਾਂ ਮਿੱਤਰਾਂ ਦੀ ਸਲਾਹ ਤੇ ਪਿਆਰ ਨਾਲ ਸੁਧਾਰ ਲਿਆਉਣ ਦੀ ਕੋਸ਼ਿਸ਼ ਜਾਰੀ ਰਹੇਗੀ | ਜਿਓੰਦੇ ਵੱਸਦੇ ਰਹੋ,,,