ਮੰਗਨ ਲਈ ਖੱਪਰ ਮੇਰੇ ਦੋ ਲੋਇਨਾ।ਦਰਸ਼ਨ ਦੇਖ ਤੇਰੇ ,ਮੈਂ ਪਵਿਤ੍ਰ ਹੋਣਾ।ਦੀਦ ਤੇਰੀ ਵਿੱਚ ਦੀਦਾਰ ਮਾਲਕ ਦੇ,ਆਸ ਰੱਖ ਤੁਰ ਪਈ ਭਰ ਮੋਹਿਣਾ।ਤੱਤੀ ਤਾਂਘ ਮਨ ਮਿਲਨ ਦੀ ਲਾਈ ,ਵੱਸੇਂ ਤੂੰ ਕਿੱਥੈ ਮਨ ਜਾਗ ਨਹੀਂ ਸੌਣਾਂ।
ਰੰਗ ਬਿਰੰਗੀਆਂ ਪਹਿਨ ਪੁਸ਼ਾਕਾਂ,
ਮਨਪਸੰਦ ਗੀਤ ਤਿ੍ੰਜਣੀ ਗਾਉਣਾ।
ਪਹਿਰਾਵਾ ਮੇਰੇ ਮਨ ਨੇ ਰੰਗ ਲੀਤਾ।,
ਹੁਣ ਨਹੀਂ ਵਾਪਸ ਫੇਰਾ ਪਾਉਣਾ।