ਦਿਲ ਵਿਚ ਲਾ ਕੇ ਵੇਲ ਅਵੱਲੀ ਇਸ਼ਕੇ ਦੀ
ਸੁੱਖ ਚੈਨ ਸੱਭ ਲੋਕੀ ਗਿਰਵੀ ਧਰਦੇ ਨੇ ,
ਮਹਿਰਮ ਤੋਂ ਲੁਟਾ ਕੇ ਆਪਣੇ ਆਪੇ ਨੂੰ
ਵਜ਼ਨ ਹੱਡੀਆਂ ਦਾ ਫਿਰ ਸੰਾਭੀਂ ਫਿਰਦੇ ਨੇ,
ਘਰ ਵਿਚ ਰੱਬ ਵਰਗੇ ਮਾਂ-ਪਿਓ ਰੋਲ ਰੋਲ
ਪੱਥਰ ਦਿਆਂ ਬੁੱਤਾਂ ਨੂੰ ਸਿੱਜਦੇ ਕਰਦੇ ਨੇ ,
ਘਰ ਵਿਚ ਕੁੱਖ ਬਾਹਰੀਂ ਰੁੱਖ ਤਬਾਹ ਕਰਕੇ
ਇੱਕ ਦਿਨ ਨਾ ਇਹ ਰਹਿੰਦੇ ਬਾਹਰ ਨਾ ਘਰਦੇ ਨੇ,
ਵਿਚ ਖਿਆਲਾਂ ਅਬਦਾਲੀ ਦੇ ਕਿਲੇ ਢਾਹ ਦਿੰਦੇ
ਐਪਰ ਸੱਚ ਦਾ ਸਾਹਮਣਾ ਕਰਨ ਤੋਂ ਡਰਦੇ ਨੇ..!
-ਪ੍ਰੀਤ ਖੋਖਰ
ਦਿਲ ਵਿਚ ਲਾ ਕੇ ਵੇਲ ਅਵੱਲੀ ਇਸ਼ਕੇ ਦੀ
ਸੁੱਖ ਚੈਨ ਸੱਭ ਲੋਕੀ ਗਿਰਵੀ ਧਰਦੇ ਨੇ ,
ਮਹਿਰਮ ਤੋਂ ਲੁਟਾ ਕੇ ਆਪਣੇ ਆਪੇ ਨੂੰ
ਵਜ਼ਨ ਹੱਡੀਆਂ ਦਾ ਫਿਰ ਸੰਾਭੀਂ ਫਿਰਦੇ ਨੇ,
ਘਰ ਵਿਚ ਰੱਬ ਵਰਗੇ ਮਾਂ-ਪਿਓ ਰੋਲ ਰੋਲ
ਪੱਥਰ ਦਿਆਂ ਬੁੱਤਾਂ ਨੂੰ ਸਿੱਜਦੇ ਕਰਦੇ ਨੇ ,
ਘਰ ਵਿਚ ਕੁੱਖ ਬਾਹਰੀਂ ਰੁੱਖ ਤਬਾਹ ਕਰਕੇ
ਇੱਕ ਦਿਨ ਨਾ ਇਹ ਰਹਿੰਦੇ ਬਾਹਰ ਨਾ ਘਰਦੇ ਨੇ,
ਵਿਚ ਖਿਆਲਾਂ ਅਬਦਾਲੀ ਦੇ ਕਿਲੇ ਢਾਹ ਦਿੰਦੇ
ਐਪਰ ਸੱਚ ਦਾ ਸਾਹਮਣਾ ਕਰਨ ਤੋਂ ਡਰਦੇ ਨੇ.....!
-ਪ੍ਰੀਤ ਖੋਖਰ